PTC News
Search
🔍 Search

Amritsar ਚ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਦਾ ਕਹਿਰ, ਤੇਜ਼ ਰਫ਼ਤਾਰ ਬੱਸ ਨੇ ਇੱਕ ਨੌਜਵਾਨ ਦੀ ਲਈ ਜਾਨ

Mukh Mantri Tirath Yojna Bus : ਗੁਰੂ ਨਗਰੀ ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬੱਸ ਨੇ ਇਥੇ ਇੱਕ ਨੌਜਵਾਨ ਨੂੰ ਦਰੜ ਦਿੱਤਾ ਹੈ। ਹਾਦਸੇ ਵਿੱਚ ਨੌਜਵਾਨ ਦੀ ਭੈਣ ਵੀ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

By  KRISHAN KUMAR SHARMA October 30th 2026 02:49 PM -- Updated: October 30th 2026 03:44 PM

Mukh Mantri Tirath Yojna Bus : ਗੁਰੂ ਨਗਰੀ ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬੱਸ ਨੇ ਇਥੇ ਇੱਕ ਨੌਜਵਾਨ ਨੂੰ ਦਰੜ ਦਿੱਤਾ ਹੈ। ਹਾਦਸੇ ਵਿੱਚ ਨੌਜਵਾਨ ਦੀ ਭੈਣ ਵੀ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਬੇਕਾਬੂ ਹੋਈ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਪਿੱਛੋਂ ਮਾਰੀ ਟੱਕਰ

ਜਾਣਕਾਰੀ ਅਨੁਸਾਰ, ਬੱਸ ਤੇਜ਼ ਰਫ਼ਤਾਰ ਸੀ, ਜੋ ਕਿ ਡਰਾਈਵਰ ਤੋਂ ਸੰਭਾਲੀ ਨਹੀਂ ਗਈ। ਸ਼ਹਿਰ ਦੀ ਰਾਮਤੀਰਥ ਰੋਡ 'ਤੇ ਵਾਪਰਿਆ। ਇਸ ਦੌਰਾਨ, ਇੱਕ ਅਜਨਾਲਾ ਦੇ ਗਹਿਰੀ ਮੰਡੀ ਦੇ ਰਹਿਣ ਵਾਲੇ ਮੋਟਰਾਸਾਈਕਲ ਸਵਾਰ ਨੌਜਵਾਨ, ਜੋ ਆਪਣੀ ਭੈਣ ਨਾਲ ਮੋਟਰਸਾਈਕਲ 'ਤੇ ਸੀ, ਨੂੰ ਪਿੱਛੋਂ ਟੱਕਰ ਮਾਰ ਦਿੱਤੀ।

ਨਤੀਜੇ ਵੱਜੋਂ ਨੌਜਵਾਨ ਦੀ ਮੌਕੇ 'ਤੇ ਕੁਚਲੇ ਜਾਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਭੈਣ ਜ਼ਖ਼ਮੀ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਅਰਮਾਨਦੀਪ ਸਿੰਘ ਵੱਜੋਂ ਹੋਈ ਹੈ।

ਲੋਕਾਂ ਨੇ ਮੌਕੇ 'ਤੇ ਦਬੋਚਿਆ ਡਰਾਈਵਰ, ਬੱਸ ਭੰਨੀ

ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਨੇ ਮੌਕੇ 'ਤੇ ਫ਼ਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ, ਪਰੰਤੂ ਲੋਕਾਂ ਨੇ ਫੁਰਤੀ ਵਿਖਾਉਂਦਿਆਂ ਮੁਲਜ਼ਮ ਨੂੰ ਫੜ ਲਿਆ।ਬੱਸ ਡਰਾਈਵਰ ਨੇ ਜਦੋਂ ਬੱਸ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਅੱਗੇ ਹੋ ਕੇ ਬੱਸ ਨੂੰ ਰੁਕਵਾ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਡਰਾਈਵਰ ਦੀ ਅਜਿਹੀ ਕਾਰਵਾਈ ਕਾਰਨ ਬੱਸ ਦੀ ਭੰਨਤੋੜ ਵੀ ਕੀਤੀ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਲੋਕਾਂ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।

ਮ੍ਰਿਤਕ ਨੌਜਵਾਨ ਦੀ ਖ਼ਬਰ ਮਾਪਿਆਂ ਨੂੰ ਵੀ ਮਿਲ ਗਈ ਹੈ। ਉਹ ਵੀ ਹਸਪਤਾਲ ਮੌਕੇ 'ਤੇ ਪਹੁੰਚੇ ਗਏ ਹਨ। ਪੁੱਤ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਹ ਵੀ ਪੜ੍ਹੋ...ਪਰਿਣੀਤੀ ਚੋਪੜਾ ਨੇ 35000 ਫੁੱਟ ਦੀ ਉਚਾਈ 'ਤੇ ਮਨਾਇਆ ਕਰਵਾ ਚੌਥ, Raghav Chadha ਨੇ ਪਿਆਇਆ ਪਾਣੀ, ਵੇਖੋ Video

ਨੋਇਡਾ 'ਚ 23ਵੀਂ ਮੰਜਿਲ ਤੋਂ ਡਿੱਗ ਕੇ ਪਿਓ-ਪੁੱਤ ਦੀ ਮੌਤ, ਪੂਜਾ ਲਈ ਬਾਲਕੋਨੀ 'ਚ ਤੋੜ ਰਹੇ ਸਨ ਫੁੱਲ

Related Post