Ludhiana ਚ STF ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ , ਇੱਕ ਬਦਮਾਸ਼ ਦੇ ਪੇਟ ਚ ਲੱਗੀ ਗੋਲੀ ,ਹਸਪਤਾਲ ਚ ਦਾਖਲ

Ludhiana Encounter News : ਲੁਧਿਆਣਾ ਦੇ ਲੋਹਾਰਾ ਇਲਾਕੇ ਵਿੱਚ ਦੇਰ ਰਾਤ STF ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਮੁੱਠਭੇੜ ਦੌਰਾਨ ਬਦਮਾਸ਼ਾਂ ਨੇ STF ਦੀ ਟੀਮ 'ਤੇ ਨਾਜਾਇਜ਼ ਅਸਲੇ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ 'ਚ ਗੋਲੀ ਇੱਕ ਬਦਮਾਸ਼ ਦੇ ਪੇਟ 'ਚ ਵੱਜੀ। ਬਾਅਦ ਵਿੱਚ ਪੁਲਿਸ ਨੇ ਉਸਨੂੰ ਜ਼ਖਮੀ ਹਾਲਤ ਵਿੱਚ ਫੜ ਲਿਆ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਆਰੋਪੀ ਦੀ ਪਛਾਣ ਤਰਨਪ੍ਰੀਤ ਸਿੰਘ ਵਜੋਂ ਹੋਈ ਹੈ

By  Shanker Badra January 24th 2026 09:25 PM

Ludhiana Encounter News : ਲੁਧਿਆਣਾ ਦੇ ਲੋਹਾਰਾ ਇਲਾਕੇ ਵਿੱਚ ਦੇਰ ਰਾਤ STF ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਮੁੱਠਭੇੜ ਦੌਰਾਨ ਬਦਮਾਸ਼ਾਂ ਨੇ STF ਦੀ ਟੀਮ 'ਤੇ ਨਾਜਾਇਜ਼ ਅਸਲੇ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ 'ਚ ਗੋਲੀ ਇੱਕ ਬਦਮਾਸ਼ ਦੇ ਪੇਟ 'ਚ ਵੱਜੀ। ਬਾਅਦ ਵਿੱਚ ਪੁਲਿਸ ਨੇ ਉਸਨੂੰ ਜ਼ਖਮੀ ਹਾਲਤ ਵਿੱਚ ਫੜ ਲਿਆ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਆਰੋਪੀ ਦੀ ਪਛਾਣ ਤਰਨਪ੍ਰੀਤ ਸਿੰਘ ਵਜੋਂ ਹੋਈ ਹੈ। 

ਐਸਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚਾਰ ਬਦਮਾਸ਼ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਨਜਾਇਜ਼ ਅਸਲੇ ਸਮੇਤ ਕਾਰ ਵਿੱਚ ਜਾ ਰਹੇ ਹਨ। ਜਦੋਂ ਐਸਟੀਐਫ ਨੇ ਪਿੱਛਾ ਕਰ ਕੇ ਉਹਨਾਂ ਨੂੰ ਲੁਹਾਰੇ ਇਲਾਕੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ 'ਚ ਇੱਕ ਬਦਮਾਸ਼ ਤਰਨਪ੍ਰੀਤ ਦੇ ਪੇਟ ਵਿੱਚ ਗੋਲੀ ਲੱਗੀ। 

ਐਸਟੀਐਫ ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਈ ਤਾਂ ਉਸਨੇ ਮੀਡੀਆ ਨੂੰ ਗੁੰਮਰਾਹ ਕਰਨ ਲਈ ਪੁਲਿਸ 'ਤੇ ਹੀ ਆਰੋਪ ਲਗਾ ਦਿੱਤੇ ਕਿ ਉਹ ਇੱਕ ਸਟੂਡੈਂਟ ਹੈ ਅਤੇ ਉਸ ਨੂੰ ਪੁਲਿਸ ਵੱਲੋਂ ਗਲਤ ਸਮਝ ਕੇ ਗੋਲੀ ਮਾਰ ਦਿੱਤੀ ਗਈ ਪਰ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਝੂਠ ਬੋਲ ਰਿਹਾ ਹੈ। ਇਸ ਦੇ ਕੋਲ ਨਜਾਇਜ਼ ਪਿਸਤੌਲ ਸੀ। ਜਿਸ ਤੋਂ ਇਸਨੇ ਪੁਲਿਸ 'ਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ 'ਚ ਇਸਦੇ ਗੋਲੀ ਵੱਜੀ ਹੈ। 

ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਮੌਕੇ 'ਤੇ ਉਸ ਦੇ ਤਿੰਨ ਸਾਥੀ ਪੁਲਿਸ ਨੇ ਫੜ ਲਏ ਤੇ ਅਸਲਾ ਵੀ ਬਰਾਮਦ ਕਰ ਲਿਆ। ਫਿਲਹਾਲ ਗੋਲੀ ਇਸ ਦੇ ਪੇਟ ਅੰਦਰ ਲੱਗੀ ਹੈ। ਜਿਸ ਕਰਕੇ ਸਿਵਿਲ ਹਸਪਤਾਲ ਤੋਂ ਉਸ ਨੂੰ ਵੱਡੇ ਹਸਪਤਾਲ ਵੱਲ ਰੈਫਰ ਕਰ ਦਿੱਤਾ ਗਿਆ ਹੈ। 

Related Post