Machhiwara ਦੇ ਜੰਗਲੀ ਖੇਤਰ ਚ ਹਿੰਦੂ ਸੰਗਠਨਾਂ ਨੇ ਗਊ ਮਾਸ ਦਾ ਬੁੱਚੜਖਾਨਾ ਫੜਿਆ ,10 ਗਊਆਂ ਦਾ ਕੀਤਾ ਗਿਆ ਕਤਲ
Machhiwara News : ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰਕੇ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜਿਆ। ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਜਦਕਿ 9 ਨੂੰ ਮੌਕੇ ’ਤੇ ਬਚਾ ਲਿਆ ਗਿਆ।
Machhiwara News : ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰਕੇ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜਿਆ। ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ ਅੰਸ਼ ਬਰਾਮਦ ਕੀਤੇ ਜਦਕਿ 9 ਨੂੰ ਮੌਕੇ ’ਤੇ ਬਚਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਸੰਯੁਕਤ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ, ਪੰਜਾਬ ਪ੍ਰਧਾਨ ਨਿਕਸ਼ਿਨ ਕੁਮਾਰ, ਸ਼ਿਵ ਸੈਨਾ ਯੂਥ ਪ੍ਰਧਾਨ ਰਮਨ ਵਡੇਰਾ, ਰਾਸ਼ਟਰੀ ਪ੍ਰਧਾਨ ਡੀ.ਡੀ. ਰਾਣਾ, ਚੰਦਰ ਸੇਖ਼ਰ, ਸਾਜਨ, ਤਰੁਣ ਕਪਿਲ, ਅਮਿਤ ਕਪੂਰ, ਰਮਨ ਅਗਰਵਾਲ, ਸੰਦੀਪ ਬਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹਿੰਦ ਨਹਿਰ ਦੇ ਮੁਸ਼ਕਾਬਾਦ ਨੇੜ੍ਹੇ ਜੰਗਲੀ ਖੇਤਰ ਵਿਚ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਮਾਸ ਦੀ ਤਸਕਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਜਾ ਕੇ ਚੱਲ ਰਹੇ ਬੁੱਚੜਖਾਨੇ ’ਤੇ ਛਾਪੇਮਾਰੀ ਕੀਤੀ ਗਈ। ਸੂਚਨਾ ਮਿਲਦੇ ਹੀ ਡੀਐੱਸਪੀ ਤਰਲੋਚਨ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ, ਇੰਸਪੈਕਟਰ ਹਰਵਿੰਦਰ ਸਿੰਘ ਪੁਲਸ ਟੀਮਾਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਗਊਆਂ ਦੀ ਹੱਤਿਆ ਕਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਜੰਗਲੀ ਖੇਤਰ ਵਿਚ ਚੱਲ ਰਹੇ ਨਾਜਾਇਜ ਬੁੱਚੜਖਾਨੇ ਦਾ ਦ੍ਰਿਸ਼ ਬੜਾ ਖੌਫ਼ਨਾਕ ਸੀ ਕਿਉਂਕਿ ਭਾਰੀ ਗਿਣਤੀ ਵਿਚ ਗਊਆਂ ਦੇ ਮਾਸ ਤੇ ਉਨ੍ਹਾਂ ਦੇ ਪਿੰਜਰ ਬਿਖਰੇ ਪਏ ਸਨ। ਇਨ੍ਹਾਂ ’ਚੋਂ ਕੁਝ ਗਊਆਂ ਦਾ ਮਾਸ ਤਰਪਾਲ ਵਿਚ ਲਪੇਟ ਵਿਚ ਇਕੱਠਾ ਕੀਤਾ ਸੀ ,ਜਿਸ ਨੂੰ ਵੇਚਣ ਲਈ ਤਸਕਰੀ ਕੀਤਾ ਜਾਣਾ ਸੀ। ਗਊ ਸੰਗਠਨਾਂ ਦੀ ਮੌਜੂਦਗੀ ਵਿਚ ਜਿਨ੍ਹਾਂ ਗਊਆਂ ਦੀ ਹੱਤਿਆ ਹੋਈ ਹੈ। ਉਨ੍ਹਾਂ ਦਾ ਪੰਡਿਤਾਂ ਵਲੋਂ ਵਿਧੀ ਵਿਧਾਨ ਅਨੁਸਾਰ ਦਫ਼ਨਾ ਦਿੱਤਾ ਗਿਆ।
ਮਾਛੀਵਾੜਾ ਇਲਾਕੇ ਵਿਚ ਗਊ ਹੱਤਿਆ ਦੀ ਤੀਜੀ ਘਟਨਾ
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਦੀ ਘਟਨਾ ਸਬੰਧੀ ਪੁਲਸ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 10 ਗਊਆਂ ਨੂੰ ਬਚਾ ਕੇ ਗਊਸ਼ਾਲਾ ਭੇਜ ਦਿੱਤਾ ਹੈ ਅਤੇ ਬਾਕੀ ਗਊਆਂ ਨੂੰ ਦਫ਼ਨਾ ਦਿੱਤਾ ਹੈ। ਡੀਐੱਸਪੀ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਾਕੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।
ਸ਼ਿਵ ਸੈਨਾ ਹਿੰਦੂ ਦੇ ਰਾਸ਼ਟਰੀ ਮੁਖੀ ਨਿਸ਼ਾਂਤ ਸ਼ਰਮਾ ਵੀ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਗਊਆਂ ਦੀ ਹੱਤਿਆ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਜੰਗਲ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਕੁਰਬਾਨ ਕਰ ਆਪਣੇ ਚਰਨ ਪਾਏ ਪਰ ਉੱਥੇ ਲਗਾਤਾਰ ਗਊਆਂ ਦੀ ਹੱਤਿਆ ਕਰ ਉਨ੍ਹਾਂ ਦਾ ਖੂਨ ਡੋਲਣਾ ਮਹਾਂ ਪਾਪ ਤੋਂ ਘੱਟ ਨਹੀਂ।