ਲੁਧਿਆਣਾ ਪੁਲਿਸ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਗ਼ੈਰ-ਕਾਨੂੰਨੀ ਧੰਦੇ ਦਾ ਕੀਤਾ ਪਰਦਾਫਾਸ਼; 1 ਕਿਲੋ 230 ਗ੍ਰਾਮ ਸੋਨਾ ਅਤੇ ਹਥਿਆਰ ਬਰਾਮਦ

By  Shameela Khan September 10th 2023 03:56 PM -- Updated: September 10th 2023 04:09 PM

ਲੁਧਿਆਣਾ: ਲੁਧਿਆਣਾ ਪੁਲਿਸ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 230 ਗ੍ਰਾਮ ਸੋਨੇ ਦੀ ਪੇਸਟ ਅਤੇ 2 ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਕੀਤੇ ਹਨ।  ਮਾਮਲੇ 'ਚ ਦੋ ਦੋਸ਼ੀ ਅਜੇ ਫਰਾਰ ਹਨ।


ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ ਟੀਮ ਨੂੰ ਚੈਕਿੰਗ ਦੌਰਾਨ ਸੂਚਨਾ ਮਿਲੀ ਸੀ ਕਿ ਆਜ਼ਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ਼ ਆਸ਼ੂ ਨੂੰ ਪੁਨੀਤ ਸਿੰਘ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਲੈ ਕੇ ਆਏ ਹਨ ਅਤੇ ਜਲੰਧਰ ਬਾਈਪਾਸ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਕਿਸੇ ਦੀ ਉਡੀਕ ਕਰ ਰਹੇ ਹਨ।  ਪੁਲਿਸ ਨੇ ਕਾਰਵਾਈ ਕਰਦਿਆਂ ਆਜ਼ਾਦ ਸਿੰਘ ਅਤੇ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ।  

 ਆਸ਼ੂ ਦੇ ਅੰਮ੍ਰਿਤਸਰ ਸਥਿਤ ਘਰ 'ਚੋਂ ਇੱਕ ਕਿੱਲੋ ਸੋਨਾ ਅਤੇ ਹਥਿਆਰ ਬਰਾਮਦ ਹੋਏ ਹਨ। ਉਨ੍ਹਾ ਦੱਸਿਆ ਕਿ ਪੁਨੀਤ, ਜੋ ਆਜ਼ਾਦ ਦਾ ਜੀਜਾ ਹੈ ਉਸਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵਅਟਸੈਪ 'ਤੇ ਭੇਜਦਾ ਸੀ।  ਆਜ਼ਾਦ ਅਤੇ ਆਸ਼ੂ ਅੰਮ੍ਰਿਤਸਰ ਹਵਾਈ ਅੱਡੇ 'ਤੇ ਜਾ ਕੇ ਵਿਅਕਤੀ ਦੀ ਪਛਾਣ ਕਰਦੇ ਸਨ ਅਤੇ ਉਸ ਤੋਂ ਖੇਪ ਇਕੱਠੀ ਕਰਦੇ ਸਨ।  ਇਸ ਸਬੰਧੀ ਕਸਟਮ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।


 


 

 

Related Post