Mithi River Desilting Scam : ਈਡੀ ਦਫ਼ਤਰ ਤੋਂ ਪੁੱਛਗਿੱਛ ਮਗਰੋਂ ਬਾਹਰ ਆਏ ਅਦਾਕਾਰ ਡੀਨੋ ਮੋਰੀਆ, ਜਾਣੋ ਕੀ ਹੈ ਪੂਰਾ ਮਾਮਲਾ

ਹਾਊਸਫੁੱਲ-5 ਦੇ ਅਦਾਕਾਰ ਡੀਨੋ ਮੋਰੀਆ ਵੀਰਵਾਰ ਨੂੰ ਈਡੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਲਗਭਗ ਸਾਢੇ ਤਿੰਨ ਘੰਟੇ ਚੱਲੀ ਇਸ ਪੁੱਛਗਿੱਛ ਵਿੱਚ ਮੀਠੀ ਨਦੀ ਘੁਟਾਲੇ ਬਾਰੇ ਚਰਚਾ ਕੀਤੀ ਗਈ।

By  Aarti June 19th 2025 03:50 PM

Mithi River Desilting Scam : ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਵੀਰਵਾਰ ਨੂੰ ਆਪਣੇ ਭਰਾ ਸੈਂਟੀਨੋ ਮੋਰੀਆ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਪਹੁੰਚੇ। ਮਿੱਠੀ ਨਦੀ ਸਫਾਈ ਘੁਟਾਲੇ ਵਿੱਚ ਸਾਢੇ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੋਵੇਂ ਈਡੀ ਦਫ਼ਤਰ ਤੋਂ ਬਾਹਰ ਨਿਕਲ ਗਏ। ਇਹ ਪੁੱਛਗਿੱਛ ਮਿੱਠੀ ਨਦੀ ਲਈ 65.54 ਕਰੋੜ ਰੁਪਏ ਦੇ ਸਿਲਟਿੰਗ ਕੰਟਰੈਕਟ ਨਾਲ ਜੁੜੀ ਕਥਿਤ ਮਨੀ ਲਾਂਡਰਿੰਗ ਸਕੀਮ ਦੀ ਚੱਲ ਰਹੀ ਜਾਂਚ ਦਾ ਹਿੱਸਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 49 ਸਾਲਾ ਅਦਾਕਾਰ ਨਵੇਂ ਸੰਮਨ ਮਿਲਣ ਤੋਂ ਬਾਅਦ ਸਵੇਰੇ 10:30 ਵਜੇ ਦੇ ਕਰੀਬ ਈਡੀ ਦਫ਼ਤਰ ਪਹੁੰਚੇ। ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਸੈਂਟੀਨੋ ਮੋਰੀਆ ਵੀ ਸ਼ਾਮਲ ਸਨ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 6 ਜੂਨ ਨੂੰ ਮਿਠੀ ਨਦੀ ਸਫਾਈ ਘੁਟਾਲੇ ਦੇ ਸਬੰਧ ਵਿੱਚ ਮਹਾਰਾਸ਼ਟਰ ਵਿੱਚ ਡੀਨੋ ਮੋਰੀਆ ਦੇ ਘਰ ਛਾਪਾ ਮਾਰਿਆ ਸੀ। ਘੁਟਾਲੇ ਵਿੱਚ ਸ਼ਾਮਲ ਠੇਕੇਦਾਰਾਂ ਅਤੇ ਬੀਐਮਸੀ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ।

ਧਿਆਨ ਦੇਣ ਯੋਗ ਹੈ ਕਿ ਮੁੰਬਈ ਪੁਲਿਸ ਨੇ ਮਿੱਠੀ ਨਦੀ ਸਫਾਈ ਘੁਟਾਲੇ ਵਿੱਚ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਈਡੀ ਨੇ ਵੀ ਇਸ ਮਾਮਲੇ ਦੀ ਸਮਾਨਾਂਤਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘੁਟਾਲਾ 65 ਕਰੋੜ ਦਾ ਹੈ ਅਤੇ ਇਸ ਮਾਮਲੇ ਵਿੱਚ ਕੁੱਲ 13 ਦੋਸ਼ੀ ਹਨ। ਛਾਪਿਆਂ ਵਿੱਚ ਬਾਲੀਵੁੱਡ ਅਦਾਕਾਰ ਡੀਨੋ ਮੋਰੀਆ, ਬੀਐਮਸੀ ਸਹਾਇਕ ਇੰਜੀਨੀਅਰ ਪ੍ਰਸ਼ਾਂਤ ਰਾਮੂਗਾੜੇ ਅਤੇ ਕਈ ਠੇਕੇਦਾਰਾਂ ਦੇ ਘਰ ਸ਼ਾਮਲ ਸਨ।

ਦੱਸ ਦਈਏ ਕਿ 'ਮਿੱਠੀ ਨਦੀ ਘੁਟਾਲਾ' ਮਹਾਰਾਸ਼ਟਰ ਵਿੱਚ ਮਿੱਠੀ ਨਦੀ ਦੀ ਸਫਾਈ ਲਈ ਬ੍ਰਿਹਨਮੁੰਬਈ ਨਗਰ ਨਿਗਮ (BMC) ਦੁਆਰਾ ਵਰਤੇ ਜਾਂਦੇ ਸਲੱਜ ਪੁਸ਼ਰਾਂ ਅਤੇ ਡਰੇਜਿੰਗ ਮਸ਼ੀਨਾਂ ਦੀ ਵਿਕਰੀ ਅਤੇ ਖਰੀਦ ਨਾਲ ਸਬੰਧਤ ਹੈ। ਦੋਸ਼ ਹੈ ਕਿ ਇਹ ਮਸ਼ੀਨਾਂ ਕੋਚੀ ਸਥਿਤ ਕੰਪਨੀ ਮੈਟਪ੍ਰੌਪ ਟੈਕਨੀਕਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੋਂ ਉੱਚੀਆਂ ਕੀਮਤਾਂ 'ਤੇ ਕਿਰਾਏ 'ਤੇ ਲਈਆਂ ਗਈਆਂ ਸਨ ਅਤੇ ਇਸ ਵਿੱਚ ਭਾਰੀ ਵਿੱਤੀ ਬੇਨਿਯਮੀਆਂ ਹੋਈਆਂ ਸਨ।

ਇਹ ਵੀ ਪੜ੍ਹੋ : Kambi Rajpuria Tezz Maal : ਗਾਇਕ ਕੈਂਬੀ ਦੇ ਗੀਤ ਨੇ ਖੜਾ ਕੀਤਾ ਨਵਾਂ ਵਿਵਾਦ, 'ਤੇਜ਼ ਮਾਲ' 'ਚ ਸ਼ਾਮਲ ਕੀਤੇ 'NUDE' ਸੀਨ, ਵੇਖੋ ਵੀਡੀਓ

Related Post