Triple Murder In Ludhiana: ਲੁਧਿਆਣਾ ਚ ਮੁੜ ਇੱਕੋ ਪਰਿਵਾਰ ਦੇ 3 ਲੋਕਾਂ ਦਾ ਕਤਲ, ਕਤਲ ਪਿੱਛੇ ਦਾ ਇਹ ਦੱਸਿਆ ਜਾ ਰਿਹਾ ਕਾਰਨ

ਲੁਧਿਆਣਾ ‘ਚ ਇੱਕ ਵਾਰ ਫਿਰ ਤੋਂ ਤੀਹਰਾ ਕਤਲਕਾਂਡ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤੀ ਪਤਨੀ ਅਤੇ ਇੱਕ ਬਜ਼ਰਗ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

By  Aarti July 7th 2023 11:28 AM -- Updated: July 7th 2023 12:52 PM

Triple Murder In Ludhiana: ਸੂਬੇ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਕਟਹਿਰੇ 'ਚ ਖੜੀ ਪਈ ਹੈ। ਜੀ ਹਾਂ ਸੂਬੇ ’ਚ ਲਗਾਤਾਰ ਲੁੱਟਖੋਹ, ਚੋਰੀ ਅਤੇ ਕਤਲ ਦੀਆਂ ਵਾਰਦਾਤਾਂ ਘਟੀ ਰਹੀਆਂ ਹਨ ਜਿਸ ਕਾਰਨ ਲਗਾਤਾਰ ਹੀ ਆਮ ਆਦਮੀ ਪਾਰਟੀ ਵਾਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਉੱਠ ਰਹੇ ਹਨ।

ਲੁਧਿਆਣਾ ‘ਚ ਟ੍ਰਿਪਲ ਮਰਡਰ

ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਕਤਲ ਕੀਤੇ ਗਏ ਹਨ। ਜਿਸ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 


ਘਰ ਦੇ ਅੰਦਰੋ 3 ਲਾਸ਼ਾਂ ਮਿਲੀਆਂ

ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਅੰਦਰੋ 3 ਲਾਸ਼ਾਂ ਮਿਲੀਆਂ ਸਨ। ਪਿਛਲੇ ਦੋ ਦਿਨਾਂ ਤੋਂ ਘਰ ਦਾ ਗੇਟ ਬੰਦ ਸੀ। ਜਿਸ ਤੋਂ ਬਾਅਦ ਲੋਕ ਸ਼ੱਕ ਹੋਣ ‘ਤੇ ਗੇਟ ਤੋੜ ਅੰਦਰ ਦਾਖਲ ਹੋਏ। ਜਿਸ ਤੋਂ ਬਾਅਦ ਇੱਕ ਹੀ ਕਮਰੇ ਅੰਦਰੋਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਹਨ। 

ਪਤੀ, ਪਤਨੀ ਤੇ ਬਜ਼ੁਰਗ ਮਹਿਲਾ ਦਾ ਕਤਲ 

ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਸਾਲੇਮ ਟਾਬਰੀ ਨਿਊ ਜਨਕ ਪੂਰੀ ‘ਚ ਟ੍ਰਿਪਲ ਮਰਡਰ ਹੋਇਆ ਹੈ। ਜਿਸ ‘ਚ ਪਤੀ ਪਤਨੀ ਅਤੇ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਲੁਟੇਰਿਆਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਪਹਿਲਾਂ ਵੀ ਵਾਪਰਿਆ ਸੀ ਟ੍ਰਿਪਲ ਮਰਡਰ 

ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲੁਧਿਆਣਾ ‘ਚ ਟ੍ਰਿਪਲ ਮਰਡਰ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ‘ਚ ਲੁਧਿਆਣਾ ਦੇ ਇਲਾਕੇ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਏਐਸਆਈ ਸਣੇ ਉਸਦੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਚ ਲੈ ਲਿਆ ਹੈ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਟ੍ਰਿਪਲ ਮਰਡਰ ਦੀ ਵਾਰਦਾਤ ਵਾਪਰੀ ਹੈ। 

ਇਹ ਵੀ ਪੜ੍ਹੋ: Gangster Karanveer Garcha: ਕੈਨੇਡਾ ‘ਚ ਗੈਂਗਵਾਰ; ਇਸ ਖੁੰਖਾਰ ਗੈਂਗਸਟਰ ਦਾ ਹੋਇਆ ਕਤਲ, ਜਾਣੋ ਪੂਰਾ ਮਾਮਲਾ

Related Post