Ludhiana: ਹਾਦਸਾ ਨਹੀਂ, ਕਤਲ ਸੀ... ਪ੍ਰੇਮਿਕਾ ਵਿਆਹ ਲਈ ਪ੍ਰੇਮੀ ’ਤੇ ਪਾ ਰਹੀ ਸੀ ਦਬਾਅ, ਤਾਂ ਪ੍ਰੇਮੀ ਨੇ ਪ੍ਰੇਮਿਕਾ ਦੀ ਇੰਝ ਲਈ ਜਾਨ

ਹਾਦਸੇ ਸਮੇਂ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈਆਂ ਸੀ। ਮਾਮਲੇ ਸਬੰਧੀ ਜਾਂਚ ਮਗਰੋਂ ਪੁਲਿਸ ਨੇ ਖੁਲਾਸਾ ਕੀਤਚਾ ਕਿ ਇਹ ਸੜਕੀ ਹਾਦਸਾ ਨਹੀਂ ਸਗੋਂ ਕਤਲ ਸੀ।

By  Aarti May 22nd 2024 02:22 PM -- Updated: May 22nd 2024 03:30 PM

Ludhiana Horrible accident Update: ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਮੌਤ ਦੇ ਘਾਟ ਤੇ ਉਤਾਰਨ ਦੇ ਲਈ ਬੜੀ ਪਲੈਨਿੰਗ ਦੇ ਨਾਲ ਨੈਸ਼ਨਲ ਹਾਈਵੇ ’ਤੇ ਇੱਕ ਕਾਰ ਦੇ ਨਾਲ ਕੁਚਲ ਦਿੱਤਾ। ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਅਤੇ ਪੁੱਛਗਿੱਛ ਮਗਰੋਂ ਮਾਮਲੇ ਸਬੰਧੀ ਅਸਲ ਕਾਰਨਾਂ ਦਾ ਪਤਾ ਲੱਗ ਗਿਆ। ਹਾਦਸੇ ਸਮੇਂ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈਆਂ ਸੀ। ਮਾਮਲੇ ਸਬੰਧੀ ਜਾਂਚ ਮਗਰੋਂ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਸੜਕੀ ਹਾਦਸਾ ਨਹੀਂ ਸਗੋਂ ਕਤਲ ਸੀ। 

ਹਾਦਸਾ ਨਹੀਂ ਕਤਲ ਸੀ..

ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਲਖਵਿੰਦਰ ਆਪਣੀ ਪ੍ਰੇਮਿਕਾ ਵੱਲੋਂ ਉਸ ’ਤੇ ਵਿਆਹ ਕਰਨ ਲਈ ਲਗਾਤਾਰ ਦਬਾਅ ਪਾਉਣ ਤੋਂ ਤੰਗ ਆ ਗਿਆ ਸੀ ਅਤੇ ਜਦੋਂ ਉਸ ਨੇ ਸਾਰੀ ਗੱਲ ਆਪਣੇ ਭਰਾ ਕੁਲਵਿੰਦਰ ਨੂੰ ਦੱਸੀ ਤਾਂ ਉਸ ਨੇ ਅਤੇ ਉਸਦੇ ਭਰਾ ਨੇ ਉਸ ਦਾ ਕਤਲ ਕਰਨ ਦਾ ਮਨ ਬਣਾ ਲਿਆ।


ਮੁਲਜ਼ਮਾਂ ਨੇ ਪਹਿਲਾਂ ਕੀਤੀ ਸੀ ਰੈਕੀ 

ਪੁਲਿਸ ਨੇ ਅੱਗੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਲਖਵਿੰਦਰ ਅਤੇ ਉਸਦੇ ਭਰਾ ਲਗਾਤਾਰ ਪੰਜ ਦਿਨ ਸਵੀਟੀ ਦੀ ਰੇਕੀ ਕਰਦੇ ਰਹੇ ਕਿ ਉਹ ਕਦੋਂ ਇਕੱਲੀ ਹੈ ਅਤੇ ਫਿਰ ਜਦੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਰੋਜ਼ਾਨਾ ਜਿੰਮ ਜਾਂਦੀ ਹੈ ਅਤੇ ਸੈਰ ਕਰਨ ਜਾਂਦੀ ਹੈ, ਤਾਂ ਉਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਦੱਸ ਦਈਏ ਕਿ ਕਾਰ ਚਾਲਕ ਅਜਮੇਰ ਨੇ ਸਵੀਟੀ ਦੇ ਉੱਪਰ


ਇੰਝ ਕਾਬੂ ਹੋਏ ਮੁਲਜ਼ਮ 

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਇੰਨੇ ਸ਼ਾਤਰ ਨਿਕਲੇ ਸੀ ਕਿ ਵਾਪਰੀ ਘਟਨਾ ਤੋਂ ਬਾਅਦ ਜਦੋਂ ਉਸ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਉਸ ਦੀ ਕਾਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਤਾਂ ਉਸ ਨੇ ਆਪਣੇ ਡਰਾਈਵਰ ਨੂੰ ਭੇਜਿਆ, ਜਿਸ ਨੇ ਆਤਮ ਸਮਰਪਣ ਕਰ ਦਿੱਤਾ। ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਕਤਲ ਹੈ।


ਪੁਲੀਸ ਨੇ ਡਰਾਈਵਰ ਤੋਂ ਪੁੱਛਗਿੱਛ ਕਰਨ ਮਗਰੋਂ ਮੁਲਜ਼ਮਾਂ ਦੇ ਚਚੇਰੇ ਭਰਾਵਾਂ ਲਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ। ਇਸ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ। 


ਪੁਲਿਸ ਦੀ ਗ੍ਰਿਫਤ ’ਚ ਮੁਲਜ਼ਮ 

ਫਿਲਹਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਚਚੇਰੇ ਭਰਾਵਾਂ ਲਖਵਿੰਦਰ ਅਤੇ ਕੁਲਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਡਰਾਈਵਰ ਅਜਮੇਰ ਸਿੰਘ ਪਹਿਲਾਂ ਹੀ ਪੁਲਸ ਦੀ ਗ੍ਰਿਫਤ 'ਚ ਹੈ। ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Sri Hemkunt Sahib Yatra 2024: ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾਂ ਜਥਾ ਰਵਾਨਾ, ਇਸ ਦਿਨ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦੁਆਰ

Related Post