NIA Raid in Punjab : ਬੰਗਾ ਚ ਕਿਰਪਾਨਾਂ ਵੇਚਣ ਵਾਲੇ ਦੇ ਘਰ NIA ਦੀ ਰੇਡ, ਸਾਹਮਣੇ ਆਇਆ ਵੱਡਾ ਕਾਰਨ

NIA Raid in Punjab : ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜਵਾਲ ਵਿਖੇ ਸਵੇਰੇ 4 ਵਜੇ ਐਨਆਈਏ ਦੀ ਰੇਡ ਹੋਈ ਇਹ ਰੇਡ ਬਾਬਾ ਗੁਰਵਿੰਦਰ ਸਿੰਘ ਗਿੰਦਾ ਨਿਹੰਗ ਸਿੰਘ, ਜੋ ਚੋਲੇ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਨ੍ਹਾ ਨੂੰ ਨਵਾਂ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਹਨ।

By  KRISHAN KUMAR SHARMA September 13th 2024 10:51 AM -- Updated: September 13th 2024 10:53 AM

ਨਵਾਂਸ਼ਹਿਰ /ਬੰਗਾ : ਬੰਗਾ ਦੇ ਪਿੰਡ ਬਾਹੜੋਵਾਲ ਵਿੱਖੇ ਤੜਕਸਾਰ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ  ਐਨ.ਡੀ.ਏ  ਨੇ ਕੀਤੀ ਰੇਡ I ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ ਸ਼ਾਸ਼ਤਰ, ਬਾਣਾ ਬਣਾਉਣ ਦਾ ਕੰਮ ਕਰਦੇ ਹਨ I

ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜਵਾਲ ਵਿਖੇ ਸਵੇਰੇ 4 ਵਜੇ ਐਨਆਈਏ ਦੀ ਰੇਡ ਹੋਈ ਇਹ ਰੇਡ ਬਾਬਾ ਗੁਰਵਿੰਦਰ ਸਿੰਘ ਗਿੰਦਾ ਨਿਹੰਗ ਸਿੰਘ, ਜੋ ਚੋਲੇ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਨ੍ਹਾ ਨੂੰ ਨਵਾਂ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਹਨ। ਇਨ੍ਹਾਂ ਦੇ ਗਾਹਕ ਵੱਖ-ਵੱਖ ਦੇਸ਼ਾਂ ਵਿੱਚ ਵਿੱਚ ਵੀ ਹਨ ਤੇ ਪਾਕਿਸਤਾਨ ਦੇ ਵਿੱਚ ਵੀ ਇੱਕ ਕਿਸੇ ਦੇ ਨਾਲ ਡੀਲ ਚੱਲ ਰਹੀ ਸੀ। ਇਨ੍ਹਾਂ ਕਿਰਪਾਨਾਂ ਦੇ ਬਾਰੇ ਤੇ ਪਿਛਲੇ ਦੋ ਸਾਲਾਂ ਦੇ ਵਿੱਚ 16 ਲੱਖ ਦੀ ਟ੍ਰਾਂਜੈਕਸ਼ਨ ਵਿਦੇਸ਼ਾਂ ਦੇ ਵਿੱਚੋਂ ਹੋਈ ਹੈ, ਜਿਸ ਕਰਕੇ ਅੱਜ ਕਰੀਬ 30 ਦੇ ਲਗਭਗ ਪੁਲਿਸ ਮੁਲਾਜ਼ਮਾਂ ਨੇ ਇਸ ਘਰ ਦੇ ਉੱਤੇ ਰੇਡ ਕੀਤੀ।

ਬਾਬਾ ਗੁਰਵਿੰਦਰ ਸਿੰਘ ਦਾ ਕਹਿਣਾ ਕਿ ਮੈਂ ਦੁਬਈ ਦੇ ਵਿੱਚ ਸੀਗਾ ਉੱਥੇ ਮੇਰੇ ਦੋਸਤਾਂ ਦੇ ਨਾਲ ਕਾਫੀ ਅੱਛੇ ਰਿਲੇਸ਼ਨ ਸਨ, ਜਿਨਾਂ ਦਾ ਅੱਜ ਵੀ ਫੋਨ ਆਉਂਦਾ ਤੇ ਜਾਂਦਾ ਰਹਿੰਦਾ ਹੈ। ਮੇਰਾ ਇੱਕ ਦੋਸਤ ਅਮੇਰੀਕਾ ਦੇ ਵਿੱਚ ਵੀ ਹੈ ਹਰਦੀਪ ਸਿੰਘ ਪਿੰਡ ਚੱਕ ਗੁਰੂ ਨੇੜੇ ਬੰਗਾ ਦਾ ਹੀ ਰਹਿਣ ਵਾਲਾ ਹੈ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਹੈ ਤੇ ਉਸਦਾ ਫੋਨ ਵੀ ਆਉਂਦਾ ਜਾਂਦਾ ਰਹਿੰਦਾ ਹੈ ਅੱਜ ਦੀ ਰੇਡ ਜਿਹੜੀ ਹੋਈ ਹੈ ਉਹ ਕਨੇਡਾ ਦੇ ਵਿੱਚ ਇੰਡੀਅਨ ਅੰਬੈਸੀ ਵਿੱਚ ਬੰਬ ਧਮਾਕਾ ਹੋਇਆ ਸੀ ਸੀ ਉਸ ਦੇ ਚਲਦੇ ਹੋਈ ਹੈ।

ਬਾਬਾ ਗੁਰਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਕਿਸੇ ਦੇ ਨਾਲ ਵੀ ਕੋਈ ਇਹੋ ਜਿਹਾ ਸੰਬੰਧ ਨਹੀਂ, ਸਿਰਫ ਮੈਂ ਸਿੱਖ ਕੌਮ ਦੇ ਨਾਲ ਔਰ ਸਿੱਖ ਸ਼ਾਸਤਰਾਂ ਨੂੰ ਬਣਾ ਕੇ ਦੁਬਾਰਾ ਲੋਕਾਂ ਤੱਕ ਪਹੁੰਚਾਉਂਦਾ ਹਾਂ I

Related Post