ਮੁਹਾਲੀ : ਮੁਹਾਲੀ ਦੇ ਇੰਟੈਲੀਜੈਂਸੀ ਦਫਤਰ ਉਤੇ ਹੋਏ ਆਰਪੀਜੀ ਹਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁਹਾਲੀ ਵਿਚ ਆਰ ਪੀ ਜੀ ਹਮਲੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਨਾਬਾਲਗ ਲੜਕੇ ਨੂੰ ਹੁਣ ਬਾਲਗ ਮੰਨ ਕੇ ਉਸ ਉਪਰ ਮੁਕੱਦਮਾ ਚਲਾਇਆ ਜਾਵੇਗਾ।

ਇਹ ਨਾਬਾਲਗ ਲੜਕਾ ਯੂਪੀ ਦਾ ਰਹਿਣ ਵਾਲਾ ਹੈ। ਜੁਵਨਿਲ ਜਸਟਿਸ ਬੋਰਡ ਨੇ ਫ਼ੈਸਲਾ ਲਿਆ ਹੈ ਕਿ ਇਹ ਲੜਕਾ ਨਾਬਾਲਗ ਨਹੀਂ ਬਲਕਿ ਬਾਲਗ ਹੈ। ਇਸੇ ਲਈ ਹੁਣ ਉਸ ਉਪਰ ਬਾਲਗ ਵਜੋਂ ਮੁਕੱਦਮਾ ਚੱਲੇਗਾ।
ਇਹ ਵੀ ਪੜ੍ਹੋ : ਠੰਢੀਆਂ ਹਵਾਵਾਂ ਕਾਰਨ ਕੰਬਿਆ ਪੰਜਾਬ, ਧੁੰਦ ਤੋਂ ਮਿਲੀ ਰਾਹਤ