ਨਵੇਂ ਸਾਲ ਮੌਕੇ ਹੋਣ ਵਾਲੇ ਹਨ ਇਹ ਵੱਡੇ ਬਦਲਾਅ , ਪੈ ਸਕਦਾ ਹੈ ਤੁਹਾਡੀ ਜੇਬ ’ਤੇ ਭਾਰ

ਨਵਾਂ ਸਾਲ 2023 ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ 1 ਜਨਵਰੀ ਤੋਂ ਐਲਪੀਜੀ ਦਰਾਂ ਤੋਂ ਲੈ ਕੇ ਲਾਕਰਾਂ ਤੱਕ ਸਭ ਕੁਝ ਬਦਲ ਜਾਵੇਗਾ। ਜਿਸ ਦਾ ਅਸਰ ਲੋਕਾਂ ਦੀ ਜੇਬਾਂ ’ਤੇ ਪੈ ਸਕਦਾ ਹੈ।

By  Aarti December 31st 2022 02:57 PM

Happy New Year 2023: ਅੱਜ ਸਾਲ ਦਾ ਆਖਰੀ ਦਿਨ ਹੈ ਅਤੇ ਕੱਲ੍ਹ ਤੋਂ ਨਵਾਂ ਸਾਲ 2023 ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਸਾਲ ਨੂੰ ਲੈ ਕੇ ਲੋਕਾਂ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਜਿਵੇਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਉਸੇ ਤਰ੍ਹਾਂ ਹੀ ਆਮ ਆਦਮੀ ਲਈ ਕਈ ਅਹਿਮ ਬਦਲਾਅ ਵੀ ਦੇਖਣ ਨੂੰ ਮਿਲਣਗੇ। ਜੋ ਕਿ ਆਮ ਆਦਮੀ ਦੀ ਜੇਬ ’ਤੇ ਵੀ ਅਸਰ ਪਾਵੇਗਾ। 

ਗੱਡੀ ਖਰੀਦਣ ਲਈ ਕਰਨਾ ਹੋਵੇਗਾ ਜ਼ਿਆਦਾ ਖਰਚ 

ਜੇਕਰ ਤੁਸੀਂ ਵੀ ਨਵੇਂ ਸਾਲ ’ਤੇ ਆਪਣੇ ਜਾਂ ਪਰਿਵਾਰ ਦੇ ਲਈ ਗੱਡੀ ਖਰੀਦਣ ਦੇ ਲਈ ਪਲਾਨ ਬਣਾ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਦੱਸ ਦਈਏ ਕਿ ਸਾਲ 2023 ’ਚ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਗੱਡੀਆਂ ਦੀ ਕੀਮਤਾਂ ’ਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। 

ਗੈਸ ਸਲੰਡਰ ਦੀਆਂ ਕੀਮਤਾਂ ਚ ਬਦਲਾਅ  

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਲ ਦੇ ਸ਼ੁਰੂਆਤੀ ਦਿਨ ’ਚ ਗੈਸ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ’ਚ ਸੋਧ ਕਰਦੀ ਹੈ। ਅਜਿਹੇ ’ਚ ਨਵੇਂ ਸਾਲ ਦੀ ਸ਼ੁਰੂਆਤੀ ਦਿਨ ’ਚ ਵੀ ਐਲਪੀਜੀ ਸਲੰਡਰ ਸੀਐਨਜੀ ਅਤੇ ਪੀਐਨਜੀ ਦੀ ਕੀਮਤਾਂ ’ਚ ਵੱਡਾ ਬਦਲਾਅ ਕਰ ਸਕਦਾ ਹੈ। ਜਿਸ ਨਾਲ ਆਮ ਆਦਮੀ ਨੂੰ ਰਾਹਤ ਮਿਲਣ ਦੇ ਆਸਾਰ ਨਜਰ ਆ ਰਹੇ ਹਨ। ਕਿਉਂਕਿ ਬੀਤੇ ਕੁਝ ਸਮੇਂ ਤੋਂ ਕੱਚੇ ਤੇਲ ਦੀ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਦੇਸ਼ ’ਚ ਪੈਟਰੋਲ-ਡੀਜ਼ਲ ਦੀ ਕੀਮਤਾਂ ਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। 

ਕ੍ਰੈਡਿਟ ਕਾਰਡ ਸਬੰਧੀ ਵੀ ਬਦਲਣਗੇ ਨਿਯਮ 

ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਰਿਵਾਰਡ ਪੁਆਇੰਟ ਮਿਲਦੇ ਹਨ। ਜੇਕਰ ਤੁਹਾਡੇ ਕ੍ਰੈਡਿਟ ਕਾਰਡ ’ਚ ਰਿਵਾਰਡ ਪੁਆਇੰਟ ਹੈ ਤਾਂ ਇਨ੍ਹਾਂ ਨੂੰ ਰੀਡੀਮ ਕਰ ਲਓ। ਮੀਡੀਆ ਰਿਪੋਰਟਾਂ ਮੁਤਾਬਕ 1 ਜਨਵਰੀ 2023 ਤੋਂ ਕਈ ਬੈਂਕਾਂ 'ਚ ਰਿਵਾਰਡ ਪੁਆਇੰਟਸ ਨਾਲ ਜੁੜੇ ਨਿਯਮ ਵੀ ਬਦਲਣ ਜਾ ਰਹੇ ਹਨ। 

ਬੈਂਕਾਂ ’ਚ ਵੀ ਹੋਵੇਗਾ ਬਦਲਾਅ

ਬੈਂਕ ਚ ਵੀ ਆਉਣ ਵਾਲੇ ਨਵੇਂ ਸਾਲ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਪਹਿਲਾਂ ਜਨਵਰੀ ਤੋਂ ਬੈਂਕ ਲਾਕਰ ਨੂੰ ਲੈ ਕੇ ਤੈਅ ਕੀਤੇ ਗਏ ਨਿਯਮਾਂ ਚ ਬਦਲਾਅ ਹੋਣ ਜਾ ਰਿਹਾ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਗਾਹਕਾਂ ਦੇ ਬੈਂਕ ਲਾਕਰਾਂ ਨੂੰ ਲੈ ਕੇ ਬੈਂਕ ਦੀ  ਜ਼ਿੰਮੇਦਾਰੀ ਵਧ ਜਾਵੇਗੀ। ਜੇਕਰ ਹੁਣ ਲਾਕਰ ਵਿੱਚ ਰਖੇ ਕਿਸੇ ਵੀ ਗਾਹਕ ਦੇ ਸਾਮਾਨ ਨੂੰ ਕਿਸੇ ਕਾਰਣ ਕਰਕੇ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਸਬੰਧੀ ਬੈਂਕ ਸਬੰਧੀ ਜਿੰਮੇਦਾਰੀ ਤੈਅ ਹੋਵੇਗੀ। ਨਾਲ ਹੀ ਗਾਹਕਾਂ ਨੂੰ ਲਾਕਰ ਸਬੰਧੀ ਜਾਣਕਾਰੀ ਮੈਸੇਜ ਜਾਂ ਫਿਰ ਕਿਸੇ ਹੋਰ ਜ਼ਰੀਏ ਦਿੱਤੀ ਜਾਵੇਗੀ। 

ਜੀਐਸਟੀ ਈ-ਇਨਵੌਇਸਿੰਗ ਚ ਬਦਲਾਅ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 1 ਜਨਵਰੀ 2023 ਤੋਂ ਜੀਐਸਟੀ ਈ-ਇਨਵੌਇਸਿੰਗ ਜਾਂ ਇਲੈਕਟ੍ਰਾਨਿਕ ਬਿੱਲ ਦੇ ਨਿਯਮ ’ਚ ਬਦਲਾਅ ਹੋ ਸਕਦਾ ਹੈ। ਦੱਸ ਦਈਏ ਕਿ ਸਰਕਾਰ ਨੇ ਈ-ਇਨਵੌਇਸਿੰਗ ਦੇ ਲਈ 20 ਕਰੋੜ ਰੁਪਏ ਦੀ ਹੱਦ ਨੂੰ ਘੱਟ ਕਰਦੇ ਹੋਏ ਪੰਜ ਕਰੋੜ ਰੁਪਏ ਕਰ ਦਿੱਤਾ ਹੈ। ਇਹ ਨਿਯਮ 2023 ਦੇ ਪਹਿਲੇ ਦਿਨ ਤੋਂ ਲਾਗੂ ਹੋਣ ਜਾ ਰਹੇ ਹਨ। 

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ , ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ

Related Post