Mohali Aerocity Building Collapse: ਐਰੋਸਿਟੀ ਦੇ A ਬਲੌਕ ’ਚ ਵਾਪਰਿਆ ਵੱਡਾ ਹਾਦਸਾ

Mohali Aerocity Building Collapse: ਮੋਹਾਲੀ ਐਰੋਸਿਟੀ ਦੇ A-ਬਲੌਕ ਵਿੱਚ ਉਸਾਰੀ ਅਧੀਨ ਹਸਪਤਾਲ ਦੀ ਛੱਤ ਡਿੱਗ ਗਈ ਹੈ। ਹਾਦਸੇ ਤੋਂ ਬਾਅਦ ਕਈ ਮਜ਼ਦੂਰਾਂ ਦੇ ਮਲਬੇ ਹੇਠਾਂ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

By  Amritpal Singh August 20th 2026 09:04 PM -- Updated: August 20th 2026 09:26 PM

Mohali News: ਮੋਹਾਲੀ ਦੇ ਪੋਸ਼ ਇਲਾਕੇ ਐਰੋਸਿਟੀ ਦੇ A-ਬਲੌਕ ਤੋਂ ਇੱਕ ਵੱਡੀ ਅਤੇ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਦੀ ਛੱਤ ਡਿੱਗ ਗਈ ਹੈ। ਇਸ ਭਿਆਨਕ ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾਰਾ ਮਚ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਮਲਬੇ ਹੇਠਾਂ ਫਸੇ ਹੋ ਸਕਦੇ ਹਨ।

ਮੌਕੇ 'ਤੇ ਬਚਾਅ ਕਾਰਜ ਜਾਰੀ, ਇਲਾਕੇ 'ਚ ਦਹਿਸ਼ਤ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਟੀਮਾਂ ਅਤੇ ਰਾਹਤ ਕਰਮੀ ਤੁਰੰਤ ਮੌਕੇ 'ਤੇ ਪਹੁੰਚ ਗਏ। ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਮਾਰਤ ਦੀ ਛੱਤ ਡਿੱਗਣ ਕਾਰਨ ਹੋਏ ਜ਼ਬਰਦਸਤ ਧਮਾਕੇ ਅਤੇ ਹਾਹਾਕਾਰ ਤੋਂ ਬਾਅਦ ਪੂਰੇ ਐਰੋਸਿਟੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।


Related Post