Sat, Jun 6, 2026
Whatsapp

Punjab Cricket Association ਦੇ ਮੁੱਲਾਪੁਰ ਸਟੇਡੀਅਮ ’ਚ ਪਹਿਲਾ ਟੈਸਟ ਮੈਚ; ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਭਾਰਤ ਅਤੇ ਅਫਗਾਨਿਸਤਾਨ ਕੁਆਲਾਲੰਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਇਸ ਮੈਦਾਨ 'ਤੇ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਹੈ। ਭਾਰਤੀ ਟੀਮ ਇਸ ਮੈਚ ਨਾਲ ਨਵੇਂ ਟੈਸਟ ਸੀਜ਼ਨ ਦੀ ਸ਼ੁਰੂਆਤ ਕਰ ਰਹੀ ਹੈ।

Reported by:  PTC News Desk  Edited by:  Aarti -- June 06th 2026 03:55 PM
Punjab Cricket Association ਦੇ ਮੁੱਲਾਪੁਰ ਸਟੇਡੀਅਮ ’ਚ ਪਹਿਲਾ ਟੈਸਟ ਮੈਚ; ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

Punjab Cricket Association ਦੇ ਮੁੱਲਾਪੁਰ ਸਟੇਡੀਅਮ ’ਚ ਪਹਿਲਾ ਟੈਸਟ ਮੈਚ; ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁੱਲਾਪੁਰ ਸਟੇਡੀਅਮ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਟੇਡੀਅਮ ’ਚ ਕਦੇ ਵੀ ਕੋਈ ਟੈਸਟ ਮੈਚ ਨਹੀਂ ਖੇਡਿਆ ਗਿਆ।

ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਖੇਡੇ ਜਾਣ ਵਾਲੇ ਇਸ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ ਕਰਦਿਆਂ ਹੋਇਆਂ ਪੀਸੀਏ ਦਾ ਇਹ ਸਟੇਡੀਅਮ ਪੰਜਾਬ ਦਾ ਤੀਜਾ ਸਟੇਡੀਅਮ ਬਣ ਗਿਆ ਹੈ ਅਤੇ ਪੂਰੇ ਭਾਰਤ ਦਾ 31ਵਾਂ ਅਜਿਹਾ ਜਿਹੜੇ ਬਣ ਚੁੱਕਾ ਹੈ ਜਿੱਥੇ ਟੈਸਟ ਮੈਚ ਖੇਡਿਆ ਜਾ ਚੁੱਕਿਆ।


ਸਵੇਰ ਤੋਂ ਸ਼ੁਰੂ ਹੋਏ ਟੈਸਟ ਮੈਚ ਨੂੰ ਦੇਖਣ ਆ ਰਹੇ ਲੋਕਾਂ ਦੀ ਗਿਣਤੀ ਬੇਸ਼ੱਕ ਘੱਟ ਹੈ ਪਰ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਲੋਕ ਇਨੀ ਗਰਮੀ ਦੇ ਵਿੱਚ ਵੀ ਇੱਥੇ ਨਜ਼ਰ ਆ ਰਹੇ ਹਨ ਹਾਲਾਂਕਿ ਗਰਮੀ ਵੀ ਲਗਾਤਾਰ ਵੱਧ ਰਹੀ ਹੈ।

ਗਰਮੀ ਵਧਣ ਦੇ ਬਾਵਜੂਦ ਵੀ ਜੋ ਲੋਕ ਕ੍ਰਿਕਟ ਨੂੰ ਪਸੰਦ ਕਰਦੇ ਹਨ ਪਿਆਰ ਕਰਦੇ ਹਨ ਉਹ ਮੈਚ ਤੇਕ ਦੇ ਅਤੇ ਆਪਣਾ ਪਿਆਰ ਕ੍ਰਿਕਟ ਨੂੰ ਜਿਤਾਉਂਦੇ ਇੱਥੇ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਬੇਸ਼ੱਕ ਜ਼ਿਆਦਾ ਹੋਵੇ ਪਰ ਉਸ ਦੇ ਬਾਵਜੂਦ ਵੀ ਅਸੀਂ ਕ੍ਰਿਕਟ ਨੂੰ ਪਿਆਰ ਕਰਦੇ ਆਂ ਪਸੰਦ ਕਰਦੇ ਹਾਂ ਇਸੇ ਲਈ ਇੱਥੇ ਮੌਜੂਦ ਹਾਂ।

ਅਫਗਾਨਿਸਤਾਨ ਦਾ ਟੈਸਟ ਡੈਬਿਊ ਜੂਨ 2018 ਵਿੱਚ ਬੰਗਲੁਰੂ ਵਿੱਚ ਭਾਰਤ ਵਿਰੁੱਧ ਹੋਇਆ ਸੀ। ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 262 ਦੌੜਾਂ ਨਾਲ ਹਰਾਇਆ। ਇਹ ਦੂਜੀ ਵਾਰ ਹੈ ਜਦੋਂ ਭਾਰਤ ਅਫਗਾਨਿਸਤਾਨ ਵਿਰੁੱਧ ਟੈਸਟ ਮੈਚ ਖੇਡ ਰਿਹਾ ਹੈ। ਅਫਗਾਨਿਸਤਾਨ ਨੇ ਸਿਰਫ਼ 12 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਚਾਰ ਜਿੱਤੇ ਹਨ।

 ਭਾਰਤ ਦੀ ਪਲੇਇੰਗ ਇਲੈਵਨ: ਕੇਐਲ ਰਾਹੁਲ, ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ, ਮਾਨਵ ਸੁਥਾਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ।

ਅਫਗਾਨਿਸਤਾਨ ਦੀ ਪਲੇਇੰਗ ਇਲੈਵਨ: ਸਦੀਕਉੱਲਾ ਅਟਲ, ਰਹਿਮਾਨਉੱਲਾ ਗੁਰਬਾਜ਼, ਅਬਦੁਲ ਮਲਿਕ, ਰਹਿਮਤ ਸ਼ਾਹ, ਹਸ਼ਮਤਉੱਲਾ ਸ਼ਾਹਿਦੀ (ਕਪਤਾਨ), ਆਸਿਫ ਜ਼ਜ਼ਈ (ਵਿਕਟਕੀਪਰ), ਅਜ਼ਮਤਉੱਲਾ ਉਮਰਜ਼ਈ, ਸ਼ਰਾਫੁਦੀਨ ਅਸ਼ਰਫ, ਨੰਗੇਲੀਆ ਖਰੋਤੀ, ਜ਼ਿਆਉਰ ਰਹਿਮਾਨ ਸ਼ਰੀਫੀ ਅਤੇ ਮੁਹੰਮਦ ਸਲੀਮ ਸਫੀ। 


- PTC NEWS

Electrical Saftey authority

Top News view more...

Latest News view more...

PTC NETWORK
PTC NETWORK