Ludhiana ਦੇ ਪਿੰਡ ਇਆਲੀ ਕਲਾਂ ਵਿਖੇ ਲੰਗਰ ਚ ਗਜਰੇਲਾ ਖਾਣ ਤੋਂ ਬਾਅਦ ਕਈ ਲੋਕ ਹੋਏ ਬਿਮਾਰ ,ਹਸਪਤਾਲ ਚ ਦਾਖ਼ਲ

Ludhiana News : ਲੁਧਿਆਣਾ ਦੇ ਪਿੰਡ ਇਆਲੀ ਕਲਾਂ ਵਿੱਚ ਬੁੱਧਵਾਰ ਨੂੰ ਗਜਰੇਲਾ ਖਾਣ ਤੋਂ ਬਾਅਦ 30-35 ਲੋਕ ਬਿਮਾਰ ਹੋ ਗਏ ਹਨ ਅਤੇ ਕਈ ਲੋਕਾਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ। ਗਜਰੇਲਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਲੋਕਾਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ, ਨਾਲ ਹੀ ਚੱਕਰ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ

By  Shanker Badra January 14th 2026 06:35 PM

Ludhiana News : ਲੁਧਿਆਣਾ ਦੇ ਪਿੰਡ ਇਆਲੀ ਕਲਾਂ ਵਿੱਚ ਬੁੱਧਵਾਰ ਨੂੰ ਗਜਰੇਲਾ ਖਾਣ ਤੋਂ ਬਾਅਦ 30-35 ਲੋਕ ਬਿਮਾਰ ਹੋ ਗਏ ਹਨ ਅਤੇ ਕਈ ਲੋਕਾਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ। ਗਜਰੇਲਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਲੋਕਾਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ, ਨਾਲ ਹੀ ਚੱਕਰ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਪਿੰਡ ਇਆਲੀ ਕਲਾਂ ਦੇ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਵਿਖੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਦੌਰਾਨ ਲੰਗਰ ਦੇ ਪ੍ਰਸ਼ਾਦ ਵਜੋਂ ਗਜਰੇਲਾ ਵੰਡਿਆ ਜਾ ਰਿਹਾ ਸੀ ਅਤੇ ਇਸਨੂੰ ਖਾਣ ਤੋਂ ਬਾਅਦ ਕੁਝ ਲੋਕ ਬਿਮਾਰ ਹੋ ਗਏ। ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਆਦਿਤਿਆ ਸ਼ਰਮਾ ਨੇ ਕਿਹਾ ਕਿ ਸਾਰੇ ਬਿਮਾਰ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। 

ਹਸਪਤਾਲ ਵਿੱਚ ਦਾਖਲ ਇੱਕ ਬਜ਼ੁਰਗ ਔਰਤ ਮਨਜੀਤ ਕੌਰ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਗਜਰੇਲਾ ਘਰ ਲੈ ਕੇ ਆਈ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਨੇ 3-3 ਚਮਚੇ ਖਾਧੇ। ਉਸਨੇ ਸਵੇਰੇ 8 ਵਜੇ ਗਜਰੇਲਾ ਖਾਧਾ ਅਤੇ ਫਿਰ ਸਵੇਰੇ 9 ਵਜੇ ਉਲਟੀਆਂ ਲੱਗ ਗਈਆਂ।

ਇੱਕ ਹੋਰ ਮਹਿਲਾ ਗੁਰਪ੍ਰੀਤ ਕੌਰ ਨੇ ਕਿਹਾ, "ਮੇਰੀ ਸੱਸ ਗੁਰਦੁਆਰੇ ਗਈ ਸੀ। ਉਹ ਉੱਥੋਂ ਗਜਰੇਲਾ ਲੈ ਕੇ ਆਈ। ਮੈਂ ਅਤੇ ਮੇਰੇ ਪੁੱਤਰ ਨੇ ਗਜਰੇਲਾ ਖਾਧਾ। ਇਸ ਤੋਂ ਬਾਅਦ ਸਾਨੂੰ ਉਲਟੀਆਂ ਆਉਣ ਲੱਗੀਆਂ। ਅਸੀਂ ਦਵਾਈ ਲੈਣ ਲਈ ਇੱਕ ਮੈਡੀਕਲ ਦੁਕਾਨ 'ਤੇ ਗਏ ਪਰ ਫਿਰ ਅਸੀਂ ਬੇਹੋਸ਼ ਹੋ ਗਏ। 

ਡਾਕਟਰ ਮੁਤਾਬਕ ਗਜਰੇਲੇ ਵਿੱਚ ਕੁਝ ਜ਼ਹਿਰੀਲਾ ਪਦਾਰਥ ਸੀ। 35 ਤੋਂ 40 ਲੋਕ ਸਾਡੇ ਕੋਲ ਆਏ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਡਾ. ਮਨਦੀਪ ਨੇ ਕਿਹਾ, "ਮਰੀਜ਼ ਸਾਡੇ ਕੋਲ ਬਹੁਤ ਬੁਰੀ ਹਾਲਤ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਗਜਰੇਲਾ 2-3 ਦਿਨ ਪਹਿਲਾਂ ਤਿਆਰ ਕੀਤਾ ਗਿਆ ਸੀ। ਇਸ ਨਾਲ ਫੂਡ ਪੋਇਜ਼ਨਿੰਗ ਹੋ ਗਈ। ਮਰੀਜ਼ ਦੁਪਹਿਰ 12 ਵਜੇ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ। ਜਿਨ੍ਹਾਂ ਨੇ ਘੱਟ ਗਜਰੇਲਾ ਖਾਧਾ ਉਨ੍ਹਾਂ ਵਿੱਚ ਘੱਟ ਲੱਛਣ ਹਨ। ਜਿਨ੍ਹਾਂ ਨੇ ਜ਼ਿਆਦਾ ਗਜਰੇਲਾ ਖਾਧਾ ਉਨ੍ਹਾਂ ਵਿੱਚ ਜ਼ਿਆਦਾ ਲੱਛਣ ਹਨ।

Related Post