ਸਿਲੰਡਰ ਫੱਟਣ ਕਾਰਨ ਵਿਆਹ ਸਮਾਗਮ ’ਚ ਪਸਰਿਆ ਮਾਤਮ, 60 ਝੁਲਸੇ

By  Aarti December 9th 2022 02:02 PM -- Updated: December 9th 2022 02:13 PM

Jodhpur Gas Cylinder Blast: ਜੋਧਪੁਰ ਦੇ ਪਿੰਡ ਭੂੰਗੜਾ ਵਿੱਚ ਵਿਆਹ ਸਮਾਗਮ ਦੌਰਾਨ ਗੈਸ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ 4 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ਦੌਰਾਨ 60 ਲੋਕ ਝੁਲਸ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਮਾਮਲੇ ਸਬੰਧੀ ਜੋਧਪੁਰ ਕਲੈਕਟਰ ਹਿਮਾਂਸ਼ੂ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੇਰਗੜ੍ਹ ਵਿਖੇ ਇੱਕ ਵਿਆਹ ਸਮਾਰੋਹ ਦੌਰਾਨ ਗੈਸ ਸਿਲੰਡਰ ਕਾਰਨ ਹੋਏ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਕਾਰਨ 60 ਲੋਕ ਝੁਲਸ ਗਏ। ਹਾਦਸਾ ਕਾਫੀ ਭਿਆਨਕ ਸੀ। ਉਨ੍ਹਾਂ ਨੂੰ 60 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਚੋਂ 42 ਲੋਕਾਂ ਨੂੰ ਐਮਜੀਐਚ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।  

ਅਚਨਾਕ ਸਿਲੰਡਰ ਦੇ ਫੱਟਣ ਕਾਰਨ ਵਿਆਹ ਸਮਾਗਮ ’ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਮੌਕੇ ਉੱਤੇ ਮੌਜੂਦ ਲੋਕਾਂ ਨੇ ਕਾਫੀ ਮੁਸ਼ਕੱਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੱਕਠੇ ਹੀ 5 ਗੈਸ ਸਿਲੰਡਰ ਵਿੱਚ ਬਲਾਸਟ ਹੋ ਗਿਆ ਸੀ। 

ਇਹ ਵੀ ਪੜੋ: ਡਰੈਗਨ ਬੋਟ ਖੇਡ ਨੂੰ ਪੰਜਾਬ 'ਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ

Related Post