ਮੁਹੰਮਦ ਸ਼ਮੀ ਦੀ ਸੱਟ ਨੂੰ ਲੈ ਕੇ ਵੱਡੀ ਅਪਡੇਟ, ਸੰਕਟ 'ਚ ਟੀ-20 ਵਿਸ਼ਵ ਕੱਪ ਖੇਡਣਾ!

By  KRISHAN KUMAR SHARMA March 13th 2024 07:25 PM

Mohammad Shami injury update: ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਅੱਡੀ ਦੀ ਸੱਟ ਨਾਲ ਜੂਝ ਰਹੇ ਸ਼ਮੀ ਨੇ ਆਪਣੀ ਸੱਟ ਦੀ ਰਿਕਵਰੀ ਨੂੰ ਲੈ ਕੇ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਮੁਹੰਮਦ ਸ਼ਮੀ ਇਸ ਵਾਰ 2024 ਦਾ ਟੀ-20 ਵਿਸ਼ਵ ਕੱਪ (T-20 World Cup 2024) ਸ਼ਾਇਦ ਹੀ ਖੇਡ ਸਕਣ ਕਿਉਂਕਿ ਉਨ੍ਹਾਂ ਦੇ ਜੁਲਾਈ ਤੱਕ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ।

ਹਾਲ ਹੀ 'ਚ ਸ਼ਮੀ ਦੇ ਗਿੱਟੇ ਦੀ ਸਰਜਰੀ ਹੋਈ ਸੀ। ਪਿਛਲੇ ਸਾਲ ਆਈਸੀਸੀ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਸ਼ਮੀ ਨੇ ਸੋਸ਼ਲ ਮੀਡੀਆ ਐਕਸ 'ਤੇ ਆਪਣੇ ਠੀਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਗੇਂਦਬਾਜ਼ ਨੇ ਦੱਸਿਆ ਕਿ ਗਿੱਟੇ ਦੇ ਅਪਰੇਸ਼ਨ ਤੋਂ ਬਾਅਦ ਹੁਣ ਟਾਂਕੇ ਹਟਾ ਦਿੱਤੇ ਗਏ ਹਨ ਅਤੇ ਉਹ ਇਲਾਜ ਪ੍ਰਕਿਰਿਆ ਦੇ ਅਗਲੇ ਪੜਾਅ ਦੀ ਉਡੀਕ ਕਰ ਰਿਹਾ ਹੈ।

ਸ਼ਮੀ ਨੇ ਹਸਪਤਾਲ 'ਚ ਬੈਡ 'ਤੇ ਬੈਠਿਆਂ ਤਿੰਨ ਤਸਵੀਰਾਂ ਨਾਲ ਪੋਸਟ ਕੀਤਾ, 'ਸਭ ਨੂੰ ਹੈਲੋ। ਮੈਂ ਆਪਣੀ ਸੱਟ ਤੋਂ ਠੀਕ ਹੋਣ ਬਾਰੇ ਇੱਕ ਅਪਡੇਟ ਦੇਣਾ ਚਾਹੁੰਦਾ ਹਾਂ। ਅਪਰੇਸ਼ਨ ਹੋਏ ਨੂੰ 15 ਦਿਨ ਹੋ ਗਏ ਹਨ ਅਤੇ ਹਾਲ ਹੀ ਵਿੱਚ ਟਾਂਕੇ ਵੀ ਹਟਾਏ ਗਏ ਹਨ। ਮੈਂ ਆਪਣੀ ਰਿਕਵਰੀ ਤੋਂ ਖੁਸ਼ ਹਾਂ ਅਤੇ ਇਲਾਜ ਪ੍ਰਕਿਰਿਆ ਦੇ ਅਗਲੇ ਪੜਾਅ ਦੀ ਉਡੀਕ ਕਰ ਰਿਹਾ ਹਾਂ।''

33 ਸਾਲਾ ਸ਼ਮੀ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸ਼ਮੀ ਅਤੇ ਇੱਕ ਹੋਰ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਆਈਪੀਐਲ ਵਿੱਚ ਨਹੀਂ ਖੇਡ ਸਕਣਗੇ। ਸ਼ਮੀ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ 6 ਮਹੀਨੇ ਲੱਗ ਸਕਦੇ ਹਨ।

Related Post