ਚੰਡੀਗੜ੍ਹ ‘ਚ ਅੱਜ ਕਈ ਰਸਤੇ ਬੰਦ, ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਸੈਕਟਰ-24 ਦੇ ਵਾਲਮੀਕਿ ਮੰਦਰ ਵਿੱਚ ਅੱਜ ਵਾਲਮੀਕਿ ਜੈਅੰਤੀ ਦਾ ਪ੍ਰੋਗਰਾਮ ਹੈ। ਇੱਥੇ ਵਾਲਮੀਕਿ ਜੈਅੰਤੀ ਨੂੰ ਸਮਰਪਿਤ ਮੇਲਾ ਲਗਾਇਆ ਗਿਆ ਹੈ।

By  Shameela Khan October 28th 2023 02:13 PM -- Updated: October 28th 2023 02:15 PM

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ ਇਸ ਅਨੁਸਾਰ ਚੰਡੀਗੜ੍ਹ ਦੇ ਕਈ ਰਸਤੇ ਬੰਦ ਕੀਤੇ ਗਏ ਹਨ। ਉਡਾਨ ਮਾਰਗ ‘ਤੇ ਬੱਤਰਾ ਚੌਕ ਸੈਕਟਰ 36-37 ਅਤੇ 23-24 ਨੂੰ ਜੰਕਸ਼ਨ ਨੰਬਰ 32 ਤੋਂ ਸੈਕਟਰ 23-24 ਲਾਈਟ ਪੁਆਇੰਟ ਵੱਲ, ਸੈਣੀ ਭਵਨ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਸੈਕਟਰ-22 ਤੋਂ ਸਾਊਥ ਰੋਡ ‘ਤੇ ਬੱਤਰਾ ਚੌਕ ਵੱਲ ਨੂੰ ਸੈਕਟਰ-22 ਸੀ ਅਤੇ ਡੀ ਨੂੰ ਬੰਦ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਇੱਥੇ ਨਾ ਆਉਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਸੈਕਟਰ-24 ਦੇ ਵਾਲਮੀਕਿ ਮੰਦਰ ਵਿੱਚ ਅੱਜ ਵਾਲਮੀਕਿ ਜੈਅੰਤੀ ਦਾ ਪ੍ਰੋਗਰਾਮ ਹੈ। ਇੱਥੇ ਵਾਲਮੀਕਿ ਜੈਅੰਤੀ ਨੂੰ ਸਮਰਪਿਤ ਮੇਲਾ ਲਗਾਇਆ ਗਿਆ ਹੈ। ਦੂਰ-ਦੂਰ ਤੋਂ ਸ਼ਰਧਾਲੂ ਇੱਥੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮੇਲਾ ਹਰ ਸਾਲ ਵਾਲਮੀਕਿ ਜੈਅੰਤੀ ਮੌਕੇ ਮੰਦਰ ‘ਚ ਲਗਾਇਆ ਜਾਂਦਾ ਹੈ। ਇਸ ਕਾਰਨ ਪੁਲੀਸ ਨੂੰ ਇਹ ਰਸਤਾ ਬੰਦ ਕਰਨਾ ਪਿਆ, ਤਾਂ ਜੋ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਾ ਆਵੇ। ਇਹ ਰਸਤੇ ਅੱਜ ਸ਼ਾਮ ਤੱਕ ਬੰਦ ਰਹਿਣਗੇ।

Related Post