Malerkotla News: ਢੋਂਗੀ ਬਾਬਿਆਂ ਦੀ ਹੁਣ ਖੈਰ ਨਹੀਂ ! ਲੋਕਾਂ ਨੂੰ ਇਨ੍ਹਾਂ ਠੱਗਾਂ ਤੋਂ ਬਚਾਉਣ ਲਈ ਬਣਾਈ ਗਈ ਕਮੇਟੀ, ਕੀਤਾ ਜਾਵੇਗਾ ਇਹ ਕੰਮ
ਇਸ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਵਹਿਮਾਂ ਭਰਮਾਂ ਤੇ ਪਖੰਡਵਾਦ ਨਕਲੀ ਬਾਬੇ ਤਾਂਤਰਿਕ ਸਿਆਣੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਧਾਗੇ ਤਵੀਤ ਤੇ ਕਾਲੇ ਇਲਮ ਜਾਦੂ ਦਾ ਨਾਂ ਲੈ ਕੇ ਡਰਾ ਕੇ ਉਹਨਾਂ ਤੋਂ ਮੋਟੇ ਪੈਸੇ ਠੱਗਦੇ ਹਨ ਅਜਿਹੇ ਠੱਗਾਂ ਤੋਂ ਲੋਕਾਂ ਨੂੰ ਬਚਾਇਆ ਜਾਵੇਗਾ
ਮਲੇਰਕੋਟਲਾ ਸ਼ਹਿਰ ’ਚ ਵਹਿਮਾਂ ਭਰਮਾਂ ਤੇ ਪਖੰਡਵਾਦ ਨਕਲੀ ਬਾਬੇ ਤਾਂਤਰਿਕ ਸਿਆਣੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਸ਼ਹਿਰ ਅੰਦਰ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਕੰਮ ਕਰੇਗੀ।
ਇਸ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਵਹਿਮਾਂ ਭਰਮਾਂ ਤੇ ਪਖੰਡਵਾਦ ਨਕਲੀ ਬਾਬੇ ਤਾਂਤਰਿਕ ਸਿਆਣੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਧਾਗੇ ਤਵੀਤ ਤੇ ਕਾਲੇ ਇਲਮ ਜਾਦੂ ਦਾ ਨਾਂ ਲੈ ਕੇ ਡਰਾ ਕੇ ਉਹਨਾਂ ਤੋਂ ਮੋਟੇ ਪੈਸੇ ਠੱਗਦੇ ਹਨ ਅਜਿਹੇ ਠੱਗਾਂ ਤੋਂ ਲੋਕਾਂ ਨੂੰ ਬਚਾਇਆ ਜਾਵੇਗਾ ਨਾਲ ਹੀ ਅਜਿਹੇ ਠੱਗਾਂ ਨੂੰ ਨੱਥ ਪਾ ਕੇ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ।
ਇਸ ਮੌਕੇ ਗੱਲਬਾਤ ਦੌਰਾਨ ਕਮੇਟੀ ਦੇ ਲੋਕਾਂ ਨੇ ਦੱਸਿਆ ਕਿ ਜਿਨ੍ਹਾਂ ਦਾ ਦੂਰ ਦੂਰ ਕਿਸੇ ਬਜੁਰਗਾਂ ਦੇ ਖਾਨਦਾਨ ਨਾਲ ਰਿਸ਼ਤਾ ਨਹੀਂ ਉਹ ਵੀ ਪੀਰਾਂ ਦੀਆਂ ਬਾਬਿਆਂ ਦੀਆਂ ਫੋਟੋਆਂ ਲਗਾਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਮਾਰਦੇ ਨੇ ਇਸ ਕਰਕੇ ਅਜਿਹੇ ਲੋਕਾਂ ਤੇ ਕਾਰਵਾਈ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : Government Job In Punjab : ਪੰਜਾਬ ਦੇ ਖਿਡਾਰੀਆਂ ਲਈ ਵੱਡੀ ਖ਼ਬਰ ! ਹੁਣ PSPCL ਦੇ ਅੰਦਰ ਸਪੋਰਟਸ ਕੋਟੇ ਤਹਿਤ ਹੋਵੇਗੀ ਭਰਤੀ