NIA Raid In Punjab And Haryana:ਪੰਜਾਬ ਤੇ ਹਰਿਆਣਾ ’ਚ ਐਨਆਈਏ ਦੀ ਵੱਡੀ ਕਾਰਵਾਈ, ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ
ਪੰਜਾਬ ਅਤੇ ਹਰਿਆਣਾ ’ਚ ਐਨਆਈਏ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ 15 ਥਾਵਾਂ ’ਤੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
NIA Raid In Punjab And Haryana: ਪੰਜਾਬ ਅਤੇ ਹਰਿਆਣਾ ’ਚ ਐਨਆਈਏ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ 15 ਥਾਵਾਂ ’ਤੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਜਿਲ੍ਹਾ ਮੋਗਾ ਦੇ ਪਿੰਡ ਝੰਡੇਵਾਲਾ ’ਚ ਐਨਆਈਏ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਲਾਭ ਸਿੰਘ ਨਾਂਅ ਦੇ ਸ਼ਖਸ ਘਰ ਛਾਪਾ ਮਾਰਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਭ ਸਿੰਘ ਵਿਦੇਸ਼ ’ਚ ਬੈਠੇ ਵੱਖਵਾਦੀ ਸਮਰਥਕ ਬਘੇਲ ਸਿੰਘ ਦੇ ਸੰਪਰਕ ਦੇ ਵਿੱਚ ਸੀ।
ਬਟਾਲਾ ’ਚ ਐਨਆਈਏ ਦੀ ਛਾਪੇਮਾਰੀ
ਬਟਾਲਾ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ’ਚ ਕਿਰਪਾਲ ਸਿੰਘ ਦੇ ਘਰ ਐਨਆਈਏ ਦੀ ਛਾਪੇਮਾਰੀ ਕੀਤੀ ਗਈ। ਕਿਰਪਾਲ ਸਿੰਘ ਦੇ ਬੇਟੇ ਬਲਜੀਤ ਸਿੰਘ ਜੋ ਕਿ ਅਮਰੀਕਾ ’ਚ ਹੈ ਜੋ ਕਿ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਬਲਜੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਤੜਕਸਾਰ ਸਾਡੇ ਘਰ ਐਨਆਈਏ ਦੇ ਅਧਿਕਾਰੀ ਆਏ ਸਨ ਸਾਡੇ ਕੋਲੋ ਸਾਡੇ ਬੇਟੇ ਬਾਰੇ ਜਾਣਕਾਰੀ ਮੰਗਦੇ ਸਨ ਪਰ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੇਟੇ ਦੇ ਖਾਲਿਸਤਾਨ ਗਤੀਵਿਧੀਆਂ ਵਿੱਚ ਸੰਬੰਧ ਹੈ ਕਿ ਨਹੀਂ ਉਨ੍ਹਾਂ ਨਹੀਂ ਪਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ 5 ਤੋਂ ਛੇ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਪਰ ਉਨ੍ਹਾਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ। ਪਰ ਉਨ੍ਹਾਂ ਨੇ ਜਾਂਦੇ ਹੋਏ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਸਮਝਾਉਣ ਕੀ ਉਹ ਗਲਤ ਗਤੀਵਿਧੀਆਂ ਚ ਸ਼ਾਮਲ ਨਾ ਹੋਵੇ ਕਿਉਂਕਿ ਪਿੱਛੇ ਪਰਿਵਾਰ ਨੂੰ ਝੱਲਣਾ ਪੈਂਦਾ ਹੈ।
ਕੁਰੂਕਸ਼ੇਤਰ ’ਚ ਐਨਆਈਏ ਦੀ ਛਾਪੇਮਾਰੀ
ਕੁਰੂਕਸ਼ੇਤਰ ’ਚ ਐਨਆਈਏ ਦੀ ਟੀਮ ਨੇ ਸਲਾਰਪੁਰ ਰੋਡ ਸਥਿਤ ਇੱਕ ਸਵਿੱਟ ਹਾਉਸ ਦੀ ਦੁਕਾਨ ’ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਸਵਿੱਟ ਦੀ ਦੁਕਾਨ ਦੇ ਮਾਲਕ ਨਾਲ ਪੁੱਛਗਿੱਛ ਕੀਤੀ ਗਈ ਇਸ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਟੀਮ ਦਿੱਲੀ ਲਈ ਰਵਾਨਾ ਹੋ ਗਈ।
ਇਹ ਵੀ ਪੜ੍ਹੋ: Chandigarh School Pipeline: ਚੰਡੀਗੜ੍ਹ ’ਚ ਨਿੱਜੀ ਸਕੂਲ ਨੇੜੇ ਗੈਸ ਪਾਈਪ ਲਾਈਨ ਲੀਕ, ਮਚਿਆ ਹੜਕੰਪ