Bathinda News : ਬੇਸਹਾਰਾ ਧੀਆਂ ਲਈ ਸਹਾਰਾ ਬਣੇ MP ਹਰਭਜਨ ਸਿੰਘ ਭੱਜੀ

ਹਾਲਾਂਕਿ ਲੜਕੀਆਂ ਦੇ ਦਾਦਾ-ਦਾਦੀ ਹਨ ਪਰ ਉਹ ਬਜ਼ੁਰਗ ਹੋਣ ਕਾਰਨ ਇਨ੍ਹਾਂ ਨੂੰ ਪਾਲਣ ਵਿੱਚ ਅਸਮਰਥ ਸਨ। ਲੜਕੀਆਂ ਦੀ ਦਰਦ ਭਰੀ ਕਹਾਣੀ ਸੁਣ ਕੇ ਉਨ੍ਹਾਂ ਨੇ ਦੋਵੇਂ ਲੜਕੀਆਂ ਨੂੰ ਆਪਣੀਆਂ ਛੋਟੀਆਂ ਭੈਣਾਂ ਬਣਾਇਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ, ਹਰਭਜਨ ਸਿੰਘ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ।

By  Aarti January 19th 2026 06:03 PM

Bathinda News : ਐਮਪੀ ਹਰਭਜਨ ਸਿੰਘ ਭੱਜੀ ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀ ਬਾਂਦਰ ਵਿਖੇ ਦੋ ਬੇਸਹਾਰਾ ਕੁੜੀਆਂ ਲਈ ਸਹਾਰਾ ਬਣੇ। ਦੱਸ ਦਈਏ ਕਿ ਇਨ੍ਹਾਂ ਕੁੜੀਆਂ ਦੇ ਪਿਤਾ ਦਾ ਕਤਲ ਹੋ ਚੁੱਕਿਆ ਹੈ ਅਤੇ ਮਾਂ ਇਸ ਸਮੇਂ ਜੇਲ੍ਹ ’ਚ ਹੈ। ਮਿਲੀ ਜਾਣਕਾਰੀ ਮੁਤਾਬਿਕ ਲੜਕੀਆਂ ਦੀ ਮਾਤਾ ਨੇ ਪੈਸੇ ਦੇ ਲਾਲਚ ਵਿੱਚ ਉਹਨਾਂ ਦੇ ਪਿਤਾ ਦਾ ਆਪਣੇ ਭਰਾਵਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਕਤਲ ਕਰਵਾ ਦਿੱਤਾ ਸੀ, ਪਿਤਾ ਦਾ ਕਤਲ ਅਤੇ ਮਾਤਾ ਦੇ ਜੇਲ੍ਹ ਜਾਣ ਤੋਂ ਬਾਅਦ ਲੜਕੀਆਂ ਬੇਸਹਾਰਾ ਹੋ ਗਈਆਂ। 

ਹਾਲਾਂਕਿ ਲੜਕੀਆਂ ਦੇ ਦਾਦਾ-ਦਾਦੀ ਹਨ ਪਰ ਉਹ ਬਜ਼ੁਰਗ ਹੋਣ ਕਾਰਨ ਇਨ੍ਹਾਂ ਨੂੰ ਪਾਲਣ ਵਿੱਚ ਅਸਮਰਥ ਸਨ। ਲੜਕੀਆਂ ਦੀ ਦਰਦ ਭਰੀ ਕਹਾਣੀ ਸੁਣ ਕੇ ਉਨ੍ਹਾਂ ਨੇ ਦੋਵੇਂ ਲੜਕੀਆਂ ਨੂੰ ਆਪਣੀਆਂ ਛੋਟੀਆਂ ਭੈਣਾਂ ਬਣਾਇਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ, ਹਰਭਜਨ ਸਿੰਘ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ। 

ਦੱਸ ਦਈਏ ਕਿ ਗੁਰਸੇਵਕ ਸਿੰਘ ਦਾ ਕਤਲ ਹੋਣ ਤੋਂ ਬਾਅਦ ਪਤਨੀ ਜੇਲ ਚਲੀ ਗਈ ਅਤੇ ਦੋਵੇਂ ਕੁੜੀਆਂ ਬੇਸਹਾਰਾ ਹੋ ਗਈਆਂ, ਬੇਸ਼ੱਕ ਉਨ੍ਹਾਂ ਦੇ ਦਾਦਾ ਦਾਦੀ ਜਿੰਦਾ ਹਨ ਪਰ ਉਨ੍ਹਾਂ ਕੋਲ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਨ ਘਰ ਦਾ ਹਾਲਤ ਬੁਰੀ ਹੋ ਗਈ, ਇਸ ਦੌਰਾਨ ਇਸ ਪਰਿਵਾਰ ਦੀ ਵੀਡੀਓ ਹਰਭਜਨ ਸਿੰਘ ਭੱਜੀ ਨੇ ਇਹ ਵੀਡੀਓ ਕੁਝ ਟਾਈਮ ਬਾਅਦ ਵੇਖੀ ਅਤੇ ਪਰਿਵਾਰ ਦੀ ਮਦਦ ਕਰਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਸਾਂਸਦ ਹਰਭਜਨ ਸਿੰਘ ਭੱਜੀ ਨੇ ਦੋਹਾਂ ਬੱਚੀਆਂ ਦੀ ਮਦਦ ਕੀਤੀ। ਪਰ ਇਸ ਤੋਂ ਬਾਅਦ ਸਾਰੀ ਕਹਾਣੀ ਹੀ ਬਦਲ ਗਈ। 

ਹਰਭਜਨ ਸਿੰਘ ਨੇ ਜਿੱਥੇ ਪਰਿਵਾਰ ਦੀ ਪਹਿਲਾਂ ਮਦਦ ਕੀਤੀ ਸੀ ਪਰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਕਿ ਹੁਣ ਉਨ੍ਹਾਂ ਦੇ ਸਿਰ ’ਤੇ ਨਾ ਤਾਂ ਪਿਤਾ ਦਾ ਸਾਇਆ ਹੈ ਅਤੇ ਮਾਂ ਵੀ ਜੇਲ੍ਹ ਜਾ ਚੁੱਕੀ ਹੈ ਤਾਂ ਹਰਭਜਨ ਸਿੰਘ ਨੇ ਇਨ੍ਹਾਂ ਦੋਨੋਂ ਧੀਆਂ ਨੂੰ ਗੋਦ ਲੈ ਲਿਆ ਅਤੇ ਖੁਦ ਨੂੰ ਇਨ੍ਹਾਂ ਦਾ ਭਰਾ ਦੱਸਿਆ। ਦੱਸ ਦਈਏ ਕਿ ਇਨ੍ਹਾਂ ਬੱਚੀਆਂ ਦੇ ਨਾਲ ਹਰਭਜਨ ਸਿੰਘ ਭੱਜੀ ਨੇ ਬਠਿੰਡਾ ਪਹੁੰਚ ਕੇ ਬੱਚੀਆਂ ਦੀ ਮਦਦ ਵੀ ਕੀਤੀ। 

ਹਰਭਜਨ ਸਿੰਘ ਨੇ ਕਿਹਾ ਮੈਂ ਅੱਜ ਇਨ੍ਹਾਂ ਬੱਚੀਆਂ ਨਾਲ ਖਾਣਾ ਖਾਧਾ ਹੈ ਕਿਸੇ ਦਿਨ ਇਹਨਾਂ ਦੇ ਘਰ ਵੀ ਜਾਵਾਂਗਾ ਅੱਜ ਬਠਿੰਡਾ ਦੇ ਵਿੱਚ ਇੱਕ ਪ੍ਰੋਗਰਾਮ ਹੈ ਮੈਂ ਉੱਥੇ ਜਾਣਾ ਹੈ। ਇਨ੍ਹਾਂ ਬੱਚੀਆਂ ਨੇ ਮੈਥੋਂ ਗੀਜ਼ਰ ਅਤੇ ਇਨਵਰਟਰ ਦੀ ਮੰਗ ਕੀਤੀ ਹੈ ਉਹ ਮੈਂ ਦੇ ਕੇ ਜਾ ਰਿਹਾ ਹਾਂ ਇਹਨਾਂ ਬੱਚਿਆਂ ਦਾ ਸਾਰਾ ਖਰਚ ਮੈਂ ਉਠਾਵਾਂਗਾ ਇਹ ਮੇਰੀਆਂ ਭੈਣਾਂ ਹਨ। 

ਇਹ ਵੀ ਪੜ੍ਹੋ : Moga Nagar Nigam 'ਤੇ 'ਆਪ' ਦਾ ਕਬਜ਼ਾ; ਪ੍ਰਵੀਨ ਕੁਮਾਰ ਪੀਨਾ ਬਣੇ ਨਗਰ ਨਿਗਮ ਦੇ ਚੌਥੇ ਮੇਅਰ

Related Post