Mohali School News : ਬੱਚਿਆਂ ਦੀ ਸੁਰੱਖਿਆ ਲਈ ਹੁਣ ਸਕੂਲ ਹੋਣਗੇ ਜ਼ਿੰਮੇਵਾਰ ! ਮੁਹਾਲੀ ਪ੍ਰਸ਼ਾਸਨ ਦਾ ਵੱਡਾ ਫੈਸਲਾ, ਇਨ੍ਹਾਂ ਵਾਹਨਾਂ ਤੇ ਵੀ ਲਾਈ ਰੋਕ
Mohali School Student Safety Rules : ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਵਿਦਿਆਰਥੀ ਆਟੋ, ਈ-ਰਿਕਸ਼ਾ ਜਾਂ ਹੋਰ ਛੋਟੇ ਵਪਾਰਕ ਵਾਹਨ ਰਾਹੀਂ ਯਾਤਰਾ ਕਰਦਾ ਹੈ, ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਕੂਲ ਦੀ ਜ਼ਿੰਮੇਵਾਰੀ ਹੋਵੇਗੀ।
Student Safety Rules in Mohali : ਮੁਹਾਲੀ ਜ਼ਿਲ੍ਹੇ ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਵਿਦਿਆਰਥੀ ਆਟੋ, ਈ-ਰਿਕਸ਼ਾ ਜਾਂ ਹੋਰ ਛੋਟੇ ਵਪਾਰਕ ਵਾਹਨ ਰਾਹੀਂ ਯਾਤਰਾ ਕਰਦਾ ਹੈ, ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਕੂਲ ਦੀ ਜ਼ਿੰਮੇਵਾਰੀ ਹੋਵੇਗੀ। ਜੇਕਰ ਓਵਰਲੋਡਿੰਗ ਦਾ ਪਤਾ ਲੱਗਦਾ ਹੈ ਜਾਂ ਕੋਈ ਹਾਦਸਾ ਵਾਪਰਦਾ ਹੈ, ਤਾਂ ਸਕੂਲ ਜ਼ਿੰਮੇਵਾਰ ਹੋਵੇਗਾ।
ਵਿਦਿਆਰਥੀ ਨਾਲ ਘਟਨਾ ਲਈ ਸਕੂਲ ਜ਼ਿੰਮੇਵਾਰ
ਜਾਣਕਾਰੀ ਅਨੁਸਾਰ, ਇਹ ਫ਼ੈਸਲਾ ਡਿਪਟੀ ਕਮਿਸ਼ਨਰ ਆਰਟੀਓ ਅਤੇ ਡਿਸਟਰਿਕਟ ਐਜੂਕੇਸ਼ਨ ਅਫਸਰ ਦੀ ਸਾਂਝੀ ਮੀਟਿੰਗ 'ਚ ਲਿਆ ਗਿਆ ਹੈ। ਮੀਟਿੰਗ ਦੇ ਫੈਸਲੇ ਅਨੁਸਾਰ, ਸਕੂਲਾਂ ਵਿੱਚ ਟਰਾਂਸਪੋਰਟ ਲਈ ਵਰਤੇ ਜਾ ਰਹੇ ਵਹੀਕਲਾਂ ਲਈ ਹੁਣ ਸਕੂਲ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ। ਨਾਲ ਹੀ, ਬੱਚਿਆਂ ਨੂੰ ਲੈ ਕੇ ਜਾਣ ਅਤੇ ਛੱਡਣ ਦੌਰਾਨ ਕੋਈ ਵੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਸ ਲਈ ਵੀ ਸਕੂਲ ਦੀ ਪੂਰੀ ਜਿੰਮੇਵਾਰੀ ਹੋਵੇਗੀ।

ਓਵਰਲੋਡ ਵਾਹਨਾਂ 'ਤੇ ਲੱਗੀ ਰੋਕ
ਮੀਟਿੰਗ ਦੌਰਾਨ ਲਏ ਗਏ ਸਖਤ ਐਕਸ਼ਨ ਦੇ ਸੰਬੰਧ ਦੇ ਵਿੱਚ ਡਿਸਟਰਿਕਟ ਐਜੂਕੇਸ਼ਨ ਅਫਸਰ ਮੁਹਾਲੀ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਫ਼ੈਸਲੇ 'ਚ ਬੱਚਿਆਂ ਨਾਲ ਓਵਰਲੋਡਿੰਗ ਕਰਕੇ ਲੈ ਕੇ ਜਾਣ ਵਾਲੇ ਵਹੀਕਲ ਦੇ ਵੀ ਰੋਕ ਲਾਈ ਗਈ ਹੈ।
ਦੰਸ ਦਈਏ ਕਿ ਸਕੂਲ 'ਚ ਵੱਡੀ ਗਿਣਤੀ ਵਿੱਚ ਬੱਚੇ ਆਟੋ-ਰਿਕਸ਼ਾ ਅਤੇ ਈ-ਰਿਕਸ਼ਾ ਰਾਹੀਂ ਸਕੂਲ ਪਹੁੰਚਦੇ ਹਨ। ਅਕਸਰ, ਇਹ ਵਾਹਨ ਓਵਰਲੋਡ ਹੁੰਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ... ਡੋਨਾਲਡ ਟਰੰਪ ਨੇ ਮੁੜ ਫੋੜਿਆ 'ਟੈਰਿਫ ਬੰਬ' ! 50 % ਟੈਰਿਫ ਲਾਇਆ, ਜਾਣੋ ਹੁਣ ਕੀ ਹੋਇਆ