Martyr ਫੌਜੀ ਜਵਾਨ ਹਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਬਦੀਨਪੁਰ ਪਹੁੰਚੀ , ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ

Martyr Raminder Singh : ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਹਰਮਿੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਦਰਸ਼ਨ ਕਰਵਾ ਕੇ ਅੰਤਿਮ ਸਸਕਾਰ ਲਈ ਲਿਜਾਇਆ ਗਿਆ

By  Shanker Badra August 10th 2025 12:45 PM

Martyr Raminder Singh : ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਹਰਮਿੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਦਰਸ਼ਨ ਕਰਵਾ ਕੇ ਅੰਤਿਮ ਸਸਕਾਰ ਲਈ ਲਿਜਾਇਆ ਗਿਆ। 

ਸ਼ਮਸ਼ਾਨ ਘਾਟ ਲਿਜਾਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਹਰਮਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।  ਇਸ ਦੌਰਾਨ ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਵੀ ਇੱਥੇ ਪਹੁੰਚੇ ਹਨ ਅਤੇ ਹੋਰ ਵੱਖੋ- ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਪਰਿਵਾਰ ਨਾਲ ਪਹੁੰਚ ਕੇ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮਿੰਦਰ ਸਿੰਘ ਤੇ ਉਸਦੇ ਸਾਥੀ  ਜੰਮੂ ਕਸ਼ਮੀਰ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਦੁਸ਼ਮਣਾਂ ਦੇ ਘੇਰੇ ਵਿੱਚ ਘਿਰੇ ਹੋਏ ਸਨ, ਲੜਾਈ ਸਮੇਂ ਹਾਲਾਤਾਂ ਦੀ ਵੀਡੀਓ ਕਾਲ ਰਾਹੀਂ ਘਰੇ ਜਾਣਕਾਰੀ ਦਿੰਦਾ ਰਹਿੰਦਾ ਸੀ ਤੇ ਅੱਤਵਾਦੀਆਂ ਵੱਲੋਂ ਗਰਨੇਡ ਨਾਲ ਹਮਲਾ ਕੀਤੇ ਜਾਣ ਨਾਲ ਇਹ ਫੌਜੀ ਜਵਾਨ ਦੇਸ਼ ਲਈ ਸ਼ਹਾਦਤਾਂ ਪਾ ਕੇ ਸ਼ਹੀਦ ਹੋ ਗਏ। ਜਿਸ ਦੀ ਫੌਜ ਦੇ ਅਫਸਰਾਂ ਵੱਲੋਂ ਫੋਨ ਰਾਹੀਂ ਸੂਚਨਾ ਦਿੱਤੀ ਗਈ ਕਿ ਹਰਮਿੰਦਰ ਸਿੰਘ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। 

ਦੱਸ ਦਈਏ ਕਿ ਸ਼ਹੀਦ ਜਵਾਨ ਹਰਮਿੰਦਰ ਸਿੰਘ ਦੀ ਦੋ ਤਿੰਨ ਸਾਲ ਦੀ ਸਰਵਿਸ ਬਾਕੀ ਰਹਿ ਗਈ ਸੀ। ਹਰਮਿੰਦਰ ਸਿੰਘ ਦੇ ਘਰੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ। ਹਰਿਮੰਦਰ ਸਿੰਘ ਅਜੇ ਕੁਵਾਰਾ ਹੀ ਸੀ ਤੇ ਦੋ ਤਿੰਨ ਦਿਨਾਂ ਤੱਕ ਉਸ ਦੀ ਡਿਊਟੀ ਇੱਥੋਂ ਖਤਮ ਹੋਣੀ ਸੀ। 

ਸ਼ਹੀਦ ਜਵਾਨ ਹਰਮਿੰਦਰ ਸਿੰਘ ਦੀ ਦੋ ਮਹੀਨੇ ਦੀ ਛੁੱਟੀ ਮਨਜ਼ੂਰ ਹੋਈ ਹੋਈ ਸੀ ਤੇ ਘਰੇ ਆ ਕੇ ਉਸ ਨੇ ਆਪਣਾ ਮਕਾਨ ਬਣਾਉਣਾ ਸੀ ਤੇ ਮਕਾਨ ਬਣਾ ਕੇ ਵਿਆਹ ਕਰਵਾਉਣਾ ਸੀ। ਇਸ ਫੌਜੀ ਜਵਾਨ ਦਾ ਪਿਤਾ ਮੈਂਟਲੀ ਅਪਸੈਟ ਹੈ, ਭੈਣ ਵੀ ਬਿਮਾਰੀ ਦੀ ਹਾਲਤ ਵਿੱਚ ਪਿਛਲੇ ਕਈ ਸਾਲਾਂ ਤੋਂ ਬੈਡ 'ਤੇ ਹੀ ਪਈ ਹੈ, ਛੋਟਾ ਭਰਾ ਵੀ ਕਮਾਈ ਲਈ ਵਿਦੇਸ਼ ਭੇਜਿਆ ਸੀ।

ਇਸੇ ਪਰਿਵਾਰ ਦੀਆਂ ਤਿੰਨ ਪੀੜੀਆਂ ਫੌਜ ਵਿੱਚ ਸੇਵਾ ਨਿਭਾ ਚੁੱਕੀਆਂ ਹਨ ਤੇ ਹਰਮਿੰਦਰ ਸਿੰਘ ਬਾਰਵੀਂ ਪਾਸ ਕਰਕੇ ਹੀ ਫੌਜ ਵਿੱਚ ਭਰਤੀ ਹੋ ਗਿਆ ਸੀ, ਜੋ ਕਿ ਫੌਜ ਵਿੱਚ ਇੱਕੋ ਵਧੀਆ ਨਿਸ਼ਾਨੇਬਾਜ਼ ਵੀ ਸੀ।ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਫੌਜੀ ਜਵਾਨ ਨੇ ਛੁੱਟੀ 'ਤੇ ਨਹੀਂ ,ਝੰਡੇ ਵਿੱਚ ਲਿਪਟ ਕੇ ਆਪਣੇ ਘਰੇ ਆਉਣਾ ਹੈ।

 

Related Post