Muktsar News : ਮੀਂਹ ਦਾ ਕਹਿਰ, ਸੁੱਤੇ ਪਏ ਪਰਿਵਾਰ ਤੇ ਡਿੱਗੀ ਕਮਰੇ ਦੀ ਛੱਤ, 2 ਬੱਚਿਆਂ ਸਮੇਤ ਪਤੀ-ਪਤਨੀ ਮਲ੍ਹਬੇ ਹੇਠ ਆਏ
Heavy Rain in Muktsar : ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਸ੍ਰੀ ਮੁਕਤਸਰ ਸਾਹਿਬ 'ਚ ਇੱਕ ਗਰੀਬ ਪਰਿਵਾਰ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੋਨਿਆਣਾ ਰੋਡ 'ਤੇ ਇੱਕ ਘਰ ਦੀ ਕਮਰੇ ਦੇ ਘਰ ਦੀ ਛੱਤ ਅਚਾਨਕ ਤੜਕਸਾਰ ਡਿੱਗ ਪਈ, ਜਿਸ ਕਾਰਨ ਪੂਰਾ ਪਰਿਵਾਰ ਮਲ੍ਹਬੇ ਹੇਠ ਦੱਬ ਗਿਆ।
Heavy Rain in Muktsar : ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਸ੍ਰੀ ਮੁਕਤਸਰ ਸਾਹਿਬ 'ਚ ਇੱਕ ਗਰੀਬ ਪਰਿਵਾਰ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੋਨਿਆਨਾ ਰੋਡ 'ਤੇ ਇੱਕ ਘਰ ਦੀ ਕਮਰੇ ਦੇ ਘਰ ਦੀ ਛੱਤ ਅਚਾਨਕ ਤੜਕਸਾਰ ਡਿੱਗ ਪਈ, ਜਿਸ ਕਾਰਨ ਪੂਰਾ ਪਰਿਵਾਰ ਮਲ੍ਹਬੇ ਹੇਠ ਦੱਬ ਗਿਆ।
ਇਹ ਹਾਦਸਾ ਅੱਜ ਤੜਕ ਕਰੀਬ 5 ਵਜੇ ਵਾਪਰਿਆ, ਜਦ ਗੋਨਿਆਨਾ ਰੋਡ 'ਤੇ ਇਕ ਗਰੀਬ ਪਰਿਵਾਰ, ਜੋ ਕਿ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਿਹਾ ਸੀ, ਆਪਣੇ ਇਕੋ ਕਮਰੇ ਵਾਲੇ ਘਰ ਵਿੱਚ ਆਪਣੇ ਪਰਿਵਾਰ ਸਮੇਤ ਸੁੱਤਾ ਹੋਇਆ ਸੀ। ਅਚਾਨਕ ਛੱਤ ਡਿੱਗ ਪਈ ਤੇ ਘਰ ਦੇ ਮਾਲਕ, ਉਸ ਦੀ ਘਰਵਾਲੀ ਅਤੇ ਦੋ ਬੱਚੇ ਉਸ ਛੱਤ ਹੇਠਾਂ ਦੱਬ ਗਏ। ਗਲੀ ਦੇ ਆਸ-ਪਾਸ ਦੇ ਲੋਕ ਜਦ ਤੱਕ ਉਥੇ ਪੁੱਜੇ, ਤਦ ਤੱਕ ਉਹਨਾਂ ਦੀ ਹਾਲਤ ਡਰਾਵਨੀ ਹੋ ਚੁੱਕੀ ਸੀ। ਗਾਵਾਂਡ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਛੱਤ ਹੇਠੋਂ ਕੱਢਿਆ।
ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਪਰਿਵਾਰ ਨੂੰ ਸੱਟਾਂ ਲੱਗੀਆਂ ਹਨ। ਪਰ ਜਿੰਨਾ ਭਾਰੀ ਨੁਕਸਾਨ ਹੋਇਆ ਹੈ, ਉਹ ਕਿਸੇ ਜਾਨੀ ਨੁਕਸਾਨ ਤੋਂ ਘੱਟ ਨਹੀਂ। ਉਹ ਕਹਿੰਦੇ ਹਨ ਕਿ ਉਹ ਸਿਰਫ ਇੱਕ ਕਮਰੇ 'ਚ ਹੀ ਰਹਿੰਦੇ ਸਨ ਤੇ ਉਨ੍ਹਾਂ ਦਾ ਸਾਰਾ ਸਮਾਨ – ਸਜ਼ਾ-ਸਮਾਨ, ਰਜਾਈਆਂ, ਬਿਸਤਰ, ਕੱਪੜੇ, ਕੂਲਰ, ਫਰਿਜ਼,ਸਭ ਕੁਝ ਛੱਤ ਹੇਠਾਂ ਆ ਕੇ ਤਬਾਹ ਹੋ ਗਿਆ।
ਉਹਨਾਂ ਨੇ ਦੱਸਿਆ ਕਿ ਦਿਹਾੜੀ ਕਰਕੇ ਘਰ ਚਲਾਉਣ ਵਾਲੇ ਇਸ ਹਾਦਸੇ ਤੋਂ ਬਾਅਦ ਹੁਣ ਉਹਨਾਂ ਕੋਲ ਨਾ ਛੱਤ ਰਹੀ, ਨਾ ਹੀ ਰੋਟੀ ਬਣਾਉਣ ਦੀ ਥਾਂ। ਇਸ ਘਰ ਦੀ ਛੱਤ ਮੁੜ ਲਾਉਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਜਰੂਰ ਕੀਤੀ ਜਾਵੇ, ਤਾਂ ਜੋ ਘਰ ਦੀ ਛੱਤ ਹੇਠਾਂ ਪਰਿਵਾਰ ਦੀ ਜ਼ਿੰਦਗੀ ਮੁੜ ਬਣ ਸਕੇ।