Sangrur ਸ਼ਹਿਰ ਨੂੰ ਕਾਗਜ਼ਾਂ 'ਚ ਮਿਲਿਆ (ODF++) ਖੁੱਲੇ 'ਚ ਸੌਚ ਮੁਕਤ ਦਾ ਦਰਜਾ ਪਰ ਹਕੀਕਤ ਕੁੱਝ ਹੋਰ ਆ
Sangrur News : ਸੰਗਰੂਰ ਦੇ ਸ਼ਹਿਰ ਵਾਸੀ ਹਮੇਸ਼ਾ ਸਾਫ ਸਫਾਈ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਅਤੇ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਨ ਕਿ ਸਾਡੀ ਅੱਜ ਵੀ ਸੁਣੀ ਪਰ ਇਹ ਸਭ ਤੱਕ ਕਾਗਜਾਂ ਵਿੱਚ ਹੀ ਚੱਲ ਰਿਹਾ ਹੈ। ਹਕੀਕਤ ਤੁਹਾਡੇ ਸਾਹਮਣੇ ਹੈ ਪਬਲਿਕ ਟੋਇਲਟ ਦਾ ਕੀ ਹਾਲਾਤ ਨੇ ਲੋਕ ਬਾਹਰ ਖੁੱਲੇ ਵਿੱਚ ਸੌਚ ਕਰਨ ਲਈ ਮਜਬੂਰ ਹਨ ਕਿਉਂਕਿ ਪਬਲਿਕ ਟੋਇਲਟਾਂ ਨੂੰ ਜਿੰਦਰੇ ਲੱਗੇ ਹੋਏ ਹਨ।
ਸੰਗਰੂਰ ਜ਼ਿਲ੍ਹੇ ਵਿੱਚ ਪਬਲਿਕ ਟੋਇਲਟਾਂ ਦੀ ਨਾ ਤਾਂ ਸਾਫ ਸਫਾਈ ਹੈ, ਟੈਲਾਂ ਟੁੱਟੀਆਂ ਹਨ ,ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਇਹ ਮਾਰਕੀਟ ਸੰਗਰੂਰ ਜ਼ਿਲੇ ਦਾ ਦਿਲ ਹੈ, ਜਿੱਥੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ ਪਰ ਪ੍ਰਬੰਧਾਂ ਦੇ ਨਾਂ 'ਤੇ ਸਿਰਫ ਇੱਕ ਚਿੱਟਾ ਹਾਥੀ ਹੀ ਸਾਹਮਣੇ ਦਿੱਖ ਰਿਹਾ ਹੈ। ਜੇਕਰ ਸੰਗਰੂਰ ਜ਼ਿਲ੍ਹੇ ਵਿੱਚ ਪਬਲਿਕ ਟੋਇਲਟਾਂ ਦੇ ਇਹ ਹਾਲ ਹਨ ਤਾਂ ODF ਦਾ ਦਰਜਾ ਕਿਵੇਂ ਮਿਲਿਆ।
ਸਵਾਸ ਸਰਵੇਖਣ ਦੇ ਨਾਂ 'ਤੇ ਹਰ ਸਾਲ ਭਾਰਤੀ ਸ਼ਹਿਰਾਂ ਦੀ ਸਾਫ ਸਫਾਈ ਅਤੇ ਸੈਨੀਟੈਨਸ ਨੂੰ ਲੈ ਕੇ ਸਰਵੇਖਣ ਦੇ ਨਾਂ 'ਤੇ ਕਰੋੜਾਂ ਰੁਪਇਆ ਖਰਚਿਆ ਜਾਂਦਾ ਹੈ।ਜੇਕਰ ਸਰਵੇਖਣਾਂ ਦੇ ਵਿੱਚ ਕਾਗਜ਼ਾਂ ਵਿੱਚ ਹੀ ODF ਦੇ ਦਰਜੇ ਦੇਣੇ ਹਨ ਤਾਂ ਪਬਲਿਕ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ। ਹੁਣ ਸਵਾਲ ਇਹ ਹੈ ਜਿਹੜੇ ਲੋਕਾਂ ਨੇ ਇਹ ਦਰਜਾ ਦਿੱਤਾ ਹੈ ਜਾਂ ਇਹ ਦਰਜਾ ਲਿਆ ਹੈ, ਉਨਾਂ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।
- PTC NEWS