Ludhiana News :ਸ਼ਮਸ਼ਪੁਰ ਪਿੰਡ ਚ ਇੱਕ ਵਿਅਕਤੀ ਦੇ ਦਾਹੜੀ ਕੇਸ ਕੱਟੇ, ਮੂੰਹ ਕਾਲਾ ਕਰਕੇ ਪਾਇਆ ਛਿੱਤਰਾਂ ਦਾ ਹਾਰ
Ludhiana News : ਲੁਧਿਆਣਾ ਦੇ ਸਮਰਾਲਾ ਨੇੜੇ ਸ਼ਮਸ਼ਪੁਰ ਪਿੰਡ 'ਚ ਇੱਕ ਵਿਅਕਤੀ ਦੇ ਦਾਹੜੀ ਕੇਸ ਕੱਟ ਕੇ ਅਤੇ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਹਿਲਾਂ ਇੱਕ ਵਿਅਕਤੀ ਦਾ ਮੂੰਹ ਕਾਲਾ ਕੀਤਾ ਗਿਆ, ਕੁੱਟਿਆ ਗਿਆ ਅਤੇ ਉਸਦੀ ਦਾੜ੍ਹੀ ਜ਼ਬਰਦਸਤੀ ਕੱਟ ਦਿੱਤੀ ਗਈ। ਪੀੜਤ ਪਰਿਵਾਰ ਦਾ ਆਰੋਪ ਹੈ ਕਿ ਜਿਸ ਔਰਤ ਨੂੰ ਉਹ ਮਿਲਣ ਗਿਆ ਸੀ, ਉਸੀ ਨੇ ਹੀ ਉਸਨੂੰ ਆਪਣੇ ਘਰ ਬੁਲਾਇਆ ਸੀ
Ludhiana News : ਲੁਧਿਆਣਾ ਦੇ ਸਮਰਾਲਾ ਨੇੜੇ ਸ਼ਮਸ਼ਪੁਰ ਪਿੰਡ 'ਚ ਇੱਕ ਵਿਅਕਤੀ ਦੇ ਦਾਹੜੀ ਕੇਸ ਕੱਟ ਕੇ ਅਤੇ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਹਿਲਾਂ ਇੱਕ ਵਿਅਕਤੀ ਦਾ ਮੂੰਹ ਕਾਲਾ ਕੀਤਾ ਗਿਆ, ਕੁੱਟਿਆ ਗਿਆ ਅਤੇ ਉਸਦੀ ਦਾੜ੍ਹੀ ਜ਼ਬਰਦਸਤੀ ਕੱਟ ਦਿੱਤੀ ਗਈ। ਪੀੜਤ ਪਰਿਵਾਰ ਦਾ ਆਰੋਪ ਹੈ ਕਿ ਜਿਸ ਔਰਤ ਨੂੰ ਉਹ ਮਿਲਣ ਗਿਆ ਸੀ, ਉਸੀ ਨੇ ਹੀ ਉਸਨੂੰ ਆਪਣੇ ਘਰ ਬੁਲਾਇਆ ਸੀ।
ਇਸ ਘਟਨਾ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਦਾਖਲ ਹੋਏ ਪੀੜਿਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅੰਮ੍ਰਿਤਧਾਰੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਅੰਮ੍ਰਿਤਧਾਰੀ ਨਹੀਂ ਹੈ। ਪੀੜਿਤ ਵਿਅਕਤੀ ਐਸ.ਸੀ ਭਾਈਚਾਰੇ ਨਾਲ ਸਬੰਧਿਤ ਹੈ ਜਦਕਿ ਦੂਸਰੀ ਧਿਰ ਵੀ ਇਸੇ ਭਾਈਚਾਰੇ ਨਾਲ ਸਬੰਧਤ ਦੱਸੀ ਜਾਂਦੀ ਹੈ।
ਹਸਪਤਾਲ ਵਿੱਚ ਦਾਖਲ ਪੀੜਿਤ ਵਿਅਕਤੀ ਦੀ ਮਾਤਾ ਨੇ ਦੱਸਿਆ ਕਿ ਇਸ ਪਿੰਡ ਦੀ ਇੱਕ ਤਿੰਨ ਬੱਚਿਆਂ ਦੀ ਮਾਂ ਆਪਣੇ ਸਹੁਰੇ ਘਰੋਂ ਤੋਂ ਰੁੱਸ ਕੇ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਹ ਕਥਿਤ ਤੌਰ 'ਤੇ ਅਕਸਰ ਉਨਾਂ ਦੇ ਪੁੱਤਰ ਨੂੰ ਘਰ ਰੋਟੀ ਦੇ ਕੇ ਜਾਂਦੀ ਸੀ। ਜਿਸ ਸਬੰਧੀ ਪੀੜਤਾ ਦੀ ਮਾਤਾ ਅਨੁਸਾਰ ਉਸ ਨੇ ਇਹ ਮਾਮਲਾ ਸਰਪੰਚ ਨੂੰ ਵੀ ਦੱਸਿਆ ਸੀ। ਪੀੜਤ ਦੀ ਮਾਤਾ ਨੇ ਹੋਰ ਕਈ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਔਰਤ ਨੇ ਕਥਿਤ ਤੌਰ 'ਤੇ ਉਹਨਾਂ ਦੇ ਇਸ ਪੀੜਤ ਪੁੱਤਰ ਨੂੰ ਸੱਦ ਲਿਆ ਅਤੇ ਫਿਰ ਦੋਵੇਂ ਕਿਤੇ ਚਲੇ ਗਏ ਪਰ ਔਰਤ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਿਤੋਂ ਲੱਭ ਲਿਆਏ।
ਉਸ ਦਾ ਕਹਿਣਾ ਕਿ ਔਰਤ ਦਾ ਭਰਾ ਤੇ ਘਰਦੇ ਉਸਦੇ ਪੁੱਤਰ ਨੂੰ ਪਹਿਲਾਂ ਆਪਣੇ ਘਰ ਤੇ ਫਿਰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਤੇ ਬਾਅਦ ਵਿੱਚ ਉਟਾਲਾ ਪਿੰਡ ਦੇ ਰਾਹ ਵਿੱਚ ਲਿਜਾ ਕਿ ਸਾਰੀ ਰਾਤ ਕੁੱਟਦੇ ਰਹੇ। ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦਾ ਪੁੱਤਰ ਜੋ ਕਿ ਅੰਮ੍ਰਿਤਧਾਰੀ ਹੈ ਅਤੇ ਉਸ ਦੇ ਦਾੜੀ ਅਤੇ ਕੇਸ ਕੱਟ ਦਿੱਤੇ ਅਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕਿ ਪਿੰਡ 'ਚ ਇੱਕ ਨਿਮ ਦੇ ਦਰਖਤ ਹੇਠਾਂ ਖੜਾ ਕੀਤਾ ਹੋਇਆ ਸੀ।
ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਸ਼ਮਸ਼ਪੁਰ ਦੇ ਹਸਪਤਾਲ ਦੇ ਵਿੱਚ ਦਾਖਲ ਇੱਕ ਵਿਅਕਤੀ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਨੂੰ ਪਿੰਡ ਦੇ ਪੰਜ ਵਿਅਕਤੀਆਂ ਨੇ ਘਰ ਵਿੱਚ ਬੰਦੀ ਬਣਵਾ ਕੇ ਕੁੱਟਮਾਰ ਕੀਤੀ ਅਤੇ ਉਸਦੇ ਵਾਲ ਕੱਟ ਕੇ ਮੂੰਹ ਕਾਲਾ ਕੀਤਾ ਹੈ। ਜਿਸ 'ਤੇ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਸੇ ਪਿੰਡ ਦੀ ਇੱਕ ਇੱਕ ਔਰਤ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਇਹ ਵਿਅਕਤੀ ਜਬਰਦਸਤੀ ਅਨੰਦਪੁਰ ਸਾਹਿਬ ਲੈ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਇਸ ਸ਼ਿਕਾਇਤ 'ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਹਸਪਤਾਲ ਵਿੱਚ ਦਾਖਲ ਵਿਅਕਤੀ ਦੀ ਉਮਰ ਲਗਭਗ 40 ਸਾਲ ਅਤੇ ਇਸ ਇਸਤਰੀ ਦੀ ਉਮਰ 37 ਸਾਲ ਦੇ ਕਰੀਬ ਦੱਸੀ ਗਈ ਹੈ।