Ludhiana ਟੈਕਸੀ ਚਾਲਕਾਂ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ ,ਗੱਡੀਆਂ ਦੀਆਂ ਚਾਬੀਆਂ ਗਲਾਂ ਚ ਪਾ ਕੇ ਪਹੁੰਚੇ ਡੀਸੀ ਦਫ਼ਤਰ

Ludhiana News : ਲੁਧਿਆਣਾ 'ਚ ਟੈਕਸੀ ਚਾਲਕ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਲੜੀ ਵਿੱਚ ਲੁਧਿਆਣਾ ਟੈਕਸੀ ਯੂਨੀਅਨ ਦੇ ਮੈਂਬਰ ਸਰਕਾਰ ਦੇ ਖਿਲਾਫ ਆਪਣੀ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਪਹੁੰਚੇ। ਜਿੱਥੇ ਉਹਨਾਂ ਵੱਲੋਂ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਡੀਸੀ ਨੂੰ ਸੌਂਪਣ ਲਈ ਗਲ ਵਿੱਚ ਪਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪੱਕੇ ਲੰਬੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋ ਜਾਣਗੇ

By  Shanker Badra January 21st 2026 04:33 PM

Ludhiana News :  ਲੁਧਿਆਣਾ 'ਚ ਟੈਕਸੀ ਚਾਲਕ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਲੜੀ ਵਿੱਚ ਲੁਧਿਆਣਾ ਟੈਕਸੀ ਯੂਨੀਅਨ ਦੇ ਮੈਂਬਰ ਸਰਕਾਰ ਦੇ ਖਿਲਾਫ ਆਪਣੀ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਪਹੁੰਚੇ। ਜਿੱਥੇ ਉਹਨਾਂ ਵੱਲੋਂ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਡੀਸੀ ਨੂੰ ਸੌਂਪਣ ਲਈ ਗਲ ਵਿੱਚ ਪਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪੱਕੇ ਲੰਬੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋ ਜਾਣਗੇ। 

ਟੈਕਸੀ ਚਾਲਕਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ -ਵਾਰ ਮੰਗ ਪੱਤਰ ਦਿੰਦੇ ਆ ਰਹੇ ਹਨ੍। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ,ਜਿਸ ਦੇ ਚੱਲਦਿਆਂ ਉਹ ਅੱਜ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਡੀਸੀ ਸਾਹਿਬ ਨੂੰ ਸੌਂਪਣ ਲਈ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਬਲਾ ਬਲਾ ਵਰਗੇ ਕਈ ਐਪ ਅਜਿਹੇ ਹਨ ,ਜਿਹਨਾਂ ਉੱਪਰ ਗੱਡੀਆਂ ਬਿਨਾਂ ਪਰਮਿਟ ਤੋਂ ਚਲਾਈਆਂ ਜਾ ਰਹੀਆਂ ਹਨ। 

ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ,ਜਿਸ ਦੇ ਕਾਰਨ ਉਹ ਆਪਣਾ ਕੰਮ ਧੰਦਾ ਛੱਡ ਅੱਜ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਐਪ ਬੰਦ ਨਾ ਹੋਏ ਅਤੇ ਪ੍ਰਾਈਵੇਟ ਗੱਡੀਆਂ ਨੂੰ ਕੇਂਦਰ ਸਰਕਾਰ ਵੱਲੋਂ ਰੋਕ ਨਾ ਲਗਾਈ ਗਈ ਤਾਂ ਉਹ ਮਜਬੂਰ ਹੋ ਜਾਣਗੇ ਅਤੇ ਪਰਮਿਟ ਵਾਲੀਆਂ ਗੱਡੀਆਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੇਣਗੇ ਤੇ ਲੰਬੇ ਸਮੇਂ ਲਈ ਪ੍ਰਦਰਸ਼ਨ ਕਰਨਗੇ। 

Related Post