ਗੈਂਗਸਟਰ ਬਿਸ਼ਨੋਈ ਅਤੇ ਸੰਪਤ ਨਹਿਰਾ ਦੀ ਆਡੀਓ ਮੈਚਿੰਗ ਨਾਲ ਖੁੱਲ੍ਹਣਗੇ ਕਈ ਭੇਦ !

By  Pardeep Singh December 21st 2022 08:49 PM

ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਨਵੀ ਅਪਡੇਟ ਸਾਹਮਣੇ ਆਈ ਹੈ। ਜੇਲ੍ਹ ਵਿਚੋਂ ਮਿਲੇ ਆਡੀਓ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੀ ਆਵਾਜ਼ ਦੇ ਨਮੂਨਿਆਂ ਦੀ ਫੋਰੈਂਸਿਕ ਜਾਂਚ ਦਿੱਵਲੀ ਦੀ CBI -CFSL ਲੈਬ ਵਿੱਚ ਕੀਤੀ ਜਾ ਰਹੀ ਹੈ।

 ਦੋਵੇਂ ਗੈਂਗਸਟਰਾਂ ਨੂੰ ਦਿੱਲੀ ਲਿਆਂਦਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚੋਂ ਇੱਕ ਆਡੀਓ ਸਾਹਮਣੇ ਆਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਆਵਾਜ਼ ਇਨ੍ਹਾਂ ਦੋ ਗੈਂਗਸਟਰਾਂ ਦੀ ਹੈ। NIA ਨੇ ਗੈਂਗਸਟਰ ਤੋਂ ਪੁੱਛਗਿੱਛ  ਕਰ ਰਹੀ ਹੈ। ਦੱਸ ਦੇਈਏ  ਮੂਸੇਵਾਲਾ ਦੇ ਕੇਸ ਵਿੱਚ ਹੁਣ ਤੱਕ  NIA ਨੇ ਲਾਰੇਂਸ ਬਿਸ਼ਨੋਈ ਸਮੇਤ ਪੰਜਾਬ ਦੇ ਕਰੀਬ 15 ਗੈਂਗਸਟਰਾਂ ਅਤੇ ਗਾਇਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।

ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ, ਸੰਪਤ ਨਹਿਰਾ ਸਮੇਤ ਕਈ ਗੈਂਗਸਟਰਾਂ ਦੀਆਂ ਕਾਲਾਂ ਨੂੰ ਇੰਟਰਸੈਪਟ ਕੀਤਾ ਹੈ। ਇਸ ਲਈ ਇਨ੍ਹਾਂ ਗੈਂਗਸਟਰਾਂ ਦੀ ਆਵਾਜ਼ ਦੇ ਨਮੂਨੇ ਲਏ ਜਾ ਰਹੇ ਹਨ ਤਾਂ ਜੋ ਇੰਟਰਸੈਪਟ ਕਾਲ ਦੀ ਆਵਾਜ਼ ਨਾਲ ਮੇਲ ਕੀਤਾ ਜਾ ਸਕੇ। 

Related Post