Ludhiana Gangster: ਲੁਧਿਆਣਾ ਪੁਲਿਸ ਨੇ ਕਾਬੂ ਕੀਤੇ ਬੀ ਕੈਟਾਗਰੀ ਦੇ ਇਹ ਖੁੰਖਾਰ ਗੈਂਗਸਟਰ, ਵੱਡੀ ਮਾਤਰਾ ’ਚ ਹਥਿਆਰ ਵੀ ਬਰਾਮਦ

ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਕੋਲੋਂ ਭਾਰੀ ਮਾਤਰਾਂ ’ਚ ਅਸਲਾ ਵੀ ਬਰਾਮਦ ਕੀਤਾ ਹੈ।

By  Aarti July 31st 2023 03:26 PM

Ludhiana Gangster: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਕੋਲੋਂ ਭਾਰੀ ਮਾਤਰਾਂ ’ਚ ਅਸਲਾ ਵੀ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ  ਪੁਨੀਤ ਬੈਂਸ ਅਤੇ ਜਤਿੰਦਰ ਜਿੰਦੀ ਨਾਂ ਦੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਦੋਵੇਂ ਗੈਂਗਸਟਰ ਬੀ ਕੈਟਾਗਰੀ ਦੇ ਦੱਸੇ ਜਾ ਰਹੇ ਹਨ। 

ਗੈਂਗਸਟਰਾਂ ਕੋਲੋਂ ਵੱਡੀ ਮਾਤਰਾ ’ਚ ਅਸਲੇ ਬਰਾਮਦ 

ਦੱਸ ਦਈਏ ਕਿ ਕਾਬੂ ਕੀਤੇ ਗਏ ਗੈਂਗਸਟਰ ਜਤਿੰਦਰ ਜ਼ਿੰਦੀ ਕੋਲੋਂ 6 ਪਿਸਤੌਲ, 1 ਦੇਸੀ ਕੱਟਾ, 44 ਰੋਂਦ ਅਤੇ 9 ਮੈਗਜ਼ੀਨ ਬਰਾਮਦ ਹੋਈ ਹੈ। ਦੂਜੇ ਪਾਸੇ ਗੈਂਗਸਟਰ ਪੁਨੀਤ ਬੈਂਸ ਉਰਫ ਮਨੀ ਕੋਲੋਂ 2 ਪਿਸਤੌਲ, 5 ਰੋਂਦ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੇ ਕਾਰਵਾਈ ਦੌਰਾਨ ਗੈਂਗਸਟਰਾਂ ਕੋਲੋਂ ਕੁੱਲ 8 ਪਿਸਤੌਲ, 49 ਰੋਂਦ ਅਤੇ 11 ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। 

ਕਈ ਮਾਮਲੇ ’ਚ ਸੀ ਦੋਵੇਂ ਗੈਂਗਸਟਰ ਲੋੜੀਂਦਾ 

ਕਾਬਿਲੇਗੌਰ ਹੈ ਕਿ ਪੁਨੀਤ ਬੈਂਸ ’ਤੇ ਕੁੱਲ 12 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਗੈਂਗਸਟਰ ਜਤਿੰਦਰ ਜ਼ਿੰਦੀ ’ਤੇ ਵੀ ਕਈ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਦੋਵੇਂ ਹੀ ਗੈਂਗਸਟਰ ਬੀ ਕੈਟਾਗਰੀ ਦੇ ਹਨ।

-ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Yellow Alert In Punjab : ਪੰਜਾਬ ’ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਜਾਣੋ ਘੱਗਰ ਤੇ ਬਿਆਸ ਦਰਿਆਵਾਂ ਦਾ ਹਾਲ

Related Post