ਮਦਰ ਡੇਅਰੀ ਵੱਲੋਂ ਭਲਕੇ ਤੋਂ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ

ਮਦਰ ਡੇਅਰੀ ਨੇ ਇਨਪੁਟ ਲਾਗਤਾਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਤੋਂ ਦਿੱਲੀ-ਐਨਸੀਆਰ ਬਾਜ਼ਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਦੁੱਧ ਸਪਲਾਇਰਾਂ ਵਿੱਚੋਂ ਇੱਕ ਮਦਰ ਡੇਅਰੀ ਦੁਆਰਾ ਇਸ ਸਾਲ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਹ ਪੰਜਵਾਂ ਦੌਰ ਹੈ।

By  Jasmeet Singh December 26th 2022 04:09 PM

ਨਵੀਂ ਦਿੱਲੀ, 26 ਦਸੰਬਰ: ਮਦਰ ਡੇਅਰੀ ਨੇ ਇਨਪੁਟ ਲਾਗਤਾਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਤੋਂ ਦਿੱਲੀ-ਐਨਸੀਆਰ ਬਾਜ਼ਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਦੁੱਧ ਸਪਲਾਇਰਾਂ ਵਿੱਚੋਂ ਇੱਕ ਮਦਰ ਡੇਅਰੀ ਦੁਆਰਾ ਇਸ ਸਾਲ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਹ ਪੰਜਵਾਂ ਦੌਰ ਹੈ।

ਮਦਰ ਡੇਅਰੀ ਨੇ ਫੁੱਲ-ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕਰਕੇ 66 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ ਜਦਕਿ ਟੋਨਡ ਦੁੱਧ ਦਾ ਰੇਟ 51 ਰੁਪਏ ਤੋਂ ਵਧਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਡਬਲ ਟੋਨ ਦੁੱਧ ਦਾ ਰੇਟ 45 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 47 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। 

ਮਦਰ ਡੇਅਰੀ ਨੇ ਗਾਂ ਦੇ ਦੁੱਧ ਅਤੇ ਟੋਕਨ ਦੁੱਧ ਦੇ ਵੇਰੀਐਂਟਸ ਦੀਆਂ ਕੀਮਤਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਦੁੱਧ ਦੀਆਂ ਕੀਮਤਾਂ 'ਚ ਵਾਧੇ ਨਾਲ ਲੋਕਾਂ ਦੇ ਘਰੇਲੂ ਬਜਟ 'ਤੇ ਅਸਰ ਪਵੇਗਾ। ਮਦਰ ਡੇਅਰੀ ਨੇ ਕੀਮਤਾਂ ਵਿੱਚ ਵਾਧੇ ਦਾ ਕਾਰਨ ਡੇਅਰੀ ਕਿਸਾਨਾਂ ਤੋਂ ਕੱਚੇ ਦੁੱਧ ਦੀ ਕੰਪਨੀ ਦੀ ਖਰੀਦ ਲਾਗਤ ਵਿੱਚ ਵਾਧਾ ਦੱਸਿਆ ਹੈ। ਦਿੱਲੀ ਐਨ.ਸੀ.ਆਰ ਵਿੱਚ 27 ਦਸੰਬਰ 2022 ਤੋਂ ਨਵੀਆਂ ਦਰਾਂ ਪ੍ਰਭਾਵੀ ਤੌਰ 'ਤੇ ਲਾਗੂ ਹੋਣਗੀਆਂ। 

ਕੰਪਨੀ ਨੇ ਮੌਜੂਦਾ ਕੈਲੰਡਰ ਸਾਲ 'ਚ ਕੀਮਤਾਂ 'ਚ ਕਈ ਵਾਰ ਵਾਧਾ ਕੀਤਾ ਹੈ। ਆਖਰੀ ਵਾਰ 21 ਨਵੰਬਰ ਨੂੰ ਵਾਧਾ ਕੀਤਾ ਗਿਆ ਸੀ, ਜਦੋਂ ਦਿੱਲੀ-ਐਨਸੀਆਰ ਮਾਰਕੀਟ ਵਿੱਚ ਫੁੱਲ-ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 1 ਰੁਪਏ ਪ੍ਰਤੀ ਲੀਟਰ ਅਤੇ ਟੋਕਨ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

ਇਸ ਤੋਂ ਪਹਿਲਾਂ ਮਦਰ ਡੇਅਰੀ ਨੇ ਅਕਤੂਬਰ ਵਿੱਚ ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕੁਝ ਹੋਰ ਬਾਜ਼ਾਰਾਂ ਵਿੱਚ ਫੁੱਲ-ਕ੍ਰੀਮ ਦੁੱਧ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਮਾਰਚ ਅਤੇ ਅਗਸਤ ਵਿੱਚ ਵੀ ਸਾਰੇ ਵੇਰੀਐਂਟਸ ਲਈ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।

Related Post