Taran Taran ਚ ਲੋਹੜੀ ਵਾਲੇ ਦਿਨ ਵਾਪਰੀ ਮੰਦਭਾਗੀ ਘਟਨਾ , ਪਤੀ ਤੋਂ ਤੰਗ ਆ ਕੇ ਲੜਕੀ ਨੇ ਕੀਤੀ ਆਤਮਾ ਹੱਤਿਆ
Taran Taran News : ਥਾਣਾ ਸਦਰ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਝੰਡੇਰ ਮਹਾਂ ਪੁਰਖਾ ਵਿਖ਼ੇ ਲੋਹੜੀ ਵਾਲੇ ਦਿਨ ਇੱਕ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਲੜਕੀ ਦੀ ਪਛਾਣ ਕੁਲਬੀਰ ਕੌਰ ਉਮਰ 34 ਸਾਲ ਪਤਨੀ ਮਨਤਾਜ ਸਿੰਘ ਵਾਸੀ ਜਮਾਲਪੁਰ ਦੀ ਰਹਿਣ ਵਾਲੀ ਸੀ, ਜਿਸ ਦੇ ਦੋ ਬੱਚੇ ਹਨ ,ਜਿਨ੍ਹਾਂ ਵਿੱਚ ਇੱਕ ਲੜਕੀ ਪਵਨਦੀਪ ਕੌਰ ਅਤੇ ਦੂਜਾ ਲੜਕਾ ਜੋਬਨਜੀਤ ਸਿੰਘ, ਜਿਸਦੀ ਉਮਰ 9 ਸਾਲ ਹੈ
Taran Taran News : ਥਾਣਾ ਸਦਰ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਝੰਡੇਰ ਮਹਾਂ ਪੁਰਖਾ ਵਿਖ਼ੇ ਲੋਹੜੀ ਵਾਲੇ ਦਿਨ ਇੱਕ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਲੜਕੀ ਦੀ ਪਛਾਣ ਕੁਲਬੀਰ ਕੌਰ ਉਮਰ 34 ਸਾਲ ਪਤਨੀ ਮਨਤਾਜ ਸਿੰਘ ਵਾਸੀ ਜਮਾਲਪੁਰ ਦੀ ਰਹਿਣ ਵਾਲੀ ਸੀ, ਜਿਸ ਦੇ ਦੋ ਬੱਚੇ ਹਨ ,ਜਿਨ੍ਹਾਂ ਵਿੱਚ ਇੱਕ ਲੜਕੀ ਪਵਨਦੀਪ ਕੌਰ ਅਤੇ ਦੂਜਾ ਲੜਕਾ ਜੋਬਨਜੀਤ ਸਿੰਘ, ਜਿਸਦੀ ਉਮਰ 9 ਸਾਲ ਹੈ।
ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਲੜਕੀ ਕੁਲਬੀਰ ਕੌਰ ਨੂੰ ਅਕਸਰ ਉਸਦਾ ਘਰਵਾਲਾ ਕੁੱਟਦਾ ਮਾਰਦਾ ਰਹਿਦਾ ਸੀ ,ਜਿਸ ਦਾ ਕਈ ਵਾਰ ਮੋਹਤਬਰ ਵਿਅਕਤੀਆਂ ਨੇ ਰਾਜ਼ੀਨਾਵਾ ਵੀ ਕਰਵਾਇਆ ਸੀ। ਕੱਲ ਫ਼ਿਰ ਲੋਹੜੀ ਵਾਲੇ ਦਿਨ ਦੋਵਾਂ ਜੀਆ ਦਾ ਝਗੜਾ ਹੋਇਆ, ਜਿਸ 'ਤੇ ਉਨ੍ਹਾਂ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ,ਜਿੱਥੇ ਉਸਦੀ ਮੌਤ ਹੋ ਗਈ ਹੈ।
ਪਰਿਵਾਰ ਵੱਲੋ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾਸਦਰ ਦੇ ਐਸਐਚਓ ਗੁਰਚਰਨ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਲੜਕੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ।