ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੇਰੈਂਟਸ-ਟੀਚਰ ਮੀਟਿੰਗ, ਸੀਐੱਮ ਮਾਨ ਨੇ ਕੀਤੀ ਮਾਪਿਆਂ ਨਾਲ ਮੁਲਾਕਾਤ

By  Aarti December 24th 2022 08:47 AM -- Updated: December 24th 2022 02:49 PM

ਪਟਿਆਲਾ: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅੱਜ ਪੇਰੈਂਟਸ ਟੀਚਰ ਮੀਟਿੰਗ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਸਰਕਾਰੀ ਸਕੂਲ ’ਚ ਸ਼ਿਰਕਤ ਕੀਤੀ। ਇਨ੍ਹਾਂ ਦੇ ਨਾਲ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਰਾਜਪੁਰਾ ਦੇ ਸਰਕਾਰੀ ਸਕੂਲ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਅਤੇ ਟੀਚਰਾਂ ਦੇ ਨਾਲ ਵੀ ਮੁਲਾਕਾਤ ਕੀਤੀ। 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੀਐੱਮ ਮਾਨ ਮਾਪਿਆਂ ਦੇ ਦੁੱਖ ਸੁਣ ਕੇ ਭਾਵੁਕ ਵੀ ਹੋ ਗਏ। ਸੀਐੱਮ ਮਾਨ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਕਿ ਅੱਜ ਦੀ ਮਹਿੰਗਾਈ ’ਚ ਬੱਚਿਆ ਨੂੰ ਪੜਾਉਣਾ ਬਹੁਤ ਹੀ ਔਖਾ ਹੋ ਗਿਆ ਹੈ।

ਇਸ ਮੌਕੇ ਮਾਵਾਂ ਦੀਆਂ ਬੱਚੀਆਂ ਪ੍ਰਤੀ ਫ਼ਿਕਰ ਸੁਣ ਕੇ ਭਗਵੰਤ ਮਾਨ ਭਾਵੁਕ ਹੋ ਗਏ। ਉਨ੍ਹਾਂ ਨੇ ਭਰੋਸਾ ਦਿੱਤਾ ਕਿ  ਇਹ ਇੱਕਵੱਡੀ ਜਿੰਮੇਵਾਰੀ ਹੈ ਅਤੇ ਇਸਨੂੰ ਜ਼ਰੂਰ ਨਿਭਾਵਾਂਗਾ।

ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਅਧਿਆਪਕਾਂ ਨੇ ਬੱਚਿਆ ਦੀ ਖਾਸੀਅਤ ਦੱਸੀ। ਨਾਲ ਹੀ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹ ਰਹੇ ਹਨ ਉਨ੍ਹਾਂ ਨੂੰ 2 ਘੰਟੇ ਦੀ ਛੁੱਟੀ ਵੀ ਦਿੱਤੀ ਗਈ। ਪਰ ਆਖਿਰ ਇਸ ’ਚ ਨਵਾਂ ਕੀ ਹੈ ਇਸ ’ਤੇ ਸਵਾਲ ਵੀ ਉੱਠ ਰਹੇ ਹਨ। 

ਦੱਸ ਦਈਏ ਕਿ ਇਸ ਸਬੰਧੀ ਅਖਬਾਰਾਂ ’ਚ ਇਸ਼ਤਿਹਾਰ ਵੀ ਕੱਢੇ ਗਏ ਸੀ। ਜਿਸ ਕਾਰਨ ਮਾਨ ਸਰਕਾਰ ਨੂੰ ਸਿਆਸੀ ਆਗੂਆਂ ਅਤੇ ਅਧਿਆਪਕਾਂ ਯੂਨੀਅਨ ਵੱਲੋਂ ਘੇਰਿਆ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਹਰ ਤਿੰਨ ਮਹੀਨੇ ਚ ਪਹਿਲਾਂ ਵੀ ਪੀਟੀਐਮ ਹੁੰਦੀ ਰਹੀ ਹੈ ਇਸ ਵਿੱਚ ਕੁਝ ਨਵਾਂ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕ ਦੀ ਤਨਖਾਹਾਂ ਨਹੀਂ ਦਿੱਤੀ ਜਾ ਰਹੀ ਹੈ ਅਤੇ ਕਈ ਕਈ ਇਸ਼ਤਿਹਾਰ ਦੇ ਕੇ ਫਿਜੂਲ ਖਰਚ ਕੀਤਾ ਜਾ ਰਿਹਾ ਹੈ।  

ਇਹ ਵੀ ਪੜੋ: OPS Eagle: ਪੰਜਾਬ ਪੁਲਿਸ ਨੇ ਸੂਬੇ ਭਰ 'ਚ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ 'ਤੇ ਕੀਤੀ ਵਿਸ਼ੇਸ਼ ਚੈਕਿੰਗ

Related Post