Hotel ਦੇ ਕਮਰੇ ’ਚ ਮਿਲੀਆਂ ਦੋ ਲਾਸ਼ਾਂ; ਗੋਲੀਆਂ ਚੱਲਣ ਕਾਰਨ ਮਚਿਆ ਹੜਕੰਪ

ਮੁੱਢਲੀ ਜਾਂਚ ਦੌਰਾਨ ਦੋਹਾਂ ਦੇ ਸਰੀਰ ’ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਤੋਂ ਘਟਨਾ ਵਾਲੀ ਥਾਂ ਤੋਂ ਪਿਸਤੌਲ ਵੀ ਬਰਾਮਦ ਹੋਇਆ ਹੈ।

By  Aarti July 2nd 2026 02:11 PM

ਖੰਨਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ਼ਹਿਰ ਦੇ ਗ੍ਰੀਨਲੈਂਡ ਹੋਟਲ ਦੇ ਇੱਕ ਕਮਰੇ ਵਿੱਚ ਇੱਕ ਨੌਜਵਾਨ ਅਤੇ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਮੁੱਢਲੀ ਜਾਂਚ ਦੌਰਾਨ ਦੋਹਾਂ ਦੇ ਸਰੀਰ ’ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਤੋਂ ਘਟਨਾ ਵਾਲੀ ਥਾਂ ਤੋਂ ਪਿਸਤੌਲ ਵੀ ਬਰਾਮਦ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਅੱਜ ਤੜਕਸਾਰ ਹੋਟਲ ਵਿੱਚ ਇੱਕ ਨੌਜਵਾਨ ਅਤੇ ਲੜਕੀ ਆਏ ਸੀ ਅਤੇ ਇੱਕ ਕਮਰਾ ਲਿਆ। ਇਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਨਹੀਂ ਨਿਕਲੇ। ਜਦੋਂ ਕਾਫੀ ਸਮੇਂ ਤੱਕ ਕੋਈ ਹਲਚਲ ਨਾ ਹੋਈ ਤਾਂ ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦਰਵਾਜ਼ਾ ਨਾ ਖੁੱਲ੍ਹਣ 'ਤੇ ਉਸ ਨੂੰ ਤੋੜਿਆ ਗਿਆ, ਜਿੱਥੇ ਅੰਦਰ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ।

ਦੱਸ ਦਈਏ ਕਿ ਮ੍ਰਿਤਕ ਔਰਤ ਦੀ ਪਛਾਣ ਤਰਨਤਾਰਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਵਜੋਂ ਹੋਈ ਹੈ। ਨੌਜਵਾਨ ਦੀ ਪਛਾਣ ਫਿਰੋਜ਼ਪੁਰ ਦੇ ਰਹਿਣ ਵਾਲੇ ਮਨਜੀਤ ਸਿੰਘ ਵਜੋਂ ਹੋਈ ਹੈ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਵਿਆਹੇ ਹੋਏ ਸਨ। ਔਰਤ ਦੇ ਦੋ ਬੱਚੇ ਹਨ ਅਤੇ ਨੌਜਵਾਨ ਦਾ ਇੱਕ ਹੈ। ਉਹ ਦੂਰ ਦੇ ਰਿਸ਼ਤੇਦਾਰ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਆਪਸ ਵਿੱਚ ਪ੍ਰੇਮ ਸਬੰਧ ਸੀ।

ਇਹ ਵੀ ਪੜ੍ਹੋ  : Land pooling policy : ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ, ਅਣ-ਅਧਿਕਾਰਤ ਕਲੋਨੀਆਂ ਲਈ ਵੀ ਪਾਪਰਾ ਐਕਟ ’ਚ ਸੋਧ, ਜਾਣੋ ਕੈਬਨਿਟ ਦਾ ਪੂਰਾ ਫੈਸਲਾ

Related Post