Japan Tsunami : ਜਾਪਾਨ ਚ ਸੁਨਾਮੀ ! ਸਮੁੰਦਰ ਚ ਆਇਆ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ

Earthquake in Japan : ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਕਿਹਾ ਕਿ ਭੂਚਾਲ ਤੋਂ ਬਾਅਦ ਇੱਕ ਬੰਦਰਗਾਹ 'ਤੇ 80 ਸੈਂਟੀਮੀਟਰ (31 ਇੰਚ) ਤੱਕ ਦੀ ਸੁਨਾਮੀ ਲਹਿਰ ਪੈਦਾ ਹੋਈ।

By  KRISHAN KUMAR SHARMA April 20th 2026 03:10 PM -- Updated: April 20th 2026 03:18 PM

Earthquake in Japan : ਉੱਤਰੀ ਜਾਪਾਨੀ ਤੱਟ 'ਤੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ, ਜਿਸ ਕਾਰਨ ਜਾਪਾਨ (Japan) ਮੌਸਮ ਵਿਗਿਆਨ ਏਜੰਸੀ ਨੇ ਇਸ ਖੇਤਰ ਲਈ ਸੁਨਾਮੀ (Tsunami) ਦੀ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। 7.4 ਦੀ ਸ਼ੁਰੂਆਤੀ ਤੀਬਰਤਾ ਵਾਲਾ ਭੂਚਾਲ ਉੱਤਰੀ ਜਾਪਾਨ ਦੇ ਸੈਨਰੀਕੂ ਤੱਟ 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 4:53 ਵਜੇ ਆਇਆ।

80 ਸੈਂਟੀਮੀਟਰ ਤੱਕ ਸੁਨਾਮੀ ਲਹਿਰ ਹੋਈ ਪੈਦਾ

ਏਜੰਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਸਮੁੰਦਰ ਤਲ ਤੋਂ ਲਗਭਗ 10 ਕਿਲੋਮੀਟਰ (6 ਮੀਲ) ਹੇਠਾਂ ਡੂੰਘਾਈ 'ਤੇ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਕਿਹਾ ਕਿ ਭੂਚਾਲ ਤੋਂ ਬਾਅਦ ਇੱਕ ਬੰਦਰਗਾਹ 'ਤੇ 80 ਸੈਂਟੀਮੀਟਰ (31 ਇੰਚ) ਤੱਕ ਦੀ ਸੁਨਾਮੀ ਲਹਿਰ ਪੈਦਾ ਹੋਈ। ਇਸਨੇ ਪਹਿਲਾਂ ਚੇਤਾਵਨੀ (Tsunami Alert) ਦਿੱਤੀ ਸੀ ਕਿ 3 ਮੀਟਰ (10 ਫੁੱਟ) ਤੱਕ ਦੀ ਸੁਨਾਮੀ ਜਲਦੀ ਹੀ ਇਸ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਲੋਕਾਂ ਨੂੰ ਉਚੀਆਂ ਥਾਂਵਾਂ 'ਤੇ ਲਿਜਾਉਣ ਲਈ ਚੇਤਾਵਨੀ

ਰਿਪੋਰਟਾਂ ਅਨੁਸਾਰ, ਭੂਚਾਲ ਇੰਨਾ ਤੇਜ਼ ਸੀ ਕਿ ਸੈਂਕੜੇ ਕਿਲੋਮੀਟਰ ਦੂਰ ਰਾਜਧਾਨੀ ਟੋਕੀਓ ਤੱਕ ਵੱਡੀਆਂ ਇਮਾਰਤਾਂ ਹਿੱਲ ਗਈਆਂ। ਮੌਸਮ ਏਜੰਸੀ ਨੇ ਕਿਹਾ ਕਿ ਸੁਨਾਮੀ ਲਹਿਰਾਂ ਜਿੰਨੀ ਜਲਦੀ ਹੋ ਸਕੇ ਉੱਤਰੀ ਤੱਟਵਰਤੀ ਤੱਕ ਪਹੁੰਚ ਸਕਦੀਆਂ ਹਨ। ਇਸ ਵਿੱਚ ਕਿਹਾ ਗਿਆ ਗਿਆ ਹੈ ਕਿ, ''ਤੱਟਵਰਤੀ ਖੇਤਰਾਂ ਅਤੇ ਨਦੀਆਂ ਦੇ ਕਿਨਾਰੇ ਵਾਲੇ ਖੇਤਰਾਂ ਨੂੰ ਖਾਲੀ ਕਰਕੇ ਲੋਕਾਂ ਨੂੰ ਤੁਰੰਤ ਉੱਚੀ ਜ਼ਮੀਨ ਜਾਂ ਕਿਸੇ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਜਾਵੇ।'' ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸੁਨਾਮੀ ਲਹਿਰਾਂ ਕਾਰਨ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਨਾਲ ਹੀ ਕਿਹਾ ਗਿਆ ਹੈ, "ਵਾਰ-ਵਾਰ ਸੁਨਾਮੀ ਲਹਿਰਾਂ ਆਉਣ ਦੀ ਉਮੀਦ ਹੈ। ਚੇਤਾਵਨੀ ਹਟਾਏ ਜਾਣ ਤੱਕ ਸੁਰੱਖਿਅਤ ਖੇਤਰ ਨਾ ਛੱਡਿਆ ਜਾਵੇ।" ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਉਸਨੇ ਇੱਕ ਸੰਕਟ ਪ੍ਰਬੰਧਨ ਟੀਮ ਬਣਾਈ ਹੈ।

Related Post