ਆਲ ਇੰਡੀਆ ਸਿਵਲ ਸਰਵਿਸਿਜ਼ ਕ੍ਰਿਕਟ ਟੂਰਨਾਮੈਂਟ ਦਾ ਮੰਤਰੀ ਮੀਤ ਹੇਅਰ ਨੇ ਕੀਤਾ ਉਦਘਾਟਨ

ਮੁਹਾਲੀ ਵਿੱਚ ਅੱਜ ਆਲ ਇੰਡੀਆ ਸਿਵਲ ਸਰਵਿਸ ਕ੍ਰਿਕੇਟ ਟੂਰਨਾਮੈਂਟ ਮੈਨਜ਼ 2023 ਦੀ ਸ਼ੁਰੂਆਤ ਹੋਈ। ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ 39 ਟੀਮਾਂ ਹਿੱਸਾ ਲੈ ਰਹੀਆਂ ਹਨ।

By  Aarti March 12th 2023 02:15 PM

ਮੁਹਾਲੀ: ਮੁਹਾਲੀ ਵਿੱਚ ਅੱਜ ਆਲ ਇੰਡੀਆ ਸਿਵਲ ਸਰਵਿਸ ਕ੍ਰਿਕੇਟ ਟੂਰਨਾਮੈਂਟ ਮੈਨਜ਼ 2023 ਦੀ ਸ਼ੁਰੂਆਤ ਹੋਈ। ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ 39 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 24 ਟੀਮਾਂ ਵੱਖ-ਵੱਖ ਰਾਜਾਂ ਦੀਆਂ ਹਨ ਅਤੇ 15 ਟੀਮਾਂ ਵੱਖ-ਵੱਖ ਸ਼ਹਿਰਾਂ ਦੀਆਂ ਹਨ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਟੀਮਾਂ ਦੀ ਗਿਣਤੀ ਰਾਜਾਂ ਅਤੇ ਸ਼ਹਿਰਾਂ ਦੇ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ। 

ਦੱਸ ਦਈਏ ਕਿ ਮੁਹਾਲੀ ਵਿਖੇ ਟੂਰਨਾਮੈਂਟ ਦੀ ਸ਼ੁਰੂਆਤ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੀ। ਉਨ੍ਹਾਂ ਨੇ ਖੁਦ ਕ੍ਰਿਕਟ ਬੈਟ ਨਾਲ ਸ਼ਾਟ ਮਾਰ ਕੇ ਇਸ ਦੀ ਸ਼ੁਰੂਆਤ ਕੀਤੀ। 


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਵਿੱਚ ਜਲਦੀ ਹੀ ਇੱਕ ਖੇਡ ਨੀਤੀ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਵੱਖ-ਵੱਖ ਕੈਂਪਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਨਾਲ-ਨਾਲ ਵੱਡੀਆਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਨਾਲ ਹੀ ਵੱਖਰਾ ਪੈਸਾ ਵੀ ਰੱਖਿਆ ਜਾਵੇਗਾ। ਜਿਸ ਨੂੰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਸ ਨਾਲ ਨੌਜਵਾਨ ਪੰਜਾਬ ਵਿੱਚ ਖੇਡਾਂ ਨੂੰ ਲੈ ਕੇ ਉਤਸ਼ਾਹਿਤ ਹੋਣਗੇ। 

ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Son Of Former MC Shot Youth: ਮਾਮੂਲੀ ਬਹਿਸ ਤੋਂ ਬਾਅਦ ਸਾਬਕਾ MC ਦੇ ਬੇਟੇ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਜ਼ਖਮੀ ਦੀ ਹਾਲਤ ਗੰਭੀਰ

Related Post