Sangrur ’ਚ ਪ੍ਰਦਰਸ਼ਨਕਾਰੀ ਰੋਡਵੇਜ਼ ਮੁਲਾਜ਼ਮਾਂ ਖਿਲਾਫ ਵੱਡਾ ਐਕਸ਼ਨ; ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਖਿਲਾਫ ਕੀਤਾ ਮਾਮਲਾ ਦਰਜ
ਦੱਸ ਦਈਏ ਕਿ ਬੀਤੇ ਦਿਨ ਪੁਲਿਸ ਤੇ ਪੀਆਰਟੀਸੀ ਮੁਲਾਜ਼ਮਾਂ ਵਿਚਾਲੇ ਤਿੱਖੀ ਝੜਪ ਹੋਈ ਸੀ। ਬੱਸ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਮੁਲਾਜ਼ਮਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।
Sangrur News : ਸੰਗਰੂਰ ’ਚ ਪ੍ਰਦਰਸ਼ਨਕਾਰੀ ਰੋਡਵੇਜ਼ ਮੁਲਾਜ਼ਮਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਕਾਨੂੰਨ ਵਿਵਸਥਾ ਵਿਗਾੜਨ ਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ।
ਦੱਸ ਦਈਏ ਕਿ ਬੀਤੇ ਦਿਨ ਪੁਲਿਸ ਤੇ ਪੀਆਰਟੀਸੀ ਮੁਲਾਜ਼ਮਾਂ ਵਿਚਾਲੇ ਤਿੱਖੀ ਝੜਪ ਹੋਈ ਸੀ। ਬੱਸ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਮੁਲਾਜ਼ਮਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।
ਮਾਮਲੇ ਸਬੰਧੀ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਪੈਟਰੋਲ ਦੀਆਂ ਬੋਤਲਾਂ ਆਪਣੇ ਬੈਗਾਂ ਵਿੱਚ ਪਾਈਆਂ ਹੋਈਆਂ ਸੀ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਖੁਦ ਨੂੰ ਸੜਨ ਦੀਆਂ ਧਮਕੀ ਦਿੱਤੀਆਂ, ਜਿਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਉਨ੍ਹਾਂ ਨੇ ਸਵੇਰ ਤੋਂ ਹੀ ਗੱਲਬਾਤ ਕੀਤੀ ਜਾ ਰਹੀ ਸੀ, ਪਰ ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ’ਤੇ ਤੇਲ ਪਾਇਆ ਗਿਆ ਅਤੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਜੋ ਕਿ ਮਾਰਨ ਦੀ ਨੀਅਤ ਨਾਲ ਸੀ।
ਐਸਐਚਓ ਨੇ ਅੱਗੇ ਦੱਸਿਆ ਕਿ ਪੀਆਰਟੀਸੀ ਦੇ ਮੁਲਾਜ਼ਮ ਸੁਖਜਿੰਦਰ ਸਿੰਘ ਉਰਫ ਸੀਪਾ ਬਾਬਾ ਪੁੱਤਰ ਰਘਵੀਰ ਸਿੰਘ ਬਾਸੀ ਦੇਲਾ ਜੋ ਯੂਨੀਅਨ ਵਿੱਚ ਬਤੌਰ ਸੈਕਟਰੀ ਕੰਮ ਕਰ ਰਿਹਾ ਹੈ ਉਸ ਨੇ ਮਾਰ ਦੇਣ ਦੀ ਨੀਅਤ ਨਾਲ ਪੈਟਰੋਲ ਮੇਰੀ ਵਰਦੀ ਤੇ ਪਾ ਦਿੱਤਾ ਤੇ ਫਿਰ ਅੱਗ ਲਗਾ ਦਿੱਤੀ। ਜਿਸ ਕਾਰਨ ਅੱਗ ਉਨ੍ਹਾਂ ਦੇ ਸਰੀਰ ਦੇ ਗਰਦਨ ਦੀ ਪਿਛਲੀ ਸੈਡ ਸੱਜੇ ਕੰਨ ਦੀ ਬੈਕ ਸਾਈਡ ਦੋਵੇ ਹੱਥਾਂ ਦੀਆਂ ਉਂਗਲਾਂ ਤੇ ਹੱਥਾਂ ਦੀ ਉੱਪਰਲੀ ਸਾਈਡ ਮਾਸ ਦੀ ਪਰਤ ਅੱਗ ਲੱਗਣ ਨਾਲ ਸੜ ਗਈ।
ਇਹ ਵੀ ਪੜ੍ਹੋ : Amritsar Firing News : ਗੁਰੂ ਨਗਰੀ ਅੰਮ੍ਰਿਤਸਰ ’ਚ ਚੱਲੀਆਂ ਗੋਲੀਆਂ, ਨਸ਼ਾ ਵੇਟਣ ਤੋਂ ਰੋਕਣ ’ਤੇ ਨੌਜਵਾਨ ’ਤੇ ਹਮਲਾ