Fastag ਰਾਹੀਂ ਯਾਤਰਾ ਕਰਨ ਵਾਲਿਆਂ ਲਈ ਖੁਸ਼ਖੁਬਰੀ, ਸਾਲਾਨਾ ਪਾਸ ਸ਼ੁਰੂ, ਜਾਣੋ ਕਿਵੇਂ ਬਣੇਗਾ ਅਤੇ ਕਿਹੜੇ ਲੋਕਾਂ ਦਾ ਬਣੇਗਾ ਪਾਸ ?
ਫਾਸਟੈਗ ਪਾਸ ਨੂੰ ਐਕਟਿਵ ਕਰਨ ਲਈ, ਤੁਹਾਨੂੰ ਆਪਣੇ ਵਾਹਨ ਅਤੇ FASTag ਦੀ ਪੁਸ਼ਟੀ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ₹ 3,000 ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਤੋਂ ਦੋ ਘੰਟੇ ਬਾਅਦ ਤੁਹਾਡਾ Annual FASTag ਐਕਟਿਵ ਹੋ ਜਾਵੇਗਾ, ਜਿਸਦੀ ਵਰਤੋਂ ਤੁਸੀਂ ਇੱਕ ਸਾਲ ਲਈ ਕਰ ਸਕਦੇ ਹੋ।
How To Active Annual FASTag : ਨਿੱਜੀ ਵਾਹਨਾਂ 'ਤੇ ਰੋਜ਼ਾਨਾ ਅਤੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਸਾਲਾਨਾ ਫਾਸਟੈਗ ਪਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਪਾਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ, ਕਿਉਂਕਿ ਇਸ ਨਾਲ ਜਿਥੇ ਪੈਸੇ ਦੀ ਬੱਚਤ ਹੋਵੇਗੀ, ਉਥੇ ਹੀ ਸਮਾਂ ਵੀ ਬਚੇਗਾ। ਤਾਂ ਆਓ ਜਾਣਦੇ ਹਾਂ ਇਸ ਪਾਸ ਦੇ ਬਣਨ ਦੀ ਪ੍ਰਕਿਰਿਆ ਬਾਰੇ...
ਫਾਸਟੈਗ ਸਾਲਾਨਾ ਪਾਸ ਕੀ ਹੈ?
ਫਾਸਟੈਗ ਸਾਲਾਨਾ ਪਾਸ (Annual FASTag) ਇੱਕ ਪ੍ਰੀਪੇਡ ਪਾਸ ਹੈ, ਜੋ ਸਿਰਫ ਨਿੱਜੀ ਵਾਹਨਾਂ ਲਈ ਬਣਾਇਆ ਜਾਂਦਾ ਹੈ। ਇਸ ਵਿੱਚ ਕਾਰਾਂ ਅਤੇ ਹੋਰ ਕਿਸਮਾਂ ਦੇ ਨਿੱਜੀ ਵਾਹਨ ਸ਼ਾਮਲ ਹਨ। ਇਹ ਕਾਰਡ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਇਸਦੀ ਕੀਮਤ ₹ 3,000 ਹੈ। ਇਹ ਪਾਸ ਸਰਕਾਰ ਦੁਆਰਾ ਲੋਕਾਂ ਦੀਆਂ ਜੇਬਾਂ 'ਤੇ ਬੋਝ ਘਟਾਉਣ ਲਈ ਜਾਰੀ ਕੀਤਾ ਜਾ ਰਿਹਾ ਹੈ।
ਕਿਵੇਂ ਐਕਟਿਵ ਕੀਤਾ ਜਾ ਸਕਦਾ ਹੈ ਫਾਸਟੈਗ ਸਾਲਾਨ ਪਾਸ ?
ਜੇਕਰ ਤੁਸੀਂ ਵੀ ਫਾਸਟੈਗ ਦਾ ਇਹ ਸਾਲਾਨਾ ਪਾਸ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਖਰੀਦ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ ਇੱਥੇ ਭੁਗਤਾਨ ਕਰ ਲੈਂਦੇ ਹੋ, ਤਾਂ ਤੁਹਾਡਾ ਸਾਲਾਨਾ ਪਾਸ ਐਕਟਿਵ ਹੋ ਜਾਵੇਗਾ।
ਫਾਸਟੈਗ ਪਾਸ ਨੂੰ ਐਕਟਿਵ ਕਰਨ ਲਈ, ਤੁਹਾਨੂੰ ਆਪਣੇ ਵਾਹਨ ਅਤੇ FASTag ਦੀ ਪੁਸ਼ਟੀ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ₹ 3,000 ਦਾ ਭੁਗਤਾਨ ਕਰਨਾ ਪਵੇਗਾ। ਭੁਗਤਾਨ ਤੋਂ ਦੋ ਘੰਟੇ ਬਾਅਦ ਤੁਹਾਡਾ FASTag ਐਕਟਿਵ ਹੋ ਜਾਵੇਗਾ, ਜਿਸਦੀ ਵਰਤੋਂ ਤੁਸੀਂ ਇੱਕ ਸਾਲ ਲਈ ਕਰ ਸਕਦੇ ਹੋ।
ਫਾਸਟੈਗ ਦੇ ਸਾਲਾਨਾ ਪਾਸ ਲਈ ਤੁਹਾਨੂੰ ਇੱਕ ਨਵਾਂ FASTag ਸਟਿੱਕਰ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਪਾਸ ਤੁਹਾਡੇ ਮੌਜੂਦਾ ਫਾਸਟੈਗ 'ਤੇ ਐਕਟੀਵੇਟ ਹੋ ਜਾਵੇਗਾ। ਹਾਲਾਂਕਿ, ਇਸ ਲਈ ਤੁਹਾਡਾ ਕੇਵਾਈਸੀ ਜ਼ਰੂਰੀ ਹੈ।
ਕਿਹੜੇ ਟੋਲ ਪਲਾਜ਼ਿਆਂ 'ਤੇ ਮੁਫ਼ਤ ਯਾਤਰਾ ?
ਫਾਸਟੈਗ ਦਾ ਇਹ ਸਾਲਾਨਾ ਪਾਸ ਸਿਰਫ਼ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ 'ਤੇ ਟੋਲ ਪਲਾਜ਼ਿਆਂ 'ਤੇ ਹੀ ਵੈਧ ਹੋਵੇਗਾ। ਜੇਕਰ ਹਾਈਵੇਅ ਜਾਂ ਐਕਸਪ੍ਰੈਸਵੇਅ ਰਾਜ ਜਾਂ ਨਿੱਜੀ ਹੈ, ਤਾਂ ਤੁਹਾਨੂੰ ਸਾਲਾਨਾ ਪਾਸ ਨਾਲ ਮੁਫ਼ਤ ਐਂਟਰੀ ਨਹੀਂ ਮਿਲੇਗੀ।
ਸਾਲਾਨਾ ਪਾਸ ਦੀ ਮਿਆਦ ਕਿੰਨੀ ?
ਫਾਸਟੈਗ ਦਾ ਸਾਲਾਨਾ ਪਾਸ ਐਕਟੀਵੇਟ ਹੋਣ ਤੋਂ ਬਾਅਦ, ਇਹ ਪਾਸ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ। ਜਿਵੇਂ ਹੀ ਇੱਕ ਸਾਲ ਪੂਰਾ ਹੁੰਦਾ ਹੈ ਜਾਂ 200 ਟ੍ਰਿਪ ਪੂਰੇ ਹੁੰਦੇ ਹਨ, ਫਾਸਟੈਗ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਯਾਨੀ, ਤੁਹਾਨੂੰ ਬਕਾਇਆ ਰੀਚਾਰਜ ਕਰਨਾ ਪਵੇਗਾ। ਇੱਕ ਟੋਲ ਪਲਾਜ਼ਾ ਪਾਰ ਕਰਨ 'ਤੇ ਇੱਕ ਯਾਤਰਾ ਗਿਣੀ ਜਾਵੇਗੀ। ਜੇਕਰ ਤੁਸੀਂ ਇੱਕ ਰਾਊਂਡ ਯਾਤਰਾ ਕਰਦੇ ਹੋ, ਤਾਂ ਇਹ ਦੋ ਟ੍ਰਿਪ ਗਿਣੇ ਜਾਣਗੇ।
ਕਿਹੜੇ ਲੋਕਾਂ ਦਾ ਬਣੇਗਾ ਪਾਸ ?
ਜੇਕਰ ਤੁਹਾਡਾ ਫਾਸਟੈਗ ਚੈਸੀ ਨੰਬਰ ਦੀ ਵਰਤੋਂ ਕਰਕੇ ਰਜਿਸਟਰਡ ਹੈ, ਤਾਂ ਤੁਸੀਂ ਸਾਲਾਨਾ ਪਾਸ ਨਹੀਂ ਲੈ ਸਕਦੇ। ਇਸ ਲਈ, ਤੁਹਾਨੂੰ ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਅਪਡੇਟ ਕਰਨਾ ਹੋਵੇਗਾ। ਨਾਲ ਹੀ, ਮੋਬਾਈਲ ਨੰਬਰ ਵੀ ਅਪਡੇਟ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਫਾਸਟੈਗ ਪਾਸ ਨਹੀਂ ਲੈਣਾ ਚਾਹੁੰਦੇ ਹੋ, ਤਾਂ ਇਹ ਲਾਜ਼ਮੀ ਨਹੀਂ ਹੈ।