MP ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ਚ ਹੋਈ ਪੇਸ਼ੀ, ਫਿਜ਼ੀਕਲ ਪੇਸ਼ੀ ਨੂੰ ਲੈ ਕੇ ਦਿੱਤਾ ਐਫ਼ੀਡੈਵਿਟ

MP Kangana Ranaut : ਬੇਬੇ ਮਾਤਾ ਮਹਿੰਦਰ ਕੌਰ ਦੇ ਪੱਖ ਵੱਲੋਂ ਦੋ ਗਵਾਹਾਂ ਦੀ ਕੋਰਟ ਵਿੱਚ ਗਵਾਈ ਦਰਜ ਕਰਵਾਈ ਗਈ। ਦੂਜੇ ਪਾਸੇ ਕੰਗਨਾ ਰਣੌਤ ਵੱਲੋਂ ਵੀ ਇਸ ਗੱਲ ਦੇ ਉੱਪਰ ਐਫੀਡੈਟ ਦਿੱਤਾ ਗਿਆ ਕਿ ਜੇਕਰ ਫਿਜੀਕਲੀ ਪੇਸ਼ ਹੋਣ ਲਈ ਅਦਾਲਤ ਕਹੇਗੀ ਤਾਂ ਉਹ ਪੇਸ਼ ਹੋਣ ਵਾਸਤੇ ਹਾਜ਼ਰ ਹਨ।

By  KRISHAN KUMAR SHARMA January 27th 2026 04:47 PM -- Updated: January 27th 2026 05:00 PM

MP Kangana Ranaut : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ ਵਿੱਚ ਬੇਬੇ ਮਹਿੰਦਰ ਕੌਰ ਵੱਲੋਂ ਕੀਤੇ ਮਾਣਹਾਨੀ ਮਾਮਲੇ ਵਿੱਚ ਪੇਸ਼ੀ ਹੋਈ। ਅੱਜ ਅਦਾਲਤ ਵਿੱਚ ਸਾਂਸਦ ਦੀ ਪਾਸਪੋਰਟ ਜ਼ਬਤੀ ਨੂੰ ਲੈ ਕੇ ਪੇਸ਼ੀ ਸੀ।

ਅਦਾਲਤੀ ਕਾਰਵਾਈ ਬਾਰੇ ਬੇਬੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਗਨਾ ਰਣੌਤ ਅੱਜ ਵੀਡੀਓ ਕਾਨਫਰੰਸ ਰਾਹੀਂ ਕੋਰਟ ਦੇ ਵਿੱਚ ਹਾਜ਼ਰ ਹੋਈ। ਇਸ ਦੌਰਾਨ ਬੇਬੇ ਮਾਤਾ ਮਹਿੰਦਰ ਕੌਰ ਦੇ ਪੱਖ ਵੱਲੋਂ ਦੋ ਗਵਾਹਾਂ ਦੀ ਕੋਰਟ ਵਿੱਚ ਗਵਾਈ ਦਰਜ ਕਰਵਾਈ ਗਈ। ਦੂਜੇ ਪਾਸੇ ਕੰਗਨਾ ਰਣੌਤ ਵੱਲੋਂ ਵੀ ਇਸ ਗੱਲ ਦੇ ਉੱਪਰ ਐਫੀਡੈਟ ਦਿੱਤਾ ਗਿਆ ਕਿ ਜੇਕਰ ਫਿਜੀਕਲੀ ਪੇਸ਼ ਹੋਣ ਲਈ ਅਦਾਲਤ ਕਹੇਗੀ ਤਾਂ ਉਹ ਪੇਸ਼ ਹੋਣ ਵਾਸਤੇ ਹਾਜ਼ਰ ਹਨ।

ਐਡਵੋਕੇਟ ਰਘਬੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਵੱਲੋਂ ਜੋ ਐਫੀਡੈਵਿਟ ਉਸ ਦੇ ਵਿਦੇਸ਼ ਜਾਣ ਦੇ ਸੰਬੰਧ ਵਿੱਚ ਦਿੱਤਾ ਸੀ, ਉਹ ਠੀਕ ਨਹੀਂ ਲੱਗਿਆ, ਪਰ ਹੁਣ ਉਨ੍ਹਾਂ ਨੂੰ ਅਗਲੀ ਵਾਰ ਦੁਬਾਰਾ, ਜਿਹੜਾ ਐਫੀਡੈਵਿਟ ਦੇਣ ਦੀ ਹਦਾਇਤ ਦਿੱਤੀ ਹੈ ਕਿ ਸਾਡੇ ਵੱਲੋਂ ਕੰਗਨਾ ਰਣੌਤ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਬਾਰੇ ਅਤੇ ਉਸ ਦਾ ਪਾਸਪੋਰਟ ਕੋਰਟ ਵਿੱਚ ਜਮਾ ਕਰਾਉਣ ਬਾਰੇ ਕਿਹਾ ਗਿਆ ਸੀ।

Related Post