ਵੱਡੀ ਛਾਂਟੀ ਕਰਨ ਦੀ ਤਿਆਰੀ ’ਚ Microsoft , 11,000 ਕਰਮਚਾਰੀਆਂ ਨੂੰ ਨੌਕਰੀ ਦਾ ਖਤਰਾ !

ਅੱਜ ਮਾਈਕ੍ਰੋਸਾਫਟ ਆਪਣੇ ਕਰਮਚਾਰੀਆਂ ਦੇ ਪੰਜ ਫੀਸਦ ਜਾਂ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਸਕਦੀ ਹੈ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ।

By  Aarti January 18th 2023 10:00 AM

Microsoft Lay Off: ਦੁਨੀਆ ਦੀ ਨੰਬਰ ਇਕ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅੱਜ  ਮਾਈਕ੍ਰੋਸਾਫਟ ਆਪਣੇ ਕਰਮਚਾਰੀਆਂ ਦੇ ਪੰਜ ਫੀਸਦ ਜਾਂ 11,000 ਕਰਮਚਾਰੀਆਂ ਨੂੰ ਬਰਖਾਸਤ ਕਰ ਸਕਦੀ ਹੈ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਈਕਰੋਸਾਫਟ ਵਿੱਚ ਛਾਂਟੀ ਮਨੁੱਖੀ ਸੰਸਾਧਨ ਅਤੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੀਤੀ ਜਾ ਸਕਦੀ ਹੈ। ਖੈਰ ਕੰਪਨੀ ਦੇ ਇਸ ਐਲਾਨ ਨਾਲ ਹਜ਼ਾਰਾਂ ਕਰਮਚਾਰੀ ਪ੍ਰਭਾਵਿਤ ਹੋ ਸਕਦੇ ਹਨ। ਛਾਂਟੀ ਅਮਰੀਕੀ ਤਕਨਾਲੋਜੀ ਖੇਤਰ ਵਿੱਚ ਨਵੀਨਤਮ ਹੋਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮਾਜ਼ਾਨ ਅਤੇ ਮੈਟਾ ਸਮੇਤ ਕਈ ਤਕਨੀਕੀ ਕੰਪਨੀਆਂ ਨੇ ਮੰਗ ਘਾਟ ਅਤੇ ਵਿਗੜਦੇ ਗਲੋਬਲ ਆਰਥਿਕ ਦ੍ਰਿਸ਼ਟੀਕੋਣ ਦੇ ਜਵਾਬ ਵਿੱਚ ਕਈ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ 30 ਜੂਨ ਤੱਕ, ਮਾਈਕ੍ਰੋਸਾਫਟ ਦੇ 221,000 ਫੁੱਲ-ਟਾਈਮ ਕਰਮਚਾਰੀ ਸੀ, ਜਿਨ੍ਹਾਂ ਵਿੱਚ ਸੰਯੁਕਤ ਰਾਜ ਵਿੱਚ 122,000 ਅਤੇ ਅੰਤਰਰਾਸ਼ਟਰੀ ਪੱਧਰ 'ਤੇ 99,000 ਸ਼ਾਮਲ ਸਨ।

ਹੁਣ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਆਖਿਰ ਇੰਨ੍ਹੀ ਵੱਡੀ ਛਾਂਟੀ ਕਰਨ ਦੀ ਵਜਾ ਕੀ ਹੈ। ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਨਿੱਜੀ ਕੰਪਿਊਟਰ ਮਾਰਕੀਟ ਵਿੱਚ ਕਈ ਤਿਮਾਹੀ ਗਿਰਾਵਟ ਦੇ ਬਾਅਦ ਵਿੰਡੋਜ਼ ਅਤੇ ਡਿਵਾਈਸਾਂ ਦੀ ਵਿਕਰੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਮਾਈਕ੍ਰੋਸਾਫਟ ਆਪਣੀ ਕਲਾਉਡ ਯੂਨਿਟ ਅਜ਼ੂਰ ਵਿੱਚ ਵਿਕਾਸ ਨੂੰ ਬਰਕਰਾਰ ਰੱਖਣ ਲਈ ਦਬਾਅ ਹੇਠ ਹੈ। ਜਿਸ ਕਾਰਨ ਉਸ ਨੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਕੰਪਨੀ ਨੇ ਪਿਛਲੇ ਸਾਲ ਜੁਲਾਈ 'ਚ ਵੀ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।

ਇਹ ਵੀ ਪੜ੍ਹੋ: ਭਾਰੀ ਮੀਂਹ, ਹਨੇਰੀ ਤੇ ਗੜ੍ਹੇਮਾਰੀ ਦੀ ਪੇਸ਼ੀਨਗੋਈ, ਦਿੱਲੀ 'ਚ ਸੀਤ ਲਹਿਰ ਦਾ ਕਹਿਰ

Related Post