Gurdwara Sri Kartarpur Sahib Model : 13 ਫੁੱਟ ਉੱਚਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਤਿਆਰ; ਡੇਰਾ ਬਾਬਾ ਨਾਨਕ ਵਿਖੇ ਭਾਰਤੀ ਟਰਮੀਨਲ ’ਚ ਇਸ ਦਿਨ ਕੀਤਾ ਜਾਵੇਗਾ ਭੇਂਟ

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਮਾਡਲ ਨੂੰ ਤਿਆਰ ਕਰਨ ਦੇ ਲਈ ਵਾਟਰ ਪਰੂਫ ਪਲਾਈ ਤੇ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਇਸ ਮਾਡਲ ਨੂੰ ਖੁਦ ਨਿਰੋਲ ਸੇਵਾ ਸੰਸਥਾ ਦੇ ਆਗੂ ਡਾ. ਜਗਜੀਤ ਸਿੰਘ ਨੇ ਡਿਜ਼ਾਈਨ ਕੀਤਾ ਹੈ।

By  Aarti February 15th 2025 02:25 PM -- Updated: February 15th 2025 04:16 PM
Gurdwara Sri Kartarpur Sahib Model : 13 ਫੁੱਟ ਉੱਚਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਤਿਆਰ; ਡੇਰਾ ਬਾਬਾ ਨਾਨਕ ਵਿਖੇ ਭਾਰਤੀ ਟਰਮੀਨਲ ’ਚ ਇਸ ਦਿਨ ਕੀਤਾ ਜਾਵੇਗਾ ਭੇਂਟ

Gurudwara Sri Kartarpur Sahib Model :  ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਿਆ ਹੈ। ਦੱਸ ਦਈਏ ਕਿ ਇਸ ਮਾਡਲ ਨੂੰ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਟਰਮੀਨਲ ’ਚ 17 ਫਰਵਰੀ ਨੂੰ ਭੇਂਟ ਕੀਤਾ ਜਾਵੇਗਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲਤਕਰੀਬਨ 13 ਫੁੱਟ ਉੱਚਾ ਹੈ। 

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਮਾਡਲ ਨੂੰ ਤਿਆਰ ਕਰਨ ਦੇ ਲਈ ਵਾਟਰ ਪਰੂਫ ਪਲਾਈ ਤੇ ਫਾਈਬਰ ਦੀ ਵਰਤੋਂ ਕੀਤੀ ਗਈ ਹੈ। ਇਸ ਮਾਡਲ ਨੂੰ ਖੁਦ ਨਿਰੋਲ ਸੇਵਾ ਸੰਸਥਾ ਦੇ ਆਗੂ ਡਾ. ਜਗਜੀਤ ਸਿੰਘ  ਨੇ ਡਿਜ਼ਾਈਨ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰੋਲ ਸੇਵਾ ਸੰਸਥਾ ਦੇ ਆਗੂ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਤਕਰੀਬਨ 4 ਮਹੀਨੇ ਦਾ ਸਮਾਂ ਲੱਗਿਆ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਵਾਟਰ ਪਰੂਫ ਪਲਾਈ ਅਤੇ ਫਾਈਬਰ ਸ਼ੀਟ ਨਾਲ 10 ਫੁੱਟ ਗੁਣਾ 10 ਫੁੱਟ ਆਕਾਰ ਦਾ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਡਲ ਦੀ ਉੱਚਾਈ 13 ਫੁੱਟ ਹੈ। 

ਦੱਸ ਦਈਏ ਕਿ ਇਸ ਮਾਡਲ ਦੇ ਡਿਜ਼ਾਈਨ ਨੂੰ ਡਾ. ਜਗਦੀਸ਼ ਸਿੰਘ ਨੇ ਤਿਆਰ ਕੀਤਾ ਹੈ। ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਨਿਰੋਲ ਸੇਵਾ ਸੰਸਥਾ ਵੱਲੋਂ  15ਵਾਂ ਮਹਾਨ ਨਗਰ ਕੀਰਤਨ 27 ਫਰਵਰੀ ਤੋਂ ਗੁਰਦੁਆਰਾ ਗੁਪਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋ ਕੇ 6 ਮਾਰਚ  ਨੂੰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। 

ਇਹ ਵੀ ਪੜ੍ਹੋ : 67 Punjabi Deported From USA : ਇੱਕ ਨਹੀਂ ਦੋ ਜਹਾਜ਼ਾਂ ’ਚ ਆ ਰਹੇ ਹਨ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਦੇ ਹਨ ਸਭ ਤੋਂ ਵੱਧ

Related Post