Patiala ਦੇ ਰਾਜਿੰਦਰਾ ਹਸਪਤਾਲ ਚ ਬੱਚੇ ਦਾ ਸਿਰ ਮਿਲਣ ਦਾ ਮਾਮਲਾ , ਮਾਂ-ਪਿਉ ਵੱਲੋਂ ਕੂੜੇ ਦੇ ਢੇਰ ਚ ਸੁੱਟਿਆ ਗਿਆ ਸੀ ਨਵਜੰਮਿਆ ਬੱਚਾ
News : ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੰਗਲਵਾਰ ਨੂੰ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੁੰਹ ‘ਚ ਲੈ ਘੁੰਮਦਾ ਦਿਖਾਈ ਦਿੱਤਾ ਸੀ। ਇਹ ਘਟਨਾ ਹਸਪਤਾਲ ਦੇ ਵਾਰਡ ਨੰਬਰ-4 ਦੇ ਨੇੜੇ ਦੀ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਹਸਪਤਾਲ ‘ਚ ਦਹਿਸ਼ਤ ਫੈਲ ਗਈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਹਰਕਤ 'ਚ ਆਇਆ ਸੀ। ਹੁਣ ਇਸ ਮਾਮਲੇ 'ਚ ਪਟਿਆਲਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ
Patiala News : ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੰਗਲਵਾਰ ਨੂੰ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੁੰਹ ‘ਚ ਲੈ ਘੁੰਮਦਾ ਦਿਖਾਈ ਦਿੱਤਾ ਸੀ। ਇਹ ਘਟਨਾ ਹਸਪਤਾਲ ਦੇ ਵਾਰਡ ਨੰਬਰ-4 ਦੇ ਨੇੜੇ ਦੀ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਹਸਪਤਾਲ ‘ਚ ਦਹਿਸ਼ਤ ਫੈਲ ਗਈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਹਰਕਤ 'ਚ ਆਇਆ ਸੀ। ਹੁਣ ਇਸ ਮਾਮਲੇ 'ਚ ਪਟਿਆਲਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਮਾਂ-ਪਿਉ ਵੱਲੋਂ ਹੀ ਨਵਜੰਮਿਆ ਬੱਚਾ ਕੂੜੇ ਦੇ ਢੇਰ 'ਚ ਸੁੱਟਿਆ ਗਿਆ ਸੀ।
ਦਰਅਸਲ 'ਚ ਜਨਮ ਲੈਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਵੱਲੋਂ ਬੱਚੇ ਦੀ ਲਾਸ਼ ਬੱਚੇ ਦੇ ਪਰਿਵਾਰ ਨੂੰ ਸੌਂਪੀ ਗਈ ਸੀ। ਜਿਸ ਕਰਕੇ ਪਰਿਵਾਰ ਨੇ ਰੀਤੀ-ਰਿਵਾਜਾਂ ਨਾਲ ਅੰਤਿਮ ਸਸਕਾਰ ਕਰਨ ਦੀ ਥਾਂ ਮ੍ਰਿਤਕ ਬੱਚੇ ਨੂੰ ਕੂੜੇ 'ਚ ਸੁੱਟ ਦਿੱਤਾ। ਪੁਲਿਸ ਨੇ ਹੁਣ ਬੱਚੇ ਦੇ ਪਿਤਾ ਗਿਰਦਾਰੀ ਲਾਲ ਉੱਪਰ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੁੰਹ ‘ਚ ਲੈ ਘੁੰਮਦਾ ਦਿਖਾਈ ਦਿੱਤਾ ਸੀ। ਇਸ ਮਾਮਲੇ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹਸਪਤਾਲ ਅਧਿਕਾਰੀਆਂ ਤੇ ਸਥਾਨਕ ਪੁਲਿਸ ਨੂੰ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਬਰਾਮਦ ਹੋਏ ਬੱਚੇ ਦੇ ਸਿਰ ਨੂੰ ਫੋਰੈਂਸਿਕ ਟੀਮ ਨੂੰ ਜਾਂਚ ਲਈ ਸੌਂਪ ਦਿੱਤਾ ਗਿਆ ਸੀ। ਸਿਹਤ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਰਜਿੰਦਰਾ ਹਸਪਤਾਲ ਦੇ ਮੈਡਿਕਲ ਸੁਪਰਡੈਂਟ ਦਾ ਡਾ. ਵਿਸ਼ਾਲ ਚੋਪੜਾ ਦਾ ਕਹਿਣਾ ਸੀ ਕਿ ਮੁੱਢਲੀ ਜਾਂਚ ਦੇ ਅਨੁਸਾਰ ਹਾਲ ਹੀ 'ਚ ਜਨਮੇ ਸਾਰੇ ਬੱਚੇ ਵਾਰਡਾਂ 'ਚ ਮੌਜੂਦ ਹਨ ਤੇ ਹਸਪਤਾਲ ਤੋਂ ਕੋਈ ਨਵਜੰਮੇ ਲਾਪਤਾ ਨਹੀਂ ਹੈ। ਹਸਪਤਾਲ 'ਚ ਹਾਲ ਹੀ 'ਚ ਤਿੰਨ ਬੱਚਿਆਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਸਤਾਵੇਜ਼ ਜਾਂਚ ਤੇ ਰਿਕਾਰਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਸੀ।