Thu, Aug 20, 2026
Whatsapp

ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਹੋਇਆ ਲਾਪਤਾ, AAP ਵਿਧਾਇਕ ਨੇ Live ਹੋ ਕੇ ਦਿੱਤੀ ਜਾਣਕਾਰੀ

AAP MLA Harmeet Pathanmajra nephew missing : ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਲਾਪਤਾ ਹੋ ਗਿਆ ਹੈ। ਵਿਧਾਇਕ ਨੇ ਖੁਦ ਦੇਰ ਰਾਤ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- August 20th 2026 09:56 AM -- Updated: August 20th 2026 10:06 AM
ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਹੋਇਆ ਲਾਪਤਾ, AAP ਵਿਧਾਇਕ ਨੇ Live ਹੋ ਕੇ ਦਿੱਤੀ ਜਾਣਕਾਰੀ

ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਹੋਇਆ ਲਾਪਤਾ, AAP ਵਿਧਾਇਕ ਨੇ Live ਹੋ ਕੇ ਦਿੱਤੀ ਜਾਣਕਾਰੀ

AAP MLA Harmeet Pathanmajra nephew missing : ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਭਤੀਜਾ ਲਾਪਤਾ ਹੋ ਗਿਆ ਹੈ। ਵਿਧਾਇਕ ਨੇ ਖੁਦ ਦੇਰ ਰਾਤ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ।

ਭਤੀਜੇ ਦੀ ਲਾਪਤਾ ਹੋਣ ਬਾਰੇ ਪਤਾ ਲੱਗਣ 'ਤੇ ਵਿਧਾਇਕ ਨੇ ਦੇਰ ਰਾਤ ਤੁਰੰਤ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਭਤੀਜਾ ਏਕਮ ਢਿੱਲੋਂ ਟਿਊਸ਼ਨ 'ਤੇ ਪੜ੍ਹਨ ਲਈ ਗਿਆ ਸੀ, ਪਰੰਤੂ ਉਸ ਤੋਂ ਬਾਅਦ ਦੇਰ ਰਾਤ ਤੱਕ ਵੀ ਨਹੀਂ ਪਰਤਿਆ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸਾਡੀ ਮਦਦ ਕੀਤੀ ਜਾਵੇ ਅਤੇ ਜਿਸ ਕਿਸੇ ਨੂੰ ਵੀ ਏਕਮ ਢਿੱਲੋਂ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਏਕਮ ਢਿੱਲੋਂ ਦੇ ਚਿੱਟੀ ਟੋਪੀ ਪਾਈ ਹੋਈ ਅਤੇ ਟੀ-ਸ਼ਰਟ ਤੇ ਲੋਅਰ ਪਹਿਨੀ ਹੋਈ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦੇਣ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਰਾਹੀਂ ਮੋਬਾਈਲ ਨੰਬਰ 6913000009 ਵੀ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ...'ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ...' ਕੰਗਨਾ ਰਣੌਤ ਦਾ ਰਾਮਦੇਵ 'ਤੇ ਪਲਟਵਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK