Rifleman Sunil Kumar Martyred : ਜੰਮੂ ਦੇ ਪਿੰਡ ਟ੍ਰੇਵਾ ਪਹੁੰਚੀ ਸ਼ਹੀਦ ਰਾਈਫਲਮੈਨ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ,ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Rifleman Sunil Kumar Martyred : ਸ਼ਹੀਦ ਰਾਈਫਲਮੈਨ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਨੂੰ ਅੱਜ ਜੰਮੂ ਦੇ ਪਿੰਡ ਟ੍ਰੇਵਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ, ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ

By  Shanker Badra May 11th 2025 02:13 PM -- Updated: May 11th 2025 03:30 PM

 Rifleman Sunil Kumar Martyred : ਸ਼ਹੀਦ ਰਾਈਫਲਮੈਨ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਨੂੰ ਅੱਜ ਜੰਮੂ ਦੇ ਪਿੰਡ ਟ੍ਰੇਵਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਆਂਦਾ ਗਿਆ, ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਘਰ ਲਿਆਂਦਾ ਗਿਆ। ਇਸ ਮੌਕੇ ਫੌਜ ਦੇ ਅਧਿਕਾਰੀਆਂ ਅਤੇ ਸਾਥੀ ਸੈਨਿਕ ,ਸ਼ਹੀਦ ਰਾਈਫਲਮੈਨ ਸੁਨੀਲ ਕੁਮਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਆਏ। ਰਾਈਫਲਮੈਨ ਸੁਨੀਲ ਕੁਮਾਰ ਆਰਐਸ ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋ ਗਿਆ ਸੀ।

ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲੇ ਫੌਜੀ ਟਕਰਾਅ ਵਿੱਚ ਪਿਛਲੇ 24 ਘੰਟਿਆਂ ਵਿੱਚ 4 ਫੌਜੀ ਸ਼ਹੀਦ ਹੋਏ ਹਨ ਅਤੇ ਦਰਜਨਾਂ ਜ਼ਖਮੀ ਹੋਏ ਹਨ। ਜੰਮੂ ਖੇਤਰ ਵਿੱਚ ਪਾਕਿਸਤਾਨੀ ਗੋਲਾਬਾਰੀ ਅਤੇ ਡਰੋਨ ਹਮਲਿਆਂ ਵਿੱਚ 2 ਫੌਜ ਜਵਾਨ, ਇੱਕ ਹਵਾਈ ਸੈਨਾ ਦਾ ਸਾਰਜੈਂਟ ਅਤੇ ਇੱਕ ਬੀਐਸਐਫ ਸਬ-ਇੰਸਪੈਕਟਰ ਸ਼ਹੀਦ ਹੋ ਗਏ। ਰਿਪੋਰਟਾਂ ਅਨੁਸਾਰ ਮ੍ਰਿਤਕ ਬੀਐਸਐਫ ਅਧਿਕਾਰੀ ਦੀ ਯੂਨਿਟ ਦੇ ਕਈ ਲੋਕ ਜ਼ਖਮੀ ਵੀ ਹੋਏ ਹਨ। 

ਆਰਐਸ ਪੁਰਾ ਖੇਤਰ ਵਿੱਚ ਭਾਰੀ ਗੋਲਾਬਾਰੀ ਤੋਂ ਬਾਅਦ ਜ਼ਖਮੀ ਹੋਏ 25 ਸਾਲਾ ਰਾਈਫਲਮੈਨ ਸੁਨੀਲ ਕੁਮਾਰ ਦੀ ਮੌਤ ਹੋ ਗਈ। ਉਹ ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਤੋਂ ਸੀ। ਹਿਮਾਚਲ ਪ੍ਰਦੇਸ਼ ਦੇ ਜੇਸੀਓ ਸੂਬੇਦਾਰ ਮੇਜਰ ਪਵਨ ਕੁਮਾਰ ਪੁਣਛ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਆਪਣੀ ਪੋਸਟ ਦੇ ਨੇੜੇ ਤੋਪ ਦਾ ਗੋਲਾ ਫਟਣ ਨਾਲ ਸ਼ਹੀਦ ਹੋ ਗਏ ਹਨ।

ਇੱਕ ਹੋਰ ਘਟਨਾ ਵਿੱਚ ਭਾਰਤੀ ਹਵਾਈ ਸੈਨਾ ਦੇ ਸਾਰਜੈਂਟ ਸੁਰਿੰਦਰ ਕੁਮਾਰ ਮੋਗਾ ਦੀ ਮੌਤ ਹੋ ਗਈ , ਜੋ ਭਾਰਤੀ ਹਵਾਈ ਸੈਨਾ ਦੀ 36ਵੇਂ ਵਿੰਗ ਵਿੱਚ 36 ਸਾਲਾ ਮੈਡੀਕਲ ਸਹਾਇਕ ਸੀ। ਸੁਰਿੰਦਰ ਕੁਮਾਰ ਦੀ ਮੌਤ ਇੱਕ ਪਾਕਿਸਤਾਨੀ ਡਰੋਨ ਦੇ ਟੁਕੜੇ ਦੀ ਚਪੇਟ 'ਚ ਆਉਣ ਕਾਰਨ ਹੋਈ ਹੈ ,ਜਿਸਨੂੰ ਭਾਰਤੀ ਫੌਜ ਨੇ ਸਫਲਤਾਪੂਰਵਕ ਰੋਕ ਲਿਆ ਸੀ। ਸੁਰਿੰਦਰ ਕੁਮਾਰ ਅਸਲ ਵਿੱਚ ਬੰਗਲੁਰੂ ਵਿੱਚ ਤਾਇਨਾਤ ਸੀ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਚਾਰ ਦਿਨ ਪਹਿਲਾਂ ਊਧਮਪੁਰ ਵਿੱਚ ਤਾਇਨਾਤ ਕੀਤਾ ਗਿਆ ਸੀ।

ਆਰਐਸ ਪੁਰਾ ਖੇਤਰ ਵਿੱਚ ਕੰਟਰੋਲ ਰੇਖਾ 'ਤੇ ਤਾਇਨਾਤ ਬੀਐਸਐਫ ਜਵਾਨ ਮੁਹੰਮਦ ਇਮਤਿਆਜ਼ ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਵਿੱਚ ਉਸਦੀ ਯੂਨਿਟ ਦੇ ਸੱਤ ਮੈਂਬਰ ਵੀ ਜ਼ਖਮੀ ਹੋ ਗਏ।

Related Post