Nabha Boy Death : ਪੰਜਾਬ ਚ ਨਸ਼ੇ ਕਾਰਨ ਇੱਕ ਹੋਰ ਘਰ ਉਜੜਿਆ ! ਨਸ਼ਾ ਤਸਕਰ ਦੇ ਘਰੋਂ ਮਿਲੀ ਨੌਜਵਾਨ ਕਰਨਪ੍ਰੀਤ ਸਿੰਘ ਦੀ ਲਾਸ਼
Drug overdose Death : ਪਰਿਵਾਰ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਛੁੜਾਉ ਕੇਂਦਰ ਲਈ ਪਿਛਲੇ ਤਿੰਨ ਮਹੀਨੇ ਤੋਂ ਭੇਜਿਆ ਸੀ ਤੇ ਤਿੰਨ ਦਿਨ ਪਹਿਲਾਂ ਹੀ ਘਰ ਵਾਪਸ ਪਰਤਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਹੁਣ ਉਹ ਨਸ਼ਾ ਨਹੀਂ ਕਰੇਗਾ।
Nabha News : ਨਾਭਾ ਦੇ ਪਿੰਡ ਅਚਲ ਵਿਖੇ ਇੱਕ ਹੋਰ ਓਵਰਡੋਜ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 23 ਸਾਲ ਦੇ ਇਕਲੌਤੇ ਕਰਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਕਥਿਤ ਤੌਰ ਤੇ ਇੱਕ ਨਸ਼ਾ ਤਸਕਰ ਦੇ ਘਰ ਤੋਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਕਰਨਪ੍ਰੀਤ ਸਿੰਘ ਇੱਕ ਜਿਮੀਦਾਰਾ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜੋ ਬਾਰਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਸੀ। ਪਰ ਅਚਾਨਕ ਕੁਝ ਮਹੀਨੇ ਪਹਿਲਾਂ ਹੀ ਚਿੱਟੇ ਦੇ ਨਸ਼ੇ ਦੇ (Drug overdose Death) ਵਿੱਚ ਮਾੜੀ ਸੰਗਤ ਕਰਕੇ ਪੈ ਗਿਆ। ਪਰਿਵਾਰ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਛੁੜਾਉ ਕੇਂਦਰ ਲਈ ਪਿਛਲੇ ਤਿੰਨ ਮਹੀਨੇ ਤੋਂ ਭੇਜਿਆ ਸੀ ਤੇ ਤਿੰਨ ਦਿਨ ਪਹਿਲਾਂ ਹੀ ਘਰ ਵਾਪਸ ਪਰਤਿਆ ਸੀ।
ਨਸ਼ਾ ਤਸਕਰ ਦੇ ਘਰੋਂ ਮਿਲੀ ਲਾਸ਼ : ਪਰਿਵਾਰ ਦਾ ਦਾਅਵਾ
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਮੀਦ ਸੀ ਕਿ ਹੁਣ ਉਹ ਨਸ਼ਾ ਨਹੀਂ ਕਰੇਗਾ ਪਰ ਪਿੰਡ ਵਿੱਚ ਆਮ ਨਸ਼ਾ ਮਿਲਣ ਦੇ ਦੋਸ਼ਾਂ ਤਹਿਤ ਹੀ ਦੁਬਾਰਾ ਨਸ਼ਾ ਕੀਤਾ ਅਤੇ ਅੱਜ ਸਵੇਰੇ 10 ਵਜੇ ਉਸ ਦੀ ਲਾਸ਼ ਇੱਕ ਬੋਵੀ ਨਾਮ ਦੇ ਵਿਅਕਤੀ ਦੇ ਘਰ ਤੋਂ ਮਿਲੀ, ਜੋ ਕਿ ਮੌਕੇ ਤੋਂ ਫਰਾਰ ਹੋ ਗਏ। ਪੀੜਤ ਮਾਪੇ ਆਪਣੇ ਬੱਚੇ ਨੂੰ ਜਦੋਂ ਸਿਵਿਲ ਹਸਪਤਾਲ ਨਾਭਾ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਨਸ਼ੇ ਨੂੰ ਲੈ ਕੇ ਪੁਲਿਸ 'ਤੇ ਚੁੱਕੇ ਸਵਾਲ
ਪੀੜਤ ਪਰਿਵਾਰ ਨੇ ਪੁਲਿਸ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮ੍ਰਿਤਕ ਕਰਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਕਈ ਵਾਰ ਪੁਲਿਸ ਨੂੰ ਇਲਾਕੇ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ।
ਪਿੰਡ ਵਾਸੀਆਂ ਨੇ ਵੀ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਾਭਾ ਇਲਾਕੇ ਵਿੱਚ ਕਥਿਤ ਤੌਰ ’ਤੇ ਸਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਪੁਲਿਸ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ।
ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਕ ਕਰਨਪ੍ਰੀਤ ਸਿੰਘ ਦੀ ਮੌਤ ਕਥਿਤ ਤੌਰ ’ਤੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਬੌਬੀ ਨਾਮ ਦੇ ਵਿਅਕਤੀ ਦੇ ਘਰ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਵਿਅਕਤੀ ਖੁਦ ਚਿੱਟਾ ਵੇਚਦਾ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ...ਕੈਨੇਡਾ 'ਚ ਐਲੀਮੈਂਟਰੀ ਸਕੂਲਾਂ 'ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ 'ਤੇ ਲੱਗੀ ਪਾਬੰਦੀ
ਸ਼ੇਅਰ ਮਾਰਕੀਟ 'ਚ ਨਿਵੇਸ਼ਕਾਂ ਨੂੰ LTCG ਟੈਕਸ 'ਤੇ ਮਿਲ ਸਕਦੀ ਹੈ ਰਾਹਤ, SEBI ਨੇ ਸਰਕਾਰ ਨੂੰ ਦਿੱਤੇ ਦੋ ਪ੍ਰਸਤਾਵ