Ludhiana Train Accident : ਲੁਧਿਆਣਾ ਚ ਵੱਡਾ ਹਾਦਸਾ ਟਲਿਆ, ਟ੍ਰੇਨ ਦੇ ਡੱਬੇ ਵੱਖ-ਵੱਖ ਹੋਏ, ਯਾਤਰੀਆਂ ਚ ਮਚੀ ਹਫੜਾ-ਦਫੜੀ

Ludhiana Rail Video : ਚੰਗੀ ਗੱਲ ਇਹ ਰਹੀ ਕਿ ਕੋਈ ਯਾਤਰੀ ਉਸ ਸਮੇਂ ਬਾਥਰੂਮ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਕੋਈ ਬੋਗੀ ਤੋਂ ਦੂਜੀ ਬੋਗੀ ਦੇ ਵੱਲ ਜਾਣ ਲਈ ਰਸਤਾ ਪਾਰ ਕਰ ਰਿਹਾ ਸੀ।

By  KRISHAN KUMAR SHARMA June 6th 2026 01:30 PM -- Updated: June 6th 2026 01:36 PM

Ludhiana Rail Video : ਲੁਧਿਆਣਾ ਰੇਲਵੇ ਸਟੇਸ਼ਨ ਤੇ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਹੋ ਗਿਆ, ਜਿਸ ਵਿੱਚ ਟ੍ਰੇਨ ਦੀ ਇੱਕ ਬੋਗੀ ਦਾ ਅਗਲਾ ਹਿੱਸਾ ਟੁੱਟ ਕੇ ਲਟਕ ਗਿਆ। ਇਹ ਟਰੇਨ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਵੱਲ ਜਾ ਰਹੀ ਸੀ ਅਤੇ ਇਸ ਦਾ ਲੁਧਿਆਣਾ ਵਿੱਚ ਠਹਿਰਾਅ ਸੀ। ਪਰੰਤੂ ਜਦੋਂ ਹੀ ਰੇਲ ਗੱਡੀ ਆਪਣੇ ਸਮੇਂ 'ਤੇ ਚੱਲੀ ਤਾਂ ਇੰਜਨ ਨੇ ਜਦੋਂ ਬੋਗੀਆਂ ਨੂੰ ਖਿੱਚਿਆ ਤੇ ਅਚਾਨਕ ਇੱਕ ਬੋਗੀ ਦਾ ਅਗਲਾ ਹਿੱਸਾ ਜ਼ੋਰਦਾਰ ਆਵਾਜ਼ ਨਾਲ ਟੁੱਟ ਗਿਆ ਤੇ ਲਟਕ ਗਿਆ। ਟੁੱਟਣ ਵਾਲੇ ਹਿੱਸੇ ਦੇ ਵਿੱਚ ਬਾਥਰੂਮ ਵੀ ਬਣਿਆ ਹੋਇਆ ਸੀ।

ਚੰਗੀ ਗੱਲ ਇਹ ਰਹੀ ਕਿ ਕੋਈ ਯਾਤਰੀ ਉਸ ਸਮੇਂ ਬਾਥਰੂਮ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਕੋਈ ਬੋਗੀ ਤੋਂ ਦੂਜੀ ਬੋਗੀ ਦੇ ਵੱਲ ਜਾਣ ਲਈ ਰਸਤਾ ਪਾਰ ਕਰ ਰਿਹਾ ਸੀ, ਜਿਸ ਤੋਂ ਬਾਅਦ ਮੌਕੇ 'ਤੇ ਰੇਲਵੇ ਦੇ ਵੱਡੇ ਅਫਸਰ ਅਤੇ ਪੁਲਿਸ ਦੇ ਵੱਡੇ ਅਫਸਰ ਪਹੁੰਚੇ, ਜਿਨ੍ਹਾਂ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜਿਹੜੀ ਬੋਗੀ ਦਾ ਅਗਲਾ ਹਿੱਸਾ ਟੁੱਟਿਆ ਸੀ, ਉਹਨੂੰ ਵਿੱਚੋਂ ਕੱਢ ਕੇ ਬਾਕੀ ਟਰੇਨ ਨੂੰ ਆਪਣੇ ਰੂਟ 'ਤੇ ਰਵਾਨਾ ਕਰ ਦਿੱਤਾ ਗਿਆ।

ਮੌਕੇ 'ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਨੇ ਆਖਿਆ ਕੀ ਇਹ ਅਚਾਨਕ ਹੋਇਆ ਹਾਦਸਾ ਹੈ। ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ। ਰੇਲਵੇ ਦੇ ਡੀਆਰਐਮ ਵੀ ਮੌਕੇ 'ਤੇ ਪਹੁੰਚੇ ਹਨ ਤੇ ਰੇਲਵੇ ਦੀ ਸਾਰੀ ਟੀਮ ਇਸ ਬਾਰੇ ਜਾਂਚ ਕਰ ਰਹੀ ਹੈ।

Related Post