Fri, Oct 30, 2026
Whatsapp

ਨੋਇਡਾ 'ਚ 23ਵੀਂ ਮੰਜਿਲ ਤੋਂ ਡਿੱਗ ਕੇ ਪਿਓ-ਪੁੱਤ ਦੀ ਮੌਤ, ਪੂਜਾ ਲਈ ਬਾਲਕੋਨੀ 'ਚ ਤੋੜ ਰਹੇ ਸਨ ਫੁੱਲ

Father Son dies falling from 23th floor : ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਰਿਵਾਰ ਨੂੰ ਸਵੇਰੇ ਜਲਦੀ ਖਾਟੂ ਸ਼ਿਆਮ ਮੰਦਰ ਜਾਣਾ ਪਿਆ। ਇਸ ਲਈ ਰਣਦੀਪ ਅਤੇ ਉਨ੍ਹਾਂ ਦਾ ਪੁੱਤਰ ਪੂਜਾ ਲਈ ਫੁੱਲ ਲੈਣ ਲਈ ਬਾਲਕੋਨੀ ਵਿੱਚ ਗਏ ਸਨ। ਪਰੰਤੂ ਮੀਂਹ ਕਾਰਨ ਬਾਲਕੋਨੀ ਗਿੱਲੀ ਸੀ।

Reported by:  PTC News Desk  Edited by:  KRISHAN KUMAR SHARMA -- October 30th 2026 01:35 PM -- Updated: October 30th 2026 01:47 PM
ਨੋਇਡਾ 'ਚ 23ਵੀਂ ਮੰਜਿਲ ਤੋਂ ਡਿੱਗ ਕੇ ਪਿਓ-ਪੁੱਤ ਦੀ ਮੌਤ, ਪੂਜਾ ਲਈ ਬਾਲਕੋਨੀ 'ਚ ਤੋੜ ਰਹੇ ਸਨ ਫੁੱਲ

ਨੋਇਡਾ 'ਚ 23ਵੀਂ ਮੰਜਿਲ ਤੋਂ ਡਿੱਗ ਕੇ ਪਿਓ-ਪੁੱਤ ਦੀ ਮੌਤ, ਪੂਜਾ ਲਈ ਬਾਲਕੋਨੀ 'ਚ ਤੋੜ ਰਹੇ ਸਨ ਫੁੱਲ

Father Son dies falling from 23th floor : ਗ੍ਰੇਟਰ ਨੋਇਡਾ 'ਚ ਰੂਹ ਕੰਬਾਊ ਘਟਨਾ ਵਾਪਰੀ ਹੈ। ਵੈਸਟ ਦੇ ਮਹਾਗੁਨ ਮਾਈਵੁੱਡਸ ਸੋਸਾਇਟੀ (ਗੌੜ ਸਿਟੀ-2) ਵਿੱਚ ਸ਼ੁੱਕਰਵਾਰ ਸਵੇਰੇ ਟਾਵਰ 23 ਦੀ 23ਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ ਪਿਓ-ਪੁੱਤਰ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ 40 ਸਾਲਾ ਪਿਤਾ ਰਣਦੀਪ ਪਾਤਰਾ ਅਤੇ ਉਨ੍ਹਾਂ ਦੇ 11 ਸਾਲਾ ਪੁੱਤਰ ਆਰਵ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਹਾਦਸੇ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੂਜਾ ਲਈ ਫੁੱਲ ਤੋੜਨ ਬਾਲਕੋਨੀ 'ਚ ਗਏ ਸਨ ਪਿਓ-ਪੁੱਤ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਰਿਵਾਰ ਨੂੰ ਸਵੇਰੇ ਜਲਦੀ ਖਾਟੂ ਸ਼ਿਆਮ ਮੰਦਰ ਜਾਣਾ ਪਿਆ। ਇਸ ਲਈ ਰਣਦੀਪ ਅਤੇ ਉਨ੍ਹਾਂ ਦਾ ਪੁੱਤਰ ਪੂਜਾ ਲਈ ਫੁੱਲ ਲੈਣ ਲਈ ਬਾਲਕੋਨੀ ਵਿੱਚ ਗਏ ਸਨ। ਪਰੰਤੂ ਮੀਂਹ ਕਾਰਨ ਬਾਲਕੋਨੀ ਗਿੱਲੀ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਦਸਾ ਉਦੋਂ ਵਾਪਰਿਆ ਜਦੋਂ ਪਿਤਾ ਫੁੱਲ ਤੋੜਦੇ ਸਮੇਂ ਪੌੜੀਆਂ ਤੋਂ ਫਿਸਲ ਗਿਆ।

ਘਟਨਾ ਨਾਲ ਆਸ ਪਾਸ ਦੇ ਸੁਸਾਇਟੀ ਦੇ ਲੋਕਾਂ 'ਚ ਡਰ ਅਤੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ, ਬਿਸਰਖ ਪੁਲਿਸ ਸਟੇਸ਼ਨ ਨੇ ਦੋਵਾਂ ਲਾਸ਼ਾਂ ਦਾ ਪੰਚਨਾਮਾ (ਜਾਂਚ ਰਿਪੋਰਟ) ਤਿਆਰ ਕਰਨ ਅਤੇ ਪੋਸਟਮਾਰਟਮ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ...Gold Silver Price Today : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਕਮੀ, 3500 ਰੁਪਏ ਤੱਕ ਡਿੱਗੇ ਰੇਟ, ਵੇਖੋ ਤਾਜ਼ਾ ਭਾਅ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK