ਸੰਘਣੀ ਧੁੰਦ ਦਾ ਕਹਿਰ; ਪੰਜਾਬ ਤੇ ਹਰਿਆਣਾ ’ਚ ਵਾਪਰੇ ਕਈ ਭਿਆਨਕ ਹਾਦਸੇ, ਦੇਖੋ ਤਸਵੀਰਾਂ

By  Aarti December 25th 2023 02:04 PM

Accident Due To Dense Fog: ਪੰਜਾਬ ’ਚ ਸੰਘਣੀ ਧੁੰਦ ਦੇ ਕਾਰਨ ਆਮ ਜਨਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਸੰਘਣੀ ਧੁੰਦ ਦੇ ਕਾਰਨ ਵਾਹਨਾਂ ਦੀ ਰਫਤਾਰ ਵੀ ਕਾਫੀ ਘੱਟ ਗਈ ਹੈ। ਕੜਾਕੇ ਦੀ ਠੰਢ ਦੇ ਚੱਲਦੇ ਲੋਕ ਘਰਾਂ ’ਚ ਢੱਕੇ ਹੋਏ ਹਨ। ਉਨ੍ਹਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋਇਆ ਪਿਆ ਹੈ। 

ਦੂਜੇ ਪਾਸੇ ਸੰਘਣੀ ਧੁੰਦ ਦੇ ਕਾਰਨ ਵਿਜ਼ੀਬਲਿਟੀ ਘੱਟ ਹੋ ਗਈ ਹੈ ਜਿਸ ਕਾਰਨ ਕਈ ਭਿਆਨਕ ਹਾਦਸੇ ਵਾਪਰ ਰਹੇ ਹਨ। ਜੀ ਹਾਂ ਪੰਜਾਬ ਅਤੇ ਹਰਿਆਣਾ ’ਚ ਸੰਘਣੀ ਧੁੰਦ ਦੇ ਕਾਰਨ ਹਾਦਸੇ ਵਾਪਰੇ ਹਨ। ਜਿਸ ਕਾਰਨ ਇਨ੍ਹਾਂ ਹਾਦਸਿਆਂ ’ਚ ਕਈ ਲੋਕ ਜ਼ਖਮੀ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ। 

ਮੋਗਾ ’ਚ ਵਾਪਰਿਆ ਹਾਦਸਾ 

ਮੋਗਾ ਦੇ ਪਿੰਡ ਲੁਹਾਹਾ ਤੇ ਨਹਿਰ ਕੋਲ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਕਾਰਨ ਟਰਾਲੇ ਅਤੇ ਮਹਿੰਦਰਾ ਪਿਕਅੱਪ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋ ਗਈ। ਬਾਅਦ ’ਚ ਚਾਰ ਗੱਡੀਆਂ ਹੋਰ ਪਿੱਛੇ ਵੱਜ ਗਈਆਂ ਜਿਸ ਕਾਰਨ ਇਸ ਹਾਦਸੇ ’ਚ ਦੋ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੈਨ ਤੇ ਮਹਿੰਦਰਾ ਗੱਡੀ ਦੀ ਆਹਮੋ ਸਾਹਮਣੇ ਹੋਈ ਟੱਕਰ ਮਗਰੋਂ ਆਪਸ 'ਚ ਟਕਰਾਈਆਂ 4 ਗੱਡੀਆਂ

ਵੈਨ ਤੇ ਮਹਿੰਦਰਾ ਗੱਡੀ ਦੀ ਆਹਮੋ ਸਾਹਮਣੇ ਹੋਈ ਟੱਕਰ ਮਗਰੋਂ ਆਪਸ 'ਚ ਟਕਰਾਈਆਂ 4 ਗੱਡੀਆਂ ਹਾਦਸੇ ਦੌਰਾਨ 2 ਲੋਕ ਹੋਏ ਜ਼ਖਮੀ, ਧੁੰਦ ਕਰਨ ਮੋਗਾ ਨੇੜੇ ਵਾਪਰਿਆ ਇਹ ਹਾਦਸੇ #moga #caraccident #latestnews #punjabnews #latestnews #ptcnews

Posted by PTC News on Monday, December 25, 2023

 

ਬਿਆਸ ’ਚ ਆਪਸ ’ਚ ਟਕਰਾਈਆਂ ਗੱਡੀਆਂ 
ਦੂਜੇ ਪਾਸੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਡ ਦੇ ਸਥਿਤ ਕਸਬਾ ਬਿਆਸ ਦੇ ਪੁੱਲ ’ਤੇ ਧੁੰਦ ਕਾਰਨ ਆਪਸ ’ਚ ਕਈ ਗੱਡੀਆਂ ਟਕਰਾ ਗਈਆਂ। ਇਸ ਦੌਰਾਨ ਟਕਰਾਏ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ। ਇਨ੍ਹਾਂ ਹੀ ਨਹੀਂ ਕਈ ਲੋਕ ਜ਼ਖਮੀ ਵੀ ਹੋ ਗਏ। ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ। ਦੱਸ ਦਈਏ ਕਿ ਜ਼ਖਮੀਆਂ ਨੂੰ ਬਿਆਸ ਦੇ ਮਹਾਰਾਜ ਸਾਵਣ ਸਿੰਘ ਚੈਰੀਟੇਬਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 

ਅੰਮ੍ਰਿਤਸਰ ਦੇ ਬਿਆਸ ਹਲਕੇ 'ਚ ਵੱਡਾ ਸੜਕ ਹਾਦਸਾ

ਧੁੰਦ ਕਾਰਨ ਪੰਜਾਬ ਤੇ ਹਰਿਆਣਾ 'ਚ ਭਿਆਨਕ ਸੜਕ ਹਾਦਸੇ ਅੰਮ੍ਰਿਤਸਰ ਦੇ ਬਿਆਸ ਹਲਕੇ 'ਚ ਵੱਡਾ ਸੜਕ ਹਾਦਸਾ #Punjab #PunjabNews #Fog #RoadAccident #Haryana #PTCNews

Posted by PTC News on Sunday, December 24, 2023

ਟੈਂਪੂ ਤੇ ਮੋਟਰਸਾਈਕਲ ਦੀ ਹੋਈ ਟੱਕਰ 
ਇਸੇ ਤਰ੍ਹਾਂ ਹੀ ਮਲੇਰਕੋਟਲਾ ਧੂਰੀ ਰੋਡ ’ਤੇ ਇੱਕ ਟੈਂਪੂ ਅਤੇ ਮੋਟਰਸਾਈਕਲ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਸੀ। 

ਜੀਂਦ ’ਚ ਹਰਿਆਣਾ ਰੋਡਵੇਜ਼ ਤੇ ਟਰਾਲੇ ਵਿਚਾਲੇ ਹੋਈ ਭਿਆਨਕ ਟੱਕਰ 

ਪੰਜਾਬ ਤੋਂ ਹਰਿਆਣਾ ਦੇ ਜੀਂਦ ’ਚ ਸੰਘਣੀ ਧੁੰਦ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ। ਸੰਘਣੀ ਧੁੰਦ ਦੇ ਚੱਲਦੇ ਹਰਿਆਣਾ ਰੋਡਵੇਜ਼ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ’ਚ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਟਰਾਲਾ ਲੈ ਕੇ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਹਾਦਸਾ ਜੀਂਦ ਸ਼ਹਿਰ ’ਚ ਐਂਟਰੀ ਕਰਨ ਤੋਂ ਪਹਿਲਾਂ ਅਸ਼ਰਫਗੜ੍ਹ ਦੌੜੀ ਦੇ ਕੋਲ ਵਾਪਰਿਆ ਸੀ। 

ਕਈ ਸਵਾਰੀਆਂ ਹੋਈਆਂ ਜ਼ਖਮੀ

ਬੱਸ ’ਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੇ ਕਾਰਨ ਕਈ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ ਕਿਸੇ ਸਵਾਰੀ ਦੀ ਬਾਂਹ ’ਚ, ਪੈਰ ’ਤੇ ਅਤੇ ਬੱਸ ਡਰਾਈਵਰ ਨੂੰ ਵੀ ਸੱਟ ਲੱਗੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦਾ ਸ਼ਿਕਾਰ ਸਵਾਰੀਆਂ ਨੂੰ ਦੂਜੀ ਬੱਸ ’ਚ ਬਿਠਾ ਕੇ ਲੈ ਕੇ ਜਾਇਆ ਗਿਆ ਹੈ। ਟੱਕਰ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ। 

ਟਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਵਾਪਰ ਸਕਦਾ ਹੈ ਵੱਡਾ ਹਾਦਸਾ

ਟਰੈਫਿਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਵਾਪਰ ਸਕਦਾ ਹੈ ਵੱਡਾ ਹਾਦਸਾ

Posted by PTC News on Sunday, December 24, 2023

ਸੰਘਣੀ ਧੁੰਦ ਰਾਹਗੀਰਾਂ ਲਈ ਬਣੀ ਪਰੇਸ਼ਾਨੀ

ਦੂਜੇ ਪਾਸੇ ਸੰਘਣੀ ਧੁੰਦ ਕਾਰਨ ਰਾਹੀਗਰਾਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਹਨ। ਦੱਸ ਦਈਏ ਕਿ ਧੁੰਦ ਦੌਰਾਨ ਵਿਜ਼ੀਬਲਿਟੀ ਘੱਟ ਹੋਣ ਕਾਰਨ ਸਵਾਰੀਆਂ ਰੋਡ ’ਤੇ ਖੜ ਕੇ ਬੱਸਾਂ ਦੀ ਉਡੀਕ ਕਰਦੀਆਂ ਹਨ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਭਿਆਨਕ ਹਾਦਸਾ ਵਾਪਰ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟ੍ਰੈਫਿਕ ਜਿਆਦਾ ਹੋਣ ਦੇ ਬਾਵਜੂਦ ਵੀ ਰੋਡ ਕੋਲ ਟ੍ਰੈਫਿਕ ਕਰਮਚਾਰੀ ਨਹੀਂ ਹੈ। 

Related Post