Marriage Hungama Video : ਅਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਕੁੜੀ ਦਾ 'ਧਰਮੀ ਬਾਬੁਲ', ਫ਼ਰੀਦਕੋਟ 'ਚ ਹੋਇਆ ਜ਼ਬਰਦਸਤ ਹੰਗਾਮਾ
Faridkot : ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਅੱਜ ਉਸ ਵੇਲੇ ਹਾਈ ਵੋਲਟੇਜ਼ ਡਰਾਮਾ (Marriage Hungama Video) ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਆਹ ਸਮਾਗਮ ਵਿੱਚ ਰੰਗ ਵਿੱਚ ਭੰਗ ਪੈ ਗਿਆ, ਜਦੋਂ ਪੁਲਿਸ ਵੱਲੋਂ ਆਨੰਦ ਕਾਰਜਾਂ ਦੇ ਦੌਰਾਨ ਕੁੜੀ ਦੇ ਧਰਮੀ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਚੁੱਕ ਲਿਆ ਗਿਆ। ਹਾਲਾਂਕਿ, ਇਸ ਗ੍ਰਿਫ਼ਤਾਰੀ ਮੌਕੇ ਕਾਫੀ ਹੰਗਾਮਾ ਵੀ ਹੋਇਆ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ 'ਚ ਧੱਕਾ-ਮੁੱਕੀ ਵੀ ਹੋਈ ਅਤੇ ਗ੍ਰਿਫ਼ਤਾਰੀ ਦੇ ਵਿਰੋਧ 'ਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲਿਟ ਗਿਆ, ਜਿਸਨੂੰ ਜਬਰੀ ਘੜੀਸ ਕੇ ਪਾਸੇ ਕਰ ਪੁਲਿਸ ਆਰੋਪੀ ਨੂੰ ਲੈ ਕੇ ਨਿਕਲ ਗਈ।
ਕੁੜੀ ਦੇ ਭਰਾ ਨੇ ਪੁਲਿਸ 'ਤੇ ਲਾਏ ਇਲਜ਼ਾਮ
ਇਸ ਮੌਕੇ ਕੁੜੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਅਨੰਦ ਕਾਰਜ ਹੋ ਰਹੇ ਸਨ ਕੇ ਉਸੇ ਵੇਲੇ ਆਪਣੇ ਆਪ ਨੂੰ ਗਿੱਦੜਬਾਹਾ ਦੀ ਪੁਲਿਸ ਦੇ ਮੁਲਾਜ਼ਮ ਦਸ ਜਿਨ੍ਹਾਂ ਨੇ ਸਿਵਲ ਕਪੜੇ ਪਾਏ ਹੋਏ ਸਨ, ਜਬਰੀ ਉਨ੍ਹਾਂ ਦੇ ਪਿਤਾ ਨੂੰ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ ਸ਼ਾਮਲ ਦੱਸ ਧੱਕੇ ਨਾਲ ਚੱਲਦੇ ਕਾਰਜ 'ਚੋਂ ਜ਼ਬਰਦਸਤੀ ਚੁੱਕ ਯੂਪੀ ਨੰਬਰ ਦੀ ਗੱਡੀ 'ਚ ਬਿਠਾ ਕੇ ਲੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੇ ਪਹਿਲਾ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਮਾਮਲੇ 'ਚ ਆਇਆ ਸੀ ਪਰ ਉਹ ਹੁਣ ਇਹ ਸਾਰੇ ਮਾੜੇ ਕੰਮ ਛੱਡ ਚੁੱਕੇ ਸਨ ਪਰ ਪੁਲਿਸ ਧੱਕੇ ਨਾਲ ਉਨ੍ਹਾਂ ਨੂੰ ਹੋਰ ਮਾਮਲੇ 'ਚ ਫਸਾ ਰਹੀ ਹੈ।
ਥਾਣਾ ਮੁਖੀ ਨੇ ਮਾਮਲੇ ਬਾਰੇ ਕੀ ਕਿਹਾ ?
ਇਸ ਮਾਮਲੇ 'ਚ ਥਾਣਾ ਗਿੱਦੜਬਾਹਾ (GidderBaha Police) ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਸਿੰਘ ਉਰਫ ਰਾਜੂ ਨਾਮਕ ਵਿਅਕਤੀ ਦੇ ਖਿਲਾਫ ਥਾਣਾ ਗਿੱਦੜਬਾਹਾ 'ਚ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ FIR ਦਰਜ਼ ਹੈ, ਜੋ ਗਿਰੋਹ ਦੇ ਰੂਪ 'ਚ ਕੰਮ ਕਰਦੇ ਹਨ ਅਤੇ ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾਂ ਕਾਬੂ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸੂਚਨਾ ਮਿਲੀ ਸੀ ਕੇ ਇਹ ਪਿੰਡ ਸੰਧਵਾਂ 'ਚ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਇਆ ਹੈ, ਜਿੱਥੇ ਸਾਡੀ ਟੀਮ, ਜਿਸ 'ਚ ਕੁਝ ਸਿਵਲ ਵਰਦੀ 'ਚ ਸਨ ਅਤੇ ਕੁਝ ਵਰਦੀ 'ਚ ਮੁਲਾਜ਼ਮ ਸਨ, ਨੇ ਗ੍ਰਿਫਤਾਰ ਕੀਤਾ ਗਿਆ ਹੈ।
ਚੁੱਕਿਆ ਗਿਆ ਸ਼ਖਸ ਕੁੜੀ ਦਾ ਅਸਲ ਪਿਤਾ ਨਹੀਂ : ਪੁਲਿਸ
ਉਨ੍ਹਾਂ ਦੱਸਿਆ ਕਿ ਇਹ ਕੁੜੀ ਦਾ ਅਸਲ ਪਿਤਾ ਨਹੀਂ, ਬਲਕਿ ਧਰਮ ਦਾ ਪਿਤਾ ਬਣਿਆ ਹੋਇਆ ਹੈ। ਉਨ੍ਹਾਂ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਸਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ, ਉਲਟਾ ਉਸਦੇ ਪਰਿਵਾਰਕ ਮੈਬਰਾਂ ਵੱਲੋਂ ਹੱਥੋਪਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਗ੍ਰਿਫਤਾਰੀ ਕੋਟਕਪੂਰਾ ਥਾਣਾ 'ਚ ਪਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ... Mohali Murder : ਜਾਇਦਾਦ ਵਿਵਾਦ ਨੂੰ ਲੈ ਕੇ ਜੀਜੇ ਦਾ ਕਤਲ, ਸਿਰ 'ਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ
- PTC NEWS