ਜਲਾਲਾਬਾਦ ਚ ਬਜ਼ੁਰਗ ਵਿਅਕਤੀ ਦਾ ਸੋਟੀਆਂ ਮਾਰ-ਮਾਰ ਕੇ ਕਤਲ, ਵਿਆਜ਼ ਤੇ ਦਿੱਤੇ ਪੈਸੇ ਵਾਪਸ ਮੰਗ ਰਿਹਾ ਸੀ ਸ਼ਖਸ
Murder for Money : ਪੁਲਿਸ ਮੁਤਾਬਕ, ਮ੍ਰਿਤਕ ਹੰਸਾ ਸਿੰਘ ਦੇ ਭਰਾ ਫੁੰਮਣ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਹੰਸਾ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਬਿੱਟੂ ਸਿੰਘ ਨੂੰ 50 ਹਜ਼ਾਰ ਰੁਪਏ ਵਿਆਜ਼ ’ਤੇ ਦਿੱਤੇ ਸਨ, ਪਰੰਤੂ ਬਾਅਦ ਵਿੱਚ ਪੈਸੇ ਵਾਪਸ ਨਾ ਕਰਨ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।
Jalalabad News : ਜਲਾਲਾਬਾਦ ਦੇ ਪਿੰਡ ਸੁਆਹਵਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਵਿਅਕਤੀ ਦੀ ਕੁੱਟਮਾਰ ਮਗਰੋਂ ਮੌਤ ਹੋ ਗਈ। ਮਾਮਲੇ ਵਿੱਚ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕਤਲ (Murder) ਦਾ ਮਾਮਲਾ ਦਰਜ ਕੀਤਾ ਹੈ।
ਭਰਾ ਦੇ ਬਿਆਨਾਂ 'ਤੇ ਪੁਲਿਸ ਨੇ 4 ਲੋਕਾਂ 'ਤੇ ਦਰਜ ਕੀਤਾ ਕੇਸ (Fazilka News)
ਪੁਲਿਸ ਮੁਤਾਬਕ, ਮ੍ਰਿਤਕ ਹੰਸਾ ਸਿੰਘ ਦੇ ਭਰਾ ਫੁੰਮਣ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਹੰਸਾ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਬਿੱਟੂ ਸਿੰਘ ਨੂੰ 50 ਹਜ਼ਾਰ ਰੁਪਏ ਵਿਆਜ਼ ’ਤੇ ਦਿੱਤੇ ਸਨ, ਪਰੰਤੂ ਬਾਅਦ ਵਿੱਚ ਪੈਸੇ ਵਾਪਸ ਨਾ ਕਰਨ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।
ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਲਾਸ਼ਕਰ-ਏ-ਤੋਇਬਾ ਦਾ ਕਮਾਂਡਰ ਫੌਜੀ ਮੂਸਾ ਢੇਰ
28 ਸਤੰਬਰ ਨੂੰ ਸ਼ਾਮ ਕਰੀਬ ਸਵਾ ਚਾਰ ਵਜੇ ਹੰਸਾ ਸਿੰਘ ਆਪਣੇ ਘਰ ਤੋਂ ਫਿਰਨੀ ਵੱਲ ਜਾ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ, ਜਦੋਂ ਉਹ ਬਿੱਟੂ ਸਿੰਘ ਦੇ ਘਰ ਨੇੜੇ ਪਹੁੰਚਿਆ ਤਾਂ ਉਸ ਨੂੰ ਕਥਿਤ ਤੌਰ ’ਤੇ ਘਰ ਅੰਦਰ ਲਿਜਾਇਆ ਗਿਆ।
ਸੋਟੀਆਂ ਨਾਲ ਬੰਨ੍ਹ ਕੇ ਕੁੱਟਿਆ ਬਜ਼ੁਰਗ, ਹੋਈ ਮੌਤ
ਮ੍ਰਿਤਕ ਦੇ ਭਰਾ ਅਤੇ ਉਸ ਦੇ ਮੁੰਡੇ ਮੰਗਲ ਸਿੰਘ ਵੱਲੋਂ ਬਿੱਟੂ ਸਿੰਘ ਦੇ ਘਰ ਪਹੁੰਚਣ ’ਤੇ ਹੰਸਾ ਸਿੰਘ ਨੂੰ ਕਥਿਤ ਤੌਰ ’ਤੇ ਬੰਨ੍ਹ ਕੇ ਸੋਟੀਆਂ ਨਾਲ ਕੁੱਟਿਆ ਜਾ ਰਿਹਾ ਸੀ। ਰੌਲਾ ਪਾਉਣ ’ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹੰਸਾ ਸਿੰਘ ਨੂੰ ਛੁਡਵਾ ਕੇ ਸਰਕਾਰੀ ਹਸਪਤਾਲ ਜਲਾਲਾਬਾਦ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਹੰਸਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਐਸਪੀ ਲਵਦੀਪ ਸਿੰਘ ਮੁਤਾਬਕ, ਫੁੰਮਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਿੱਟੂ ਸਿੰਘ, ਉਸ ਦੀ ਪਤਨੀ ਰਾਜ ਰਾਣੀ, ਜੱਗਾ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਗੀਤਾ ਰਾਣੀ ਪੁੱਤਰੀ ਬਿੱਟੂ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 106 ਮਿਤੀ 29 ਸਤੰਬਰ 2026 ਨੂੰ ਧਾਰਾ 103 ਅਤੇ 3(5) ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ...
Chandigarh News : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, 30 ਸਤੰਬਰ ਤੇ 1 ਅਕਤੂਬਰ ਨੂੰ ਰਹੇਗੀ ਪਾਣੀ ਦੀ ਕਿੱਲ੍ਹਤ !