Mohali Court ਨੇ ਗੈਂਗਸਟਰ ਲਾਰੈਂਸ ਬਿਸਨੋਈ ਨੂੰ ਕੀਤਾ ਬਰੀ, ਤਿੰਨ ਸਾਲ ਪੁਰਾਣਾ ਹੈ ਮਾਮਲਾ

ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਸੋਨੂੰ ਖ਼ਿਲਾਫ਼ ਸੋਹਾਣਾ ਪੁਲਿਸ ਸਟੇਸ਼ਨ ਵਿੱਚ 2022 ਵਿੱਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

By  Aarti October 4th 2025 10:44 AM -- Updated: October 4th 2025 12:09 PM

Mohali Court  News : ਅਸਲਾ ਐਕਟ ਨਾਲ ਸਬੰਧਤ ਇੱਕ ਮਹੱਤਵਪੂਰਨ ਮਾਮਲੇ ਵਿੱਚ, ਮੋਹਾਲੀ ਦੀ ਇੱਕ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਚਾਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਾਲਾਂਕਿ, ਇਸੇ ਮਾਮਲੇ ਵਿੱਚ ਨਾਮਜ਼ਦ ਇੱਕ ਹੋਰ ਮੁਲਜ਼ਮ ਸੋਨੂੰ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਲਾਰੈਂਸ ਬਿਸ਼ਨੋਈ ਦੇ ਵਕੀਲ ਕਰਨ ਸੋਫਤ ਨੇ ਕਿਹਾ ਕਿ ਇਹ ਮਾਮਲਾ 2022 ਵਿੱਚ ਸੋਹਾਣਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ, ਲਾਰੈਂਸ ਬਿਸ਼ਨੋਈ ਦੇ ਨਾਲ, ਅਸੀਮ ਉਰਫ਼ ਹਾਸ਼ਿਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਸੋਨੂੰ ਨੂੰ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਸੀ।

ਕਾਬਿਲੇਗੌਰ ਹੈ ਕਿ ਇਹ ਘਟਨਾ 19 ਨਵੰਬਰ 2022 ਦੀ ਹੈ। ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਸੋਨੂੰ (ਪਿੰਡ ਸੋਰਗੜ੍ਹੀ, ਜ਼ਿਲ੍ਹਾ ਮੇਰਠ, ਯੂਪੀ ਦਾ ਰਹਿਣ ਵਾਲਾ), ਜੋ ਕਿ ਕਈ ਡਕੈਤੀ ਮਾਮਲਿਆਂ ਵਿੱਚ ਲੋੜੀਂਦਾ ਸੀ, ਲਾਂਡਰਾਂ ਵੱਲ ਜਾ ਰਿਹਾ ਹੈ ਅਤੇ ਉਸ ਕੋਲ ਗੈਰ-ਕਾਨੂੰਨੀ ਹਥਿਆਰ ਹਨ। ਪੁਲਿਸ ਨੇ ਸੋਨੂੰ ਨੂੰ ਟੀਡੀਆਈ ਸਿਟੀ ਨੇੜੇ ਹਿਰਾਸਤ ਵਿੱਚ ਲਿਆ।

ਉਸਦੇ ਬੈਗ ਦੀ ਤਲਾਸ਼ੀ ਲੈਣ 'ਤੇ ਚਾਰ ਪਿਸਤੌਲ (.32 ਬੋਰ), ਇੱਕ ਪਿਸਤੌਲ (.315 ਬੋਰ), 10 ਜ਼ਿੰਦਾ ਕਾਰਤੂਸ (.32 ਬੋਰ), ਅਤੇ ਪੰਜ ਜ਼ਿੰਦਾ ਕਾਰਤੂਸ (.315 ਬੋਰ) ਮਿਲੇ। ਸੋਨੂੰ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ, ਉਸਦੀ ਜਾਣਕਾਰੀ ਨੇ ਲਾਰੈਂਸ ਬਿਸ਼ਨੋਈ ਸਮੇਤ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ। 

ਇਹ ਵੀ ਪੜ੍ਹੋ : Gurdaspur News : 50 ਸਾਲ ਪੁਰਾਣੇ ਇੱਕ ਘਰ ਦੀ ਖ਼ੁਦਾਈ ਦੌਰਾਨ ਮਿਲਿਆ ਮਨੁੱਖੀ ਕੰਕਾਲ; ਫੋਰੈਂਸਿਕ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ

Related Post