Eknath Shinde : ਜਦੋਂ ਮਹਿਲਾ ਮਰੀਜ਼ ਦੀ ਜਾਨ ਬਚਾਉਣ ਲਈ ਮਸੀਹਾ ਬਣ ਕੇ ਬਹੁੜੇ ਡਿਪਟੀ CM ਸ਼ਿੰਦੇ, ਪੜ੍ਹੋ ਕਿਵੇਂ ਪਹੁੰਚਾਇਆ ਮੁੰਬਈ

Deputy CM Eknath Shinde : ਜਲਗਾਓਂ ਤੋਂ ਮੁੰਬਈ ਕਿਡਨੀ ਟ੍ਰਾਂਸਪਲਾਂਟ ਲਈ ਯਾਤਰਾ ਕਰ ਰਹੀ ਇੱਕ ਔਰਤ ਸ਼ੁੱਕਰਵਾਰ ਰਾਤ ਆਪਣੀ ਫਲਾਈਟ ਤੋਂ ਖੁੰਝ ਗਈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਉਸਦੀ ਮਦਦ ਲਈ ਅੱਗੇ ਆਏ ਅਤੇ ਉਸਨੂੰ ਆਪਣੇ ਚਾਰਟਰਡ ਜਹਾਜ਼ ਵਿੱਚ ਮੁੰਬਈ ਲੈ ਗਏ।

By  KRISHAN KUMAR SHARMA June 8th 2025 07:05 PM -- Updated: June 8th 2025 07:29 PM

Deputy CM Eknath Shinde : ਜਲਗਾਓਂ ਤੋਂ ਮੁੰਬਈ ਕਿਡਨੀ ਟ੍ਰਾਂਸਪਲਾਂਟ (Kidney Transplant) ਲਈ ਯਾਤਰਾ ਕਰ ਰਹੀ ਇੱਕ ਔਰਤ ਸ਼ੁੱਕਰਵਾਰ ਰਾਤ ਆਪਣੀ ਫਲਾਈਟ ਤੋਂ ਖੁੰਝ ਗਈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਉਸਦੀ ਮਦਦ ਲਈ ਅੱਗੇ ਆਏ ਅਤੇ ਉਸਨੂੰ ਆਪਣੇ ਚਾਰਟਰਡ ਜਹਾਜ਼ ਵਿੱਚ ਮੁੰਬਈ ਲੈ ਗਏ।

ਸ਼ਿੰਦੇ ਸ਼ੁੱਕਰਵਾਰ ਨੂੰ ਸੰਤ ਮੁਕਤਾਬਾਈ ਪਾਲਕੀ ਪ੍ਰਸਥਾਨ ਸਮਾਰੋਹ ਲਈ ਜਲਗਾਓਂ ਦੇ ਮੁਕਤਾਈਨਗਰ ਦੇ ਦੌਰੇ 'ਤੇ ਸਨ। ਉਹ ਮੁੰਬਈ ਵਾਪਸ ਆ ਰਹੇ ਸਨ। ਸ਼ੀਤਲ ਬੋਰਡੇ ਨਾਮ ਦੀ ਔਰਤ ਮਰੀਜ਼ ਆਪਣੀ ਨਿਰਧਾਰਤ ਟ੍ਰਾਂਸਪਲਾਂਟ ਸਰਜਰੀ ਲਈ ਮੁੰਬਈ ਪਹੁੰਚਣ ਲਈ ਹਵਾਈ ਅੱਡੇ 'ਤੇ ਪਹੁੰਚ ਗਈ ਸੀ। ਜਦੋਂ ਤੱਕ ਉਹ ਹਵਾਈ ਅੱਡੇ 'ਤੇ ਪਹੁੰਚੀ, ਜਹਾਜ਼ ਪਹਿਲਾਂ ਹੀ ਰਵਾਨਾ ਹੋ ਚੁੱਕਾ ਸੀ।

ਔਰਤ ਨੂੰ ਚਾਰਟਰਡ ਜਹਾਜ਼ ਰਾਹੀਂ ਪਹੁੰਚਾਇਆ ਮੁੰਬਈ

ਔਰਤ ਨੇ ਹਵਾਈ ਅੱਡੇ 'ਤੇ ਮੌਜੂਦ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ। ਅਧਿਕਾਰੀਆਂ ਨੇ ਤੁਰੰਤ ਰਾਜ ਮੰਤਰੀ ਗਿਰੀਸ਼ ਮਹਾਜਨ ਨਾਲ ਸੰਪਰਕ ਕੀਤਾ। ਮਹਾਜਨ ਨੇ ਉਪ ਮੁੱਖ ਮੰਤਰੀ ਸ਼ਿੰਦੇ ਤੋਂ ਮਦਦ ਮੰਗੀ, ਤਾਂ ਸੀਐਮ ਸ਼ਿੰਦੇ ਨੇ ਆਨਾਕਾਣੀ ਕਰਦੇ ਹੋਏ ਔਰਤ ਅਤੇ ਉਸਦੇ ਪਤੀ ਨੂੰ ਆਪਣੇ ਚਾਰਟਰਡ ਜਹਾਜ਼ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਮੁੰਬਈ ਲੈ ਗਏ।

ਮੁੱਖ ਮੰਤਰੀ ਨੇ ਸਫ਼ਰ ਦੌਰਾਨ ਔਰਤ ਨਾ ਉਸ ਦੀ ਸਿਹਤ ਬਾਰੇ ਗੱਲ ਕੀਤੀ ਅਤੇ ਇਲਾਜ ਸੰਬੰਧੀ ਜਾਣਕਾਰੀ ਲਈ। ਜਹਾਜ਼ ਦੇ ਮੁੰਬਈ ਉਤਰਨ ਤੋਂ ਬਾਅਦ, ਸ਼ਿੰਦੇ ਨੇ ਇਹ ਯਕੀਨੀ ਬਣਾਇਆ ਕਿ ਤੁਰੰਤ ਇੱਕ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ ਅਤੇ ਔਰਤ ਨੂੰ ਹਸਪਤਾਲ ਵਿੱਚ ਕੋਈ ਸਮੱਸਿਆ ਨਾ ਆਵੇ।

ਹਾਲਾਂਕਿ, ਉਪ ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਜਰੀ ਨਹੀਂ ਕੀਤੀ ਜਾ ਸਕ, ਕਿਉਂਕਿ ਦਾਨੀ ਦਾ ਗੁਰਦਾ ਔਰਤ ਨਾਲ ਮੇਲ ਨਹੀਂ ਖਾ ਰਿਹਾ ਸੀ।

Related Post