ਪੰਜਾਬ ’ਚ ਪੰਚਾਂ-ਸਰਪੰਚਾਂ ਨੂੰ ਲੈ ਕੇ ਮਾਨ ਸਰਕਾਰ ਦਾ ਨਵਾਂ ਫਰਮਾਨ; ਵਿਦੇਸ਼ ਜਾਣ ਲਈ ਹੁਣ ਲੈਣੀ ਪਵੇਗੀ ਇਜ਼ਾਜਤ

ਫਰਮਾਨ ਮੁਤਾਬਿਕ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਨੂੰ ਹੁਣ ਬਿਨਾਂ ਪ੍ਰਵਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜਤ ਨਹੀਂ ਮਿਲੇਗੀ। ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਹਨ ਉਸੇ ਤਰਜ਼ ’ਤੇ ਸਰਪੰਚਾਂ ਤੇ ਪੰਚਾਂ ਨੂੰ ਵੀ ਛੁੱਟੀ ਲੈਣੀ ਪਵੇਗੀ।

By  Aarti November 13th 2025 10:19 AM -- Updated: November 13th 2025 12:09 PM

Panch and Sarpanch Leave :  ਪੰਜਾਬ ’ਚ ਪੰਚਾਂ-ਸਰਪੰਚਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਵਿਦੇਸ਼ ਜਾਣ ਲਈ ਪੰਚਾਂ ਤੇ ਸਰਪੰਚਾਂ ਨੂੰ ਇਜਾਜ਼ਤ ਲੈਣੀ ਪਵੇਗੀ। ਹੁਕਮਾਂ ਮੁਤਾਬਿਕ ਸਰਕਾਰੀ ਮੁਲਾਜ਼ਮਾਂ ਦੇ ਵਾਂਗ ਹੀ ਪੰਚਾਂ ਤੇ ਸਰਪੰਚਾਂ ਨੂੰ ਐਕਸ ਇੰਜੀਆ ਲੀਵ ਲੈਣੀ ਪਵੇਗੀ। 

ਫਰਮਾਨ ਮੁਤਾਬਿਕ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਨੂੰ ਹੁਣ ਬਿਨਾਂ ਪ੍ਰਵਾਨਗੀ ਤੋਂ ਵਿਦੇਸ਼ ਜਾਣ ਦੀ ਇਜਾਜਤ ਨਹੀਂ ਮਿਲੇਗੀ। ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਹਨ ਉਸੇ ਤਰਜ਼ ’ਤੇ ਸਰਪੰਚਾਂ ਤੇ ਪੰਚਾਂ ਨੂੰ ਵੀ ਛੁੱਟੀ ਲੈਣੀ ਪਵੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤਾਂ ਅਫਸਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ। 

ਇਹ ਫਰਮਾਨ ਇਸ ਕਾਰਨ ਜਾਰੀ ਕੀਤਾ ਗਿਆ ਹੈ ਕਿਉਂਕਿ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਵਿਦੇਸ਼ ਚਲੇ ਜਾਂਦੇ ਹਨ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਹਨ ਜਿਸ ਕਰ ਕੇ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।

ਇਹ ਵੀ ਪੜ੍ਹੋ : Mobile Phone Blast News : 10 ਸਾਲਾਂ ਬੱਚੇ ਦੇ ਹੱਥ ’ਚ ਫਟਿਆ ਮੋਬਾਈਲ, ਬਾਥਰੂਮ ਵਿੱਚ ਚਲਾ ਰਿਹਾ ਸੀ ਫੋਨ

Related Post